ਦਿੱਲੀ ਦੀਆਂ ਸੜਕਾਂ ’ਤੇ ਦਿਖੇਗੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀ ਝਲਕ
ਨਵੀਂ ਦਿੱਲੀ, 23 ਜਨਵਰੀ – 26 ਜਨਵਰੀ ਨੂੰ ਹੋਣ ਵਾਲੀ 77ਵੀਂ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਝਾਕੀ ਪੇਸ਼ ਕੀਤੀ ਜਾਵੇਗੀ। ਰੱਖਿਆ ਮੰਤਰਾਲੇ ਅਨੁਸਾਰ ਇਸ ਵਾਰ ਕਰਤੱਵ ਪੱਥ ’ਤੇ ਕੁੱਲ 30 ਝਾਕੀਆਂ ਕੱਢੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਵੱਖ-ਵੱਖ ਮੰਤਰਾਲਿਆਂ ਦੀਆਂ ਹੋਣਗੀਆਂ। ਇਸ ਵਾਰ ਦੀ ਪਰੇਡ ਦਾ ਮੁੱਖ ਥੀਮ ‘ਵੰਦੇ ਮਾਤਰਮ’ ਦੇ 150 ਸਾਲ ਅਤੇ ‘ਆਤਮ-ਨਿਰਭਰ ਭਾਰਤ’ ਰਾਹੀਂ ਦੇਸ਼ ਦੀ ਤਰੱਕੀ ਨੂੰ ਦਰਸਾਉਣਾ ਹੈ।
ਪਰੇਡ ਦਾ ਇੱਕ ਹੋਰ ਵੱਡਾ ਆਕਰਸ਼ਣ ਭਾਰਤੀ ਹਵਾਈ ਸੈਨਾ ਦਾ ਫਲਾਈਪਾਸਟ ਹੋਵੇਗਾ। ਇਸ ਸਾਲ ਹਵਾਈ ਸੈਨਾ ਵੱਲੋਂ ‘ਸਿੰਧੂਰ’ ਨਾਮਕ ਇੱਕ ਵਿਸ਼ੇਸ਼ ਫਾਰਮੇਸ਼ਨ ਬਣਾਈ ਜਾਵੇਗੀ, ਜੋ ਪਿਛਲੇ ਸਾਲ ਮਈ ਵਿੱਚ ਪਾਕਿਸਤਾਨ ਵਿਰੁੱਧ ਕੀਤੇ ਗਏ ‘ਆਪਰੇਸ਼ਨ ਸਿੰਧੂਰ’ ਦੀ ਯਾਦ ਦਿਵਾਏਗੀ। ਇਸ ਵਿੱਚ ਰਾਫੇਲ, ਸੁਖੋਈ-30, ਮਿਗ-29 ਅਤੇ ਜੈਗੁਆਰ ਵਰਗੇ ਲੜਾਕੂ ਜਹਾਜ਼ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।
Share this content:



Post Comment