Loading Now

ਨਹੀਂ ਰਹੇ ਮਹਾਭਾਰਤ ’ਚ ਅਸ਼ਵਥਾਮਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪ੍ਰਦੀਪ ਰਾਵਤ

ਨਹੀਂ ਰਹੇ ਮਹਾਭਾਰਤ ’ਚ ਅਸ਼ਵਥਾਮਾ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਪ੍ਰਦੀਪ ਰਾਵਤ

ਚੰਡੀਗੜ੍ਹ, 5 ਅਗਸਤ – ‘ਲਗਾਨ’ ਅਤੇ ‘ਗਜਨੀ’ ਵਰਗੀਆਂ ਮਸ਼ਹੂਰ ਬਾਲੀਵੁੱਡ ਫਿਲਮਾਂ ਵਿੱਚ ਕੁਝ ਯਾਦਗਾਰੀ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਬਹੁ-ਪੱਖੀ ਅਦਾਕਾਰ ਪ੍ਰਦੀਪ ਰਾਵਤ, ਜਿੰਨਾਂ ਦੇ ਅਚਾਨਕ ਦੇਹਾਂਤ ਪਾਲੀਵੁੱਡ ਗਲਿਆਰਿਆਂ ਵਿੱਚ ਵੀ ਬੇਹੱਦ ਮਾਯੂਸੀ ਪਾਈ ਜਾ ਰਹੀ ਹੈ। ਦੂਰਦਰਸ਼ਨ ‘ਤੇ ਇਤਿਹਾਸ ਸਿਰਜਣ ਵਾਲੇ ਸੀਰੀਅਲ ‘ਮਹਾਭਾਰਤ’ ‘ਚ ਦਰਸ਼ਕਾਂ ਨੇ ਉਨਾਂ ਨੂੰ ‘ਅਸ਼ਵਧਾਮ’ ਦੀ ਭੂਮਿਕਾ ਨਿਭਾਉਂਦੇ ਦੇਖਿਆ, ਜਿੰਨਾਂ ਆਮਿਰ ਖਾਨ ਦੀ ਬਹੁ-ਚਰਚਿਤ ਫਿਲਮ “ਗਜਨੀ” ਸਮੇਤ ਅਣਗਿਣਤ ਫਿਲਮਾਂ ਵਿੱਚ ਯਾਦਗਾਰੀ ਰੋਲ ਅਦਾ ਕੀਤੇ।

ਕਿਹੜੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ

ਪੰਜਾਬ ਅਤੇ ਪੰਜਾਬੀਅਤ ਨਾਲ ਡੂੰਘਾ ਪਿਆਰ ਅਤੇ ਸਨੇਹ ਰੱਖਦੇ ਰਹੇ ਇਸ ਅਨੁਭਵੀ ਅਦਾਕਾਰ ਵੱਲੋਂ ਕੀਤੀਆਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਪਹਿਲਾਂ ਜ਼ਿਕਰ ਕਰਦੇ ਹਾਂ ਐਕਸ਼ਨ ਅਤੇ ਥ੍ਰਿਲਰ ਭਰਪੂਰ ਪੰਜਾਬੀ ਫਿਲਮ ‘ਜੂਨੀਅਰ’ ਦਾ, ਜਿਸ ਵਿੱਚ ਉਨਾਂ ਹਵਾ ਸਿੰਘ ਦਾ ਚੁਣੌਤੀਪੂਰਨ ਕਿਰਦਾਰ ਨਿਭਾਇਆ, ਜੋ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ। 18 ਅਗਸਤ 2023 ਨੂੰ ਰਿਲੀਜ਼ ਅਤੇ ‘ਨਾਦਰ ਫਿਲਮਸ ਦੇ ਬੈਨਰ’ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਦਾ ਸਹਿ-ਨਿਰਦੇਸ਼ਨ ਹਰਮਨ ਢਿੱਲੋਂ ਅਤੇ ਜੱਗਾ ਖੋਖਰ ਦੁਆਰਾ ਕੀਤਾ ਗਿਆ।

ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਅਮੀਕ ਵਿਰਕ, ਸ੍ਰਿਸ਼ਟੀ ਜੈਨ, ਕਬੀਰ ਬੇਦੀ, ਯੋਗਰਾਜ ਸਿੰਘ ਸ਼ਾਮਿਲ ਰਹੇ, ਜਿੰਨਾਂ ਸਾਰਿਆਂ ਦਿੱਗਜ ਕਲਾਕਾਰਾਂ ਦਰਮਿਆਨ ਉਨਾਂ ਅਪਣੀ ਬਹੁ-ਆਯਾਮੀ ਅਦਾਕਾਰੀ ਦਾ ਲੋਹਾ ਕੁਸ਼ਲਤਾਪੂਰਵਕ ਮੰਨਵਾਇਆ। ਇਸ ਉਪਰੰਤ ਜੈ ਰੰਧਾਵਾ ਦੀ ਲੀਡਿੰਗ ਭੂਮਿਕਾ ਨਾਲ ਸਜੀ ਅਤੇ ਅਰਥ-ਭਰਪੂਰ ਪੰਜਾਬੀ ਫਿਲਮ ‘ਮੈਡਲ’ (2023) ਵਿੱਚ ਵੀ ਉਨਾਂ ਸ਼ਾਨਦਾਰ ਕਿਰਦਾਰ ਨੂੰ ਅੰਜ਼ਾਮ ਦਿੱਤਾ, ਜਿਸ ਵਿੱਚ ਉਨਾਂ ਦਾ ਇੱਕ ਵੱਖਰਾ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਿਆ। ਪੰਜਾਬੀ ਐਕਸ਼ਨ-ਡਰਾਮਾ ਫਿਲਮ ਵਜੋਂ 02 ਜੂਨ 2023 ਨੂੰ ਰਿਲੀਜ਼ ਹੋਈ ਇਸ ਫਿਲਮ ਦਾ ਲੇਖਣ ਜੱਸੀ ਲੋਹਕਾ, ਜਦਕਿ ਨਿਰਦੇਸ਼ਨ ਮਨੀਸ਼ ਭੱਟ ਵੱਲੋਂ ਕੀਤਾ ਗਿਆ, ਜਦਕਿ ਲੀਡ ਕਾਸਟ ਵਿੱਚ ਜੈ ਰੰਧਾਵਾ, ਬਾਣੀ ਸੰਧੂ ਅਤੇ ਹੌਬੀ ਧਾਲੀਵਾਲ ਸ਼ੁਮਾਰ ਰਹੇ। ਤੁਹਾਨੂੰ ਦੱਸ ਦੇਈਏ ਕਿ ਪ੍ਰਦੀਪ ਰਾਵਤ ਦੇ ਪਿੱਛੇ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਵਿਕਰਮਾਦਿਤਿਆ ਹਨ। ਅਦਾਕਾਰ ਦੇ ਦੇਹਾਂਤ ਦੀ ਮੰਦਭਾਗੀ ਖ਼ਬਰ ਪ੍ਰਦੀਪ ਰਾਵਤ ਦੇ ਲੰਬੇ ਸਮੇਂ ਤੋਂ ਸਹਿਯੋਗੀ ਅਦਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ। ਯਸ਼ਪਾਲ, ਜੋ ‘ਲਗਾਨ’ ਦਾ ਹਿੱਸਾ ਵੀ ਸਨ, ਉਨਾਂ ਨੇ ਇੱਕ ਭਾਵਨਾਤਮਕ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਦੀਪ ਰਾਵਤ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕੀਤੀ, ਜਿਸ ਵਿੱਚ ਲਿਖਿਆ ਸੀ, “ਪ੍ਰਦੀਪ ਰਾਵਤ ਲਗਾਨ ਦੇ ਸਾਡੇ ਗਜਨੀ ਦੇਵਾ ਆਰਆਈਪੀ।”

ਕਿਵੇਂ ਹੋਇਆ ਦੇਹਾਂਤ

ਜੇਕਰ ਰਿਪੋਰਟਾਂ ‘ਤੇ ਵਿਸ਼ਵਾਸ ਕੀਤਾ ਜਾਵੇ ਤਾਂ ਦਿੱਗਜ ਅਦਾਕਾਰ ਕੈਂਸਰ ਤੋਂ ਪੀੜਤ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਰਾਵਤ ਦਾ ਦੇਹਾਂਤ ਹੋਣ ਤੋਂ ਪਹਿਲਾਂ ਕੁਝ ਸਮੇਂ ਲਈ ਹਸਪਤਾਲ ਵਿੱਚ ਸਨ। ਉਨਾਂ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ 3 ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਕਾਰਜਕਾਲ ਦੌਰਾਨ ਪ੍ਰਦੀਪ ਰਾਵਤ ਨੇ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਤੇਲਗੂ, ਤਾਮਿਲ, ਮਰਾਠੀ, ਕੰਨੜ ਅਤੇ ਮਲਿਆਲਮ ਸਮੇਤ ਕਈ ਭਾਸ਼ਾਵਾਂ ਵਿੱਚ ਕੰਮ ਕੀਤਾ।

ਕਦੋਂ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ

ਪ੍ਰਦੀਪ ਰਾਵਤ ਨੇ 1985 ਵਿੱਚ ਬਾਲੀਵੁੱਡ ਫਿਲਮ ‘ਮੇਰੀ ਜੰਗ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿੱਥੇ ਉਸਨੂੰ ਇੱਕ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਉਂਦੇ ਹੋਏ ਦੇਖਿਆ ਗਿਆ ਸੀ। ਹਿੰਦੀ ਫਿਲਮਾਂ ਵਿੱਚ ਉਸਦੀ ਕੁਝ ਸ਼ੁਰੂਆਤੀ ਭੂਮਿਕਾਵਾਂ ਵਿੱਚ ‘ਸਮੁੰਦਰ (1986)’ ਸ਼ਾਮਲ ਹੈ। ਉਸਨੂੰ ਡਰਾਮੇ ਵਿੱਚ ਇੱਕ ਜਲ ਸੈਨਾ ਅਧਿਕਾਰੀ ਵਜੋਂ ਦੇਖਿਆ ਗਿਆ ਸੀ। 1990 ਵਿੱਚ ਉਹ ਫਿਲਮ ‘ਅਗਨੀਪਥ’ ਵਿੱਚ ਅਮਿਤਾਭ ਬੱਚਨ ਦੇ ਸਾਥੀ ਵਜੋਂ ਦਿਖਾਈ ਦਿੱਤਾ।

Share this content:

Post Comment