Loading Now

ਦਿੱਲੀ, ਯੂ.ਪੀ. ਸਮੇਤ 10 ਰਾਜਾਂ ਵਿੱਚ ਸੰਘਣੀ ਧੁੰਦ

ਦਿੱਲੀ, ਯੂ.ਪੀ. ਸਮੇਤ 10 ਰਾਜਾਂ ਵਿੱਚ ਸੰਘਣੀ ਧੁੰਦ

ਨਵੀਂ ਦਿੱਲੀ, 28 ਨਵੰਬਰ – ਅੱਜ ਦੇਸ਼ ਦੇ 10 ਰਾਜਾਂ ਵਿਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ, ਮਨੀਪੁਰ ਅਤੇ ਤ੍ਰਿਪੁਰਾ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦ੍ਰਿਸ਼ਟੀਯੋਗਤਾ ਘਟ ਕੇ 50 ਮੀਟਰ ਤੱਕ ਰਹਿ ਸਕਦੀ ਹੈ। ਦੂਜੇ ਪਾਸੇ, ਦੱਖਣੀ ਭਾਰਤ ਵਿੱਚ ਤਾਮਿਲਨਾਡੂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਸਰਦੀ ਦਾ ਕਹਿਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ 9 ਸ਼ਹਿਰਾਂ ਅਤੇ ਉੱਤਰ ਪ੍ਰਦੇਸ਼ ਦੇ 4 ਸ਼ਹਿਰਾਂ ਵਿੱਚ ਤਾਪਮਾਨ 9 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।

ਰਾਜਸਥਾਨ ਵਿੱਚ ਸੀਕਰ ਮੈਦਾਨੀ ਇਲਾਕਿਆਂ ਵਿਚੋਂ ਸਭ ਤੋਂ ਠੰਢਾ ਰਿਹਾ। ਹਿਸਾਰ (ਹਰਿਆਣਾ) ਵਿੱਚ 7.7°C, ਲੁਧਿਆਣਾ (ਪੰਜਾਬ) ਵਿੱਚ 7.8°C, ਚੁਰੂ ਵਿੱਚ 8°C ਅਤੇ ਪਿਲਾਨੀ (ਰਾਜਸਥਾਨ) ਵਿੱਚ 8.2°C ਤਾਪਮਾਨ ਦਰਜ ਕੀਤਾ ਗਿਆ। ਸ੍ਰੀਨਗਰ ਵਿਚ ਤਾਪਮਾਨ ਡਿੱਗ ਕੇ ਮਨਫ਼ੀ 2 ਡਿਗਰੀ ਤੱਕ ਪਹੁੰਚ ਗਿਆ ਹੈ। ਕਸ਼ਮੀਰ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 8ਵੀਂ ਜਮਾਤ ਤੱਕ ਦੇ ਸਕੂਲ 28 ਫਰਵਰੀ ਤੱਕ ਬੰਦ ਰਹਿਣਗੇ, ਜਦਕਿ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ 14 ਦਸੰਬਰ ਤੋਂ 22 ਫਰਵਰੀ ਤੱਕ ਹੋਣਗੀਆਂ। ਹਿਮਾਚਲ ਪ੍ਰਦੇਸ਼ ਦੇ ਟਾਬੋ ਵਿੱਚ ਤਾਪਮਾਨ -4.2°C ਦਰਜ ਕੀਤਾ ਗਿਆ। ਜਿਵੇਂ-ਜਿਵੇਂ ਤਾਪਮਾਨ ਡਿੱਗਿਆ, ਸ਼ਿੰਕੂ ਲਾ ਦੱਰੇ ਦੇ ਨੇੜੇ ਇੱਕ ਝੀਲ ਦਾ ਪਾਣੀ ਪੂਰੀ ਤਰ੍ਹਾਂ ਜੰਮ ਗਿਆ, ਅਤੇ ਉੱਚਾਈ ‘ਤੇ ਸਥਿਤ ਝੀਲਾਂ ਜਿਨ੍ਹਾਂ ਵਿੱਚ ਸੂਰਜ ਤਾਲ ਵੀ ਸ਼ਾਮਲ ਹੈ ਵੀ ਜੰਮਣ ਲੱਗ ਪਈਆਂ ਹਨ।

Share this content:

Post Comment