ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਨੇ ਈ.ਐਸ.ਆਈ. ਡਿਸਪੈਂਸਰੀ ਵਿਖੇ ਬੂਟੇ ਲਗਾਏ ਬੂਟੇ, ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ

* ਵਾਤਾਵਰਣ ਸੰਭਾਲ ਲਈ ਬੂਟੇ ਲਗਾਉਣਾ ਜਰੂਰੀ – ਰਵਿੰਦਰ ਸਿੰਘ ਰਾਏ
ਫਗਵਾੜਾ, 10 ਸਤੰਬਰ (ਏ.ਡੀ.ਪੀ ਨਿਊਜ਼) – ਉਸਾਰੂ ਸਾਹਿਤ ਅਤੇ ਸਾਫ-ਸੁਥਰੇ ਸਮਾਜ ਦੀ ਸਿਰਜਣਾ ਲਈ ਕਾਰਜਸ਼ੀਲ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਪ੍ਰਧਾਨ ਰਵਿੰਦਰ ਸਿੰਘ ਰਾਏ ਅਤੇ ਮੀਤ ਪ੍ਰਧਾਨ ਤੇ ਸੀਨੀਅਰ ਫਾਰਮੇਸੀ ਅਫਸਰ ਅਮਿੰਦਰ ਪ੍ਰੀਤ ਕੌਰ ਰੂਬੀ ਦੀ ਅਗਵਾਈ ਹੇਠ ਈ.ਐੱਸ.ਆਈ. ਡਿਸਪੈਂਸਰੀ ਨੰਬਰ-1 ਫਗਵਾੜਾ ਵਿਖੇ ਫੁੱਲਦਾਰ, ਫਲਦਾਰ ਅਤੇ ਛਾਂਅ ਵਾਲੇ ਬੂਟੇ ਲਗਾਏ ਗਏ। ਇਸ ਮੌਕ ਡਿਸਪੈਂਸਰੀ ਨੂੰ ਫੁੱਲਦਾਰ ਬੂਟਿਆਂ ਦੇ ਗਮਲੇ ਵੀ ਭੇਟ ਕੀਤੇ ਗਏ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਕਿਹਾ ਕਿ ਦੁਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵੱਲੋਂ ਹਰ ਸਾਲ ਪਾਰਕਾਂ, ਸੜਕਾਂ ਦੇ ਕਿਨਾਰਿਆਂ, ਹਸਪਤਾਲਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਬੇਹੱਦ ਜ਼ਰੂਰੀ ਹੈ। ਰੁੱਖ ਸਾਨੂੰ ਸਾਫ ਹਵਾ ਦੇਣ ਦੇ ਨਾਲ-ਨਾਲ ਵਾਤਾਵਰਨ ਨੂੰ ਸੰਤੁਲਿਤ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਹਰ ਸ਼ਹਿਰੀ ਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ।

ਐੱਸ.ਐੱਮ.ਓ. ਡਾ. ਗਗਨਦੀਪ ਗਿੱਲ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁੱਖ ਲਗਾਉਣ ਨਾਲ ਜਿੱਥੇ ਵਾਤਾਵਰਨ ਸਾਫ ਅਤੇ ਸ਼ੁੱਧ ਰਹਿੰਦਾ ਹੈ, ਉੱਥੇ ਅਸੀਂ ਕਈ ਬਿਮਾਰੀਆਂ ਤੋਂ ਵੀ ਬਚਾਅ ਕਰ ਸਕਦੇ ਹਾਂ। ਰੁੱਖਾਂ ਦੇ ਮਨੁੱਖੀ ਜੀਵਨ ਲਈ ਅਨੇਕਾਂ ਲਾਭ ਹਨ ਅਤੇ ਇਨ੍ਹਾਂ ਨਾਲ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਸਭਾ ਦੇ ਡਾਇਰੈਕਟਰ ਡਾ. ਐੱਸ.ਪੀ. ਮਾਨ ਨੇ ਸਮੂਹ ਹਾਜ਼ਰ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਜੈਕਟ ਵਿੱਚ ਸੀਨੀਅਰ ਫਾਰਮੇਸੀ ਅਫਸਰ ਅਮਿੰਦਰ ਪ੍ਰੀਤ ਕੌਰ ਰੂਬੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਡਾ. ਸਾਗਰ ਸਿੰਘ, ਪੀ.ਆਰ.ਓ. ਓਮ ਪ੍ਰਕਾਸ਼ ਪਾਲ, ਡਾ. ਵੀਨਸ ਅਰੋੜਾ, ਵਿਵੇਕ ਬਸਰਾ ਫਾਰਮੇਸੀ ਅਫਸਰ, ਹਰਮਿੰਦਰਜੀਤ ਕੌਰ ਐੱਲ.ਐੱਚ.ਵੀ., ਵਾਰਡ ਅਟੈਂਡੈਂਟ ਦਵਿੰਦਰ ਸਿੰਘ, ਸੀਨੀਅਰ ਸਹਾਇਕ ਨਿਤਿਨ ਅੰਬਰੋਲ, ਰਾਜਬੰਸ ਕੌਰ ਐੱਲ.ਐੱਚ.ਵੀ., ਸੁਭਾਸ਼, ਸੰਜੇ ਸੋਨੂੰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
Share this content:



Post Comment