ਨੀਟ ਯੂਜੀ ਪ੍ਰੋਵੀਜ਼ਨਲ ਆਂਸਰ ਕੀ ਜਾਰੀ
ਨਵੀਂ ਦਿੱਲੀ, 7 ਮਈ – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਯੂਜੀ) 2026 ਦਾ ਆਯੋਜਨ 3 ਮਈ 2026 ਨੂੰ ਭਾਰਤ ਅਤੇ ਵਿਦੇਸ਼ਾਂ ਦੇ ਵੱਖ-ਵੱਖ ਕੇਂਦਰਾਂ ‘ਤੇ ਕਰਵਾਇਆ ਗਿਆ। ਪ੍ਰੀਖਿਆ ਸੰਪੰਨ ਹੋਣ ਤੋਂ ਬਾਅਦ ਹੁਣ ਐਨ.ਟੀ.ਏ. ਨੇ ਸਾਰੇ ਸੈੱਟਾਂ ਦੇ ਪ੍ਰਸ਼ਨ ਪੱਤਰਾਂ ਦੀ ਪ੍ਰੋਵੀਜ਼ਨਲ ਆਂਸਰ ਕੀ (Provisional Answer Key) ਜਾਰੀ ਕਰ ਦਿੱਤੀ ਹੈ। ਆਂਸਰ ਕੀ PDF ਫਾਰਮੈਟ ਵਿੱਚ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਉਪਲਬਧ ਹੈ। ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਤੁਰੰਤ ਵੈੱਬਸਾਈਟ ‘ਤੇ ਜਾ ਕੇ ਜਾਂ ਇਸ ਪੇਜ ‘ਤੇ ਦਿੱਤੇ ਗਏ ਸਿੱਧੇ ਲਿੰਕ ਤੋਂ ਪ੍ਰੋਵੀਜ਼ਨਲ ਆਂਸਰ ਕੀ ਡਾਊਨਲੋਡ ਕਰ ਸਕਦੇ ਹਨ।
OMR ਆਂਸਰ ਸ਼ੀਟ ਉਪਲਬਧ ਹੋਣ ‘ਤੇ ਦਰਜ ਕਰ ਸਕੋਗੇ ਇਤਰਾਜ਼
ਨੀਟ ਯੂਜੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪ੍ਰੋਵੀਜ਼ਨਲ ਆਂਸਰ ਕੀ ਰਾਹੀਂ ਆਪਣੇ ਪ੍ਰਸ਼ਨਾਂ ਤੇ ਉੱਤਰਾਂ ਦਾ ਮਿਲਾਨ ਕਰ ਸਕਦੇ ਹਨ ਅਤੇ ਆਪਣੇ ਨਤੀਜੇ ਦਾ ਅੰਦਾਜ਼ਾ ਲਗਾ ਸਕਦੇ ਹਨ। ਜਲਦੀ ਹੀ ਅਧਿਕਾਰਤ ਵੈੱਬਸਾਈਟ ‘ਤੇ ਸਕੈਨ ਕੀਤੀ ਹੋਈ OMR Answer Sheet ਉਪਲਬਧ ਕਰਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀ ਨਿਰਧਾਰਿਤ ਮਿਤੀਆਂ ਅੰਦਰ ਉਸ ‘ਤੇ ਇਤਰਾਜ਼ (Objection) ਦਰਜ ਕਰ ਸਕਣਗੇ। ਇਤਰਾਜ਼ ਦਰਜ ਕਰਨ ਲਈ 200 ਰੁਪਏ ਪ੍ਰਤੀ ਪ੍ਰਸ਼ਨ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ।
ਪ੍ਰੋਵੀਜ਼ਨਲ ਆਂਸਰ ਕੀ ਡਾਊਨਲੋਡ ਕਰਨ ਦਾ ਤਰੀਕਾ
ਨੀਟ ਯੂਜੀ ਆਂਸਰ ਕੀ ਡਾਊਨਲੋਡ ਕਰਨ ਲਈ ਵੈੱਬਸਾਈਟ neet.nta.nic.in ‘ਤੇ ਜਾਓ।
ਹੋਮ ਪੇਜ ‘ਤੇ ਪਬਲਿਕ ਨੋਟਿਸ ਵਿੱਚ “Provisional Answer Keys for NEET (UG) – 2026” ‘ਤੇ ਕਲਿੱਕ ਕਰੋ।
ਹੁਣ ਸਾਰੇ ਸੈੱਟਾਂ ਦੀ ਆਂਸਰ ਕੀ ਖੁੱਲ੍ਹ ਜਾਵੇਗੀ।
ਇਸ ਨੂੰ ਤੁਸੀਂ ਡਾਊਨਲੋਡ ਕਰ ਲਓ।
ਆਪਣੇ ਸੈੱਟ ਦੇ ਅਨੁਸਾਰ ਪ੍ਰਸ਼ਨਾਂ ਤੇ ਉੱਤਰਾਂ ਦਾ ਮਿਲਾਨ ਕਰ ਲਓ।
ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਇੱਥੇ ਕਰੋ ਸੰਪਰਕ
ਆਂਸਰ ਕੀ ਜਾਂ ਕਿਸੇ ਹੋਰ ਕਿਸਮ ਦੀ ਜਾਣਕਾਰੀ ਜਾਂ ਸਮੱਸਿਆ ਦੇ ਹੱਲ ਲਈ ਵਿਦਿਆਰਥੀ ਹੈਲਪਲਾਈਨ ਨੰਬਰ- 011-40759000 / 011-69227700 ਜਾਂ ਈਮੇਲ neetug2026@nta.ac.in ‘ਤੇ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਤਾਜ਼ਾ ਅਪਡੇਟਸ ਲਈ ਵਿਦਿਆਰਥੀਆਂ ਨੂੰ ਸਮੇਂ-ਸਮੇਂ ‘ਤੇ ਅਧਿਕਾਰਤ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
41% ਵਿਦਿਆਰਥੀ ਸਿਰਫ਼ 4 ਰਾਜਾਂ ਤੋਂ
ਐਨ.ਟੀ.ਏ. ਵੱਲੋਂ ਨੀਟ ਯੂਜੀ ਪ੍ਰੀਖਿਆ ਦਾ ਆਯੋਜਨ 3 ਮਈ ਨੂੰ ਕਰਵਾਇਆ ਗਿਆ ਸੀ। ਇਸ ਪ੍ਰੀਖਿਆ ਲਈ 22.7 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪਰ ਇਸ ਪ੍ਰੀਖਿਆ ਵਿੱਚ ਦੇਸ਼ ਦੇ 4 ਰਾਜਾਂ ਦੇ ਵਿਦਿਆਰਥੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ।
Share this content:


Post Comment