Loading Now

ਤੇਲ ਟੈਂਕਰ ਅਤੇ ਕਾਰ ਦੀ ਟੱਕਰ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ

ਤੇਲ ਟੈਂਕਰ ਅਤੇ ਕਾਰ ਦੀ ਟੱਕਰ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ

Varinder-Pal-Singh-280x300 ਤੇਲ ਟੈਂਕਰ ਅਤੇ ਕਾਰ ਦੀ ਟੱਕਰ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ

-ਇਕ ਨੌਜਵਾਨ ਪੰਜਾਬ ਤੋਂ ਅਤੇ ਦੋ ਉਤਰਾਖੰਡ ਦੇ ਆਪਸੀ ਰਿਸ਼ਤੇਦਾਰ
ਔਕਲੈਂਡ, 28 ਅਪ੍ਰੈਲ, 2026 (ਹਰਜਿੰਦਰ ਸਿੰਘ ਬਸਿਆਲਾ) – ਇਥੋਂ ਲਗਪਗ 350 ਕਿਲੋਮੀਟਰ ਦੂਰ ਸਟੇਟ ਹਾਈਵੇਅ ਨੰਬਰ ਇਕ ਉਥੇ ਸਥਿੱਤ ਡੈਜ਼ਰਟ ਰੋਡ (ਰੰਗੀਪੋ ਅਤੇ ਵਾਈਓਰੂ) ਦੇ ਵਿਚਕਾਰ ਇਕ ਭਿਆਨਕ ਸੜਕ ਦੁਰਘਟਨਾ ਹੋਈ। ਕਾਰ ਅਤੇ ਤੇਲ ਟੈਂਕਰ ਦੀ ਜਬਰਦਸਤ ਟੱਕਰ ਹੋ ਗਈ। ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਉਤੇ ਮੌਤ ਹੋ ਗਈ ਹੈ। ਇਕ ਨੌਜਵਾਨ ਸ. ਮਨਜਿੰਦਰ ਸਿੰਘ (40) ਪਿੰਡ ਗੁਣਾਚੌਰ  ਅਤੇ ਦੋ ਪੰਜਾਬੀ ਮੂਲ ਦੇ ਵਿਅਕਤੀ ਸ੍ਰੀ ਵਰਿੰਦਰਪਾਲ ਸਿੰਘ ਅਤੇ ਸੰਦੀਪ ਸਿੰਘ ਉਤਰਾਖੰਡ ਤੋਂ ਸਨ। ਮਿ੍ਰਤਕ ਸ. ਮਨਜਿੰਦਰ ਸਿੰਘ ਗੁਣਾਚੌਰ ਨਿਊਜ਼ੀਲੈਂਡ ਵਸਦੇ ਪੰਜਾਬੀ ਕਲਾਕਾਰ ਤੇ ਕਾਰੋਬਾਰੀ ਸ. ਕਮਲਜੀਤ ਸਿੰਘ ਰਾਣੇਵਾਲ ਦੇ ਰਿਸ਼ਤੇਦਾਰ ਸਨ। ਮਿ੍ਰਤਕ ਸਰੀਰ ਇਸ ਵੇਲੇ ਪਾਲਮਰਸਨ ਨੌਰਥ ਹਸਪਤਾਲ ਹਨ ਅਤੇ ਬਾਕੀ ਰਹਿੰਦੀਆਂ ਕਾਰਵਾਈਆਂ ਬਾਅਦ ਟੌਰੰਗਾ ਜਾਂ ਔਕਲੈਂਡ ਲਿਆਂਦੇ ਜਾਣਗੇ। ਸ. ਮਨਜਿੰਦਰ ਸਿੰਘ ਦੀ ਪਤਨੀ ਵਰਕ ਪਰਮਿਟ ਉਤੇ ਹੈ ਅਤੇ ਇਕ ਬੇਟੀ 7 ਸਾਲ ਅਤੇ 3 ਸਾਲ ਦੀ ਹੈ। ਇਹ ਹਾਦਸਾ ਸੋਮਵਾਰ, 27 ਅਪ੍ਰੈਲ 2026 ਦੀ ਰਾਤ ਨੂੰ ਲਗਭਗ 11:50 ਵਜੇ ਵਾਈਓਰੂ ਤੋਂ ਲਗਭਗ 5 ਕਿਲੋਮੀਟਰ ਉੱਤਰ ਵੱਲ ਵਾਪਰਿਆ।  ਟੈਂਕਰ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਤਿੰਨੋ ਵਿਅਕਤੀ ਵਲਿੰਗਟਨ ਤੋਂ ਟੌਰੰਗਾ ਆ ਰਹੇ ਸਨ।

Sandeep-Singh-280x300 ਤੇਲ ਟੈਂਕਰ ਅਤੇ ਕਾਰ ਦੀ ਟੱਕਰ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ

ਪੁਲਿਸ ਦੀ ਜਾਂਚ: ਵਾਂਗਾਨੁਈ ਏਰੀਆ ਕਮਾਂਡਰ ਇੰਸਪੈਕਟਰ ਨੀਲ ਫੋਰਲੌਂਗ ਨੇ ਇਸ ਘਟਨਾ ਨੂੰ ਬੇਹੱਦ ਦਿਲ ਕੰਬਾਊ ਦੱਸਿਆ ਹੈ। ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਕਾਰ ਸ਼ਾਇਦ ਸੈਂਟਰ ਲਾਈਨ ਪਾਰ ਕਰਕੇ ਦੂਜੇ ਪਾਸੇ ਚਲੀ ਗਈ ਸੀ, ਜਿਸ ਕਾਰਨ ਇਹ ਟੱਕਰ ਹੋਈ। ਸ਼ੁਰੂਆਤ ਵਿੱਚ ਚੌਥੇ ਵਿਅਕਤੀ ਦੇ ਕਾਰ ਵਿੱਚ ਹੋਣ ਦਾ ਖਦਸ਼ਾ ਸੀ, ਜਿਸ ਲਈ ਹੈਲੀਕਾਪਟਰ ਦੀ ਮਦਦ ਨਾਲ ਤਲਾਸ਼ੀ ਵੀ ਲਈ ਗਈ, ਪਰ ਬਾਅਦ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਕਿ ਕਾਰ ਵਿੱਚ ਸਿਰਫ਼ ਤਿੰਨ ਲੋਕ ਹੀ ਸਵਾਰ ਸਨ।

Manjinder-Singh-Gunachour-247x300 ਤੇਲ ਟੈਂਕਰ ਅਤੇ ਕਾਰ ਦੀ ਟੱਕਰ : ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਖੋਹ ਲਈਆਂ ਤਿੰਨ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ

ਆਵਾਜਾਈ: ਹਾਦਸੇ ਤੋਂ ਬਾਅਦ ਰੰਗੀਪੋ ਅਤੇ ਵਾਈਓਰੂ ਦੇ ਵਿਚਕਾਰ ਡੈਜ਼ਰਟ ਰੋਡ ਨੂੰ ਕਈ ਘੰਟਿਆਂ ਲਈ ਬੰਦ ਰੱਖਿਆ ਗਿਆ ਸੀ। ਸੀਰੀਅਸ ਕ੍ਰੈਸ਼ ਯੂਨਿਟ  ਦੀ ਜਾਂਚ ਤੋਂ ਬਾਅਦ ਮੰਗਲਵਾਰ ਸਵੇਰੇ ਸੜਕ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਇਸ ਦੁਖਦਾਈ ਘਟਨਾ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।

Share this content:

Post Comment