ਨਜ਼ਮ/ਭਾਵਨਾਵਾਂ/ਹਰਭਗਵਾਨ ਚਾਵਲਾ
ਨਜ਼ਮ/ਭਾਵਨਾਵਾਂ/ਹਰਭਗਵਾਨ ਚਾਵਲਾ
- ਕੱਚ
ਸਭ ਤੋਂ ਨਾਜ਼ੁਕ ਨਹੀਂ ਹੁੰਦਾ
ਨਾ ਫੁੱਲ
ਨਾ ਬੱਚਾ ਹੁੰਦਾ ਹੈ
ਸਭ ਤੋਂ ਨਾਜ਼ੁਕ
ਸਭ ਤੋਂ ਨਾਜ਼ੁਕ
ਹੁੰਦੀਆਂ ਨੇ
ਧਾਰਮਿਕ ਭਾਵਨਾਵਾਂ
ਅੱਜ ਦੇ ਦੌਰ ਅੰਦਰ
ਹਵਾ ਦੇ ਬੁੱਲੇ ਨਾਲ
ਜਾਂ ਪਾਣੀ ਦੇ ਛਿੱਟੇ ਨਾਲ
ਕਿਸੇ ਗੀਤ ਨਾਲ
ਜਾਂ ਕਿਸੇ ਸੁਪਨੇ ਨਾਲ ਵੀ
ਠੇਸ ਲੱਗ ਜਾਂਦੀ ਹੈ
ਧਾਰਮਿਕ ਭਾਵਨਾਵਾਂ ਨੂੰ
ਅਸੀਂ ਜਦ ਸੁਬ੍ਹਾ
ਸੌਂ ਕੇ ਉਠਦੇ ਹਾਂ
ਤਾਂ ਟੀਵੀ ਦਸਦਾ ਹੈ-
ਜਦ ਤੁਸੀਂ ਰਾਤ ਨੂੰ
ਸੌਂ ਰਹੇ ਸੀ
ਠੇਸ ਲੱਗ ਗਈ ਹੈ
ਤੁਹਾਡੀਆਂ ਭਾਵਨਾਵਾਂ ਨੂੰ
ਅਸੀਂ ਸੋਚਦੇ ਹਾਂ
ਟੀਵੀ ਦੱਸ ਰਿਹਾ ਹੈ
ਸੱਚ ਹੀ ਹੋਵੇਗਾ
ਅਸੀਂ ਪਹਿਲਾਂ ਤਾਂ
ਸ਼ਰਮਸਾਰ ਹੁੰਦੇ ਹਾਂ
ਆਪਣੇ ਨਾਦਾਨ ਹੋਣ ‘ਤੇ
ਫਿਰ ਤੁਰੰਤ
ਗਰਵ ਕਰਦੇ ਹਾਂ
ਆਪਣੇ ਹਿੰਦੂ
ਜਾਂ ਮੁਸਲਮਾਨ ਹੋਣ ‘ਤੇ
ਅਸੀਂ ਝਟ ਦੇਣੇ
ਸੰਭਾਲਦੇ ਹਾਂ
ਕਿਸੇ ਖੂੰਜੇ ‘ਚ ਪਏ
ਖ਼ੰਜਰ ਤੇ ਕਿਰਪਾਨ
ਤੇ ਜੁਟ ਜਾਂਦੇ ਹਾਂ
ਭਾਵਨਾਵਾਂ ਨੂੰ ਸ਼ਾਂਤ ਕਰਾਉਣ
#ਹਰਭਗਵਾਨ ਚਾਵਲਾ
(ਕਾਵਿ-ਸੰਗ੍ਰਹਿ ‘ਇੰਤਜ਼ਾਰ ਦੀ ਉਮਰ’ ‘ਚੋਂ )
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment