ਦਿੱਲੀ ‘ਚ ਸਾਹ ਲੈਣਾ ਹੋਇਆ ਜੰਗ ਲੜਨ ਦੇ ਬਰਾਬਰ, ਕਈ ਇਲਾਕਿਆਂ ਵਿੱਚ AQI 500 ਤੋਂ ਪਾਰ,
ਨਵੀਂ ਦਿੱਲੀ, 12 ਨਵੰਬਰ – ਦਿੱਲੀ ਵਿੱਚ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲਦੀ ਨਜਰ ਨਹੀਂ ਆ ਰਹੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਵੀਰਵਾਰ ਸਵੇਰੇ ਧੌਲਾ ਕੁਆਂ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ 128 ਦਰਜ ਕੀਤਾ ਗਿਆ, ਜਿਸਨੂੰ “ਦਰਮਿਆਨੀ” ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਦੌਰਾਨ ਅਕਸ਼ਰਧਾਮ ਖੇਤਰ ਉੱਤੇ ਧੂੰਏ ਦੀ ਇੱਕ ਮੋਟੀ ਪਰਤ ਛਾਈ ਹੋਈ ਹੈ, ਕਈ ਇਲਾਕਿਆਂ ਵਿੱਚ AQI 500 ਤੋਂ ਵੱਧ ਹੈ। ਦਿੱਲੀ-ਐਨਸੀਆਰ ਮਾਡਲ ਟਾਊਨ ਵਿੱਚ AQI 523, ਰੋਹਿਣੀ ‘ਚ 505, ਸੋਨੀਆ ਵਿਹਾਰ ‘ਚ 525, ਆਨੰਦ ਪਰਬਤ ‘ਚ 510, ਆਨੰਦ ਵਿਹਾਰ ‘ਚ 521, ਇੰਦਰਾਪੁਰਮ ‘ਚ 512, ਆਈਪੀ ਐਕਸਟੈਂਸ਼ਨ ‘ਚ 519, ਨੋਇਡਾ ‘ਚ 533 ਅਤੇ ਗ੍ਰੇਟਰ ਨੋਇਡਾ ‘ਚ 517 ਦਰਜ ਕੀਤਾ ਗਿਆ ਹੈ।
Share this content:



Post Comment