ਦਿਨੋਂ ਦਿਨੀ ਵੱਧਦੀ ਜਾ ਰਹੀ ਹੈ ਕੈਨੇਡਾ ਵਿਚ ਬੇਰੁਜ਼ਗਾਰੀ, ਅਪ੍ਰੈਲ ਦੌਰਾਨ ਖ਼ਤਮ ਹੋਈਆਂ 17,700 ਨੌਕਰੀਆਂ
ਔਟਵਾ, 9 ਮਈ – ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਵਿਚ ਦੇਸ਼ ਵਿਚ 17,700 ਨੌਕਰੀਆਂ ਖ਼ਤਮ ਹੋਈਆਂ, ਜਿਸ ਨਾਲ ਬੇਰੁਜ਼ਗਾਰੀ ਦਰ ਵੱਧ ਕੇ 6.9% ਹੋ ਗਈ। ਪਿਛਲੇ ਛੇ ਮਹੀਨਿਆਂ ਵਿਚ ਇਹ ਸੱਭ ਤੋਂ ਉੱਚਾ ਪੱਧਰ ਹੈ। ਮਾਹਰਾਂ ਨੇ ਅਮਰੀਕੀ ਟੈਰਿਫ਼ਾਂ ਅਤੇ ਵਪਾਰਕ ਅਨਿਸ਼ਚਿਤਤਾ ਨੂੰ ਮੁੱਖ ਕਾਰਨ ਦਸਿਆ। ਸੀ.ਆਈ.ਬੀ.ਸੀ. ਦੇ ਅਰਥਸ਼ਾਸਤਰੀ ਐਂਡਰੂ ਗ੍ਰੈਂਥਮ ਨੇ ਕਿਹਾ ਕਿ 2026 ਦੇ ਪਹਿਲੇ ਚਾਰ ਮਹੀਨਿਆਂ ’ਚੋਂ ਤਿੰਨ ਮਹੀਨਿਆਂ ਵਿਚ ਨੌਕਰੀਆਂ ਘਟੀਆਂ ਹਨ, ਜੋ ਲੇਬਰ ਮਾਰਕੀਟ ਲਈ ਨਕਾਰਾਤਮਕ ਸੰਕੇਤ ਹੈ।
ਅਪ੍ਰੈਲ ਵਿਚ ਫੁੱਲ-ਟਾਈਮ ਨੌਕਰੀਆਂ 46,700 ਘਟੀਆਂ, ਹਾਲਾਂਕਿ ਪਾਰਟ-ਟਾਈਮ ਵਿਚ 29,000 ਵਾਧੇ ਨਾਲ ਕੁੱਝ ਹੱਦ ਤਕ ਨੁਕਸਾਨ ਘਟਿਆ। ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਕੁਲ 111,000 ਫੁੱਲ-ਟਾਈਮ ਨੌਕਰੀਆਂ ਘਟੀਆਂ। ਉਦਯੋਗ ਖੇਤਰ ਵਿਚ 26,800 ਨੌਕਰੀਆਂ ਘਟੀਆਂ, ਜਦਕਿ ਸਰਵਿਸ ਸੈਕਟਰ ਵਿਚ 9,100 ਵਧੀਆਂ।
Share this content:



Post Comment