ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ
ਮੁੰਬਈ, 16 ਜੂਨ – ਦੋ ਦਿਨਾਂ ਦੀ ਤੇਜ਼ ਗਿਰਾਵਟ ਤੋਂ ਬਾਅਦ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦਰਜ ਕੀਤਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ 30-ਸ਼ੇਅਰ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ਵਿੱਚ 288.79 ਅੰਕ ਚੜ੍ਹ ਕੇ 81,407.39 ’ਤੇ ਪਹੁੰਚ ਗਿਆ। 50-ਸ਼ੇਅਰ ਵਾਲਾ NSE Nifty ਵੀ 98.9 ਅੰਕ ਵਧ ਕੇ 24,817.50 ’ਤੇ ਰਿਹਾ। ਸੈਂਸੈਕਸ ਦੀਆਂ 30 ਫਰਮਾਂ ਵਿੱਚੋਂ ਪਾਵਰ ਗਰਿੱਡ, ਅਲਟਰਾਟੈੱਕ ਸੀਮਿੰਟ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ., ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਇਨਫੋਸਿਸ ਸਭ ਤੋਂ ਵੱਡੇ ਲਾਭ ਕਮਾਉਣ ਵਾਲਿਆਂ ਵਿੱਚੋਂ ਸਨ। ਟਾਟਾ ਮੋਟਰਜ਼, ਐਕਸਿਸ ਬੈਂਕ, ਅਡਾਨੀ ਪੋਰਟਸ ਅਤੇ ਕੋਟਕ ਮਹਿੰਦਰਾ ਬੈਂਕ ਘਾਟੇ ਵਿੱਚ ਰਹੀਆਂ।
Share this content:



Post Comment