Loading Now

ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦਾ ‘ਮਿਲਖਾ ਸਿੰਘ ਯਾਦਗਰੀ ਐਵਾਰਡ’ ਨਾਲ ਸਨਮਾਨ

ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦਾ ‘ਮਿਲਖਾ ਸਿੰਘ ਯਾਦਗਰੀ ਐਵਾਰਡ’ ਨਾਲ ਸਨਮਾਨ

WhatsApp-Image-2026-11-26-at-4.02.13-PM-1024x536 ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦਾ ‘ਮਿਲਖਾ ਸਿੰਘ ਯਾਦਗਰੀ ਐਵਾਰਡ’ ਨਾਲ ਸਨਮਾਨ
ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦਾ ‘ਮਿਲਖਾ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨ ਕਰਨ ਸਮੇਂ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ, ਡਾਇਰੈਕਟਰ ਪਰਮਿੰਦਰ ਸਿੰਘ ਸੰਧੂ, ਕੈਟਨ ਪੂਰਨ ਸਿੰਘ ਗਗੜਾ ਅਤੇ ਸੁਖਇੰਦਰਪਾਲ ਸਿੰਘ ਸਿੱਧੂ।

ਜਗਰਾਉਂ, 26 ਨਵੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ)- ਪ੍ਰਸਿੱਧ ਨਾਵਲਕਾਰ, ਮਹਿਿਫ਼ਲ-ਏ- ਅਦੀਬ ਜਗਰਾਉਂ ਦੇ ਜਨਰਲ ਸਕੱਤਰ, ਅਦਾਕਾਰ ਜਸਵਿੰਦਰ ਸਿੰਘ ਛਿੰਦਾ ਦਾ ਪੰਜਾਬੀ ਪਸਾਰ ਭਾਈਚਾਰਾ ਵਲੋਂ ਵਿਸ਼ੇਸ਼ ਤੌਰ ’ਤੇ ‘ਮਿਲਖਾ ਸਿੰਘ ਯਾਦਗਾਰੀ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਵਿਖੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਸੱਚਮੁੱਚ ਇਸ ਸਨਮਾਨ ਦੇ ਹੱਕਦਾਰ ਹਨ ਕਿਉਂਕਿ ਉਹ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਆਪਣਾ ਪ੍ਰਸਿੱਧ ਨਾਵਲ ‘ਹਵਾਲਾਤ’, ਕਹਾਣੀ ਸੰਗ੍ਰਹਿ ‘ਜੋ ਬ੍ਰਹਿਮੰਡੇ ਸੋਈ ਪਿੰਡੇ’ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ, ਉੱਥੇ ਉਹ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਫਿਲਮਾਂ ਵਿਚ ਵੀ ਯਾਦਗਾਰੀ ਰੋਲ ਨਿਭਾਅ ਰਹੇ ਹਨ।ਅਜਿਹੇ ਵਿਚ ਪੰਜਾਬੀ ਪਸਾਰ ਭਾਈਚਾਰ ਨੇ ਉਨਾਂ ਨੇ ਘੋਖ ਪਰਖ ਕੇ ਹੀ ਇਹ ਸਨਮਾਨ ਦਿੱਤਾ ਹੈ। ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਮਿੱਤਰ ਸੈਨ ਮੀਤ ਨੇ ਇਹ ਵੀ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਦਾ ਪਲੇਠਾ ਨਾਵਲ ‘ਹਵਾਲਾਤ’ ਤੀਜੀ ਵਾਰ ਛਪ ਚੁੱਕਾ ਹੈ ਅਤੇ ਵੱਖ ਵੱਖ ਸੰਸਥਾਵਾਂ ਵਲੋਂ ਉਨਾਂ ਦੇ ਨਾਵਲ ਦੇ ਹੁਣ ਤੱਕ 5 ਗੋਸ਼ਟੀਆਂ ਵੀ ਹੋ ਚੁੱਕੀਆਂ। ਜੋ ਆਪਣੇ ਆਪ ਵਿਚ ਇਕ ਮਿਸਾਲ ਹੈ।ਇਸ ਮੌਕੇ ਸਕੂਲ ਦੇ ਡਾਇਰੈਕਟਰ ਪਰਮਿੰਦਰ ਸਿੰਘ ਸੰਧੂ, ਮਹਿਿਫਲ-ਏ -ਅਦੀਬ ਦੇ ਖਜ਼ਾਨਚੀ ਕੈਪਟਨ ਪੂਰਨ ਸਿੰਘ ਗਗੜਾ, ਭਾਈਚਾਰੇ ਦੇ ਆਗੂ ਸੁਖਇੰਦਰਪਾਲ ਸਿੰਘ ਸਿੱਧੂ, ਐਡਵੋਕੇਟ ਗੁਰਮੇਲ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਸੋਹਲ ਨੇ ਵੀ ਭਾਈਚਾਰੇ ਦੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਬਹੁਪੱਖੀ ਸਖਸ਼ੀਅਤ ਜਸਵਿੰਦਰ ਸਿੰਘ ਛਿੰਦਾ ਨੂੰ ਵਧਾਈਆਂ ਦਿੱਤੀਆਂ।

Share this content:

Post Comment