Loading Now

ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨੂੰ ਜੁਰਮਾਨਾ

ਪਾਕਿਸਤਾਨੀ ਕਪਤਾਨ ਫਾਤਿਮਾ ਸਨਾ ਨੂੰ ਜੁਰਮਾਨਾ

ਦੁਬਈ, 8 ਸਤੰਬਰ – ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਮਹਿਲਾ ਏਸ਼ੀਆ ਕੱਪ ਦੇ ਅਹਿਮ ਮੁਕਾਬਲੇ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਆਊਟ ਕਰਨ ਮਗਰੋਂ ਇਤਰਾਜ਼ਯੋਗ ਇਸ਼ਾਰਾ ਕਰਨ ਦੇ ਦੋਸ਼ ਹੇਠ ਅੱਜ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਫਾਤਿਮਾ ਸਨਾ ਨੂੰ ਮੈਚ ਫੀਸ ਦਾ 10 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਸ਼ਨਿਚਰਵਾਰ ਨੂੰ ਭਾਰਤੀ ਪਾਰੀ ਦੇ ਦੂਜੇ ਓਵਰ ਦੌਰਾਨ ਉਸ ਵੇਲੇ ਵਾਪਰੀ ਜਦੋਂ ਫਾਤਿਮਾ ਨੇ ਸ਼ੈਫਾਲੀ ਨੂੰ ਆਊਟ ਕਰਨ ਤੋਂ ਤੁਰੰਤ ਬਾਅਦ ਪੈਵੇਲੀਅਨ ਵੱਲ ਇਸ਼ਾਰਾ ਕੀਤਾ। ਇਸ ਨੂੰ ਆਈ ਸੀ ਸੀ ਦੇ ਚੋਣ ਜ਼ਾਬਤੇ ਦੀ ਧਾਰਾ 2.5 ਦੇ ਲੈਵਲ 1 ਦੀ ਉਲੰਘਣਾ ਮੰਨਿਆ ਗਿਆ ਹੈ। ਇਹ ਨਿਯਮ ਕਿਸੇ ਖਿਡਾਰੀ ਦੇ ਆਊਟ ਹੋਣ ’ਤੇ ਉਸ ਨੂੰ ਭੜਕਾਉਣ ਵਾਲੇ ਸ਼ਬਦਾਂ ਜਾਂ ਇਸ਼ਾਰਿਆਂ ਦੀ ਵਰਤੋਂ ਕਰਨ ਨਾਲ ਸਬੰਧਤ ਹੈ।

Share this content:

Post Comment