ਦੱਖਣੀ ਅਫਰੀਕਾ ਦੇ ਫੁਟਬਾਲਰ ਜੈਡਨ ਐਡਮਜ਼ ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ
14, ਜੁਲਾਈ – ਦੱਖਣੀ ਅਫਰੀਕਾ ਦੇ ਫੁਟਬਾਲ ਖਿਡਾਰੀ ਜੈਡਨ ਐਡਮਜ਼ ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਖੇਡ ਮੰਤਰੀ ਗੇਟਨ ਮੈਕੇਂਜੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ਨੇ ਹੋਣਹਾਰ ਨੌਜਵਾਨ ਖਿਡਾਰੀ ਗੁਆ ਦਿੱਤਾ ਹੈ। ਐਡਮਜ਼ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਖੇਡ ਮੰਤਰੀ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਟਕਲਾਂ ਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਖਿਡਾਰੀ ਦੇ ਸਨਮਾਨ ਵਿੱਚ ਆਲਮੀ ਕੱਪ ਦੇ ਦੋਵਾਂ ਸੈਮੀਫਾਈਨਲ ਮੁਕਾਬਲਿਆਂ ਦੇ ਸ਼ੁਰੂ ਵਿੱਚ ਮੌਨ ਰੱਖਿਆ ਗਿਆ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਫੁਟਬਾਲ ਯੂਨੀਅਨ ਨੇ ਵੀ ਉਸ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਖਣੀ ਅਫਰੀਕਾ ਦੇ ਫੁਟਬਾਲ ਖਿਡਾਰੀ ਜੈਡਨ ਐਡਮਜ਼ ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਖੇਡ ਮੰਤਰੀ ਗੇਟਨ ਮੈਕੇਂਜੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ਨੇ ਹੋਣਹਾਰ ਨੌਜਵਾਨ ਖਿਡਾਰੀ ਗੁਆ ਦਿੱਤਾ ਹੈ। ਐਡਮਜ਼ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਖੇਡ ਮੰਤਰੀ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਟਕਲਾਂ ਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਖਿਡਾਰੀ ਦੇ ਸਨਮਾਨ ਵਿੱਚ ਆਲਮੀ ਕੱਪ ਦੇ ਦੋਵਾਂ ਸੈਮੀਫਾਈਨਲ ਮੁਕਾਬਲਿਆਂ ਦੇ ਸ਼ੁਰੂ ਵਿੱਚ ਮੌਨ ਰੱਖਿਆ ਗਿਆ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਫੁਟਬਾਲ ਯੂਨੀਅਨ ਨੇ ਵੀ ਉਸ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Share this content:



Post Comment