Loading Now

ਡੈਮੋਕ੍ਰੈਟਾਂ ਦੇ ਨਿਸ਼ਾਨੇ ’ਤੇ ਟੈਸਲਾ ਤੇ ਸਪੇਸਐਕਸ ਸਮੇਤ ਪੂਰਾ ਕਾਰੋਬਾਰੀ ਸਾਮਰਾਜ

ਡੈਮੋਕ੍ਰੈਟਾਂ ਦੇ ਨਿਸ਼ਾਨੇ ’ਤੇ ਟੈਸਲਾ ਤੇ ਸਪੇਸਐਕਸ ਸਮੇਤ ਪੂਰਾ ਕਾਰੋਬਾਰੀ ਸਾਮਰਾਜ

ਨਿਊਯਾਰਕ, 5 ਨਵੰਬਰ – ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਮਗਰੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਵੱਡਾ ਸਿਆਸੀ ਤੇ ਆਰਥਿਕ ਝਟਕਾ ਲੱਗਾ ਹੈ। ਹਾਲਾਂਕਿ ਮਸਕ ਖ਼ੁਦ ਚੋਣ ਨਹੀਂ ਲੜ ਰਹੇ ਸਨ, ਪਰ ਉਨ੍ਹਾਂ ਰਿਪਬਲਿਕਨ ਉਮੀਦਵਾਰਾਂ ਦੀ ਜਿੱਤ ਤੇ ਆਪਣੇ ਅਹਿਮ ਗੜ੍ਹ ਟੈਕਸਾਸ ਨੂੰ ‘ਰੈੱਡ’ (ਰਿਪਬਲਿਕਨ) ਬਣਾਈ ਰੱਖਣ ਲਈ ਲਗਪਗ 4,700 ਕਰੋੜ ਰੁਪਏ (50 ਕਰੋੜ ਡਾਲਰ) ਖਰਚ ਕੀਤੇ ਸਨ। ਡੈਮੋਕ੍ਰੈਟਾਂ ਨੇ ਕਾਂਗਰਸ ਦੇ ਦੋਵਾਂ ਸਦਨਾਂ ’ਤੇ ਕਬਜ਼ਾ ਕਰ ਲਿਆ, ਜਦਕਿ ਜੀਨਾ ਹਿਨੋਜੋਸਾ ਨੇ ਟੈਕਸਸ ਦੇ ਗਵਰਨਰ ਅਹੁਦੇ ਦੀ ਚੋਣ ਜਿੱਤ ਲਈ।

ਕਾਂਗਰਸ ਵਿਚ ਡੈਮੋਕ੍ਰੈਟਾਂ ਦੀ ਵਾਪਸੀ ਤੋਂ ਬਾਅਦ ਮਸਕ ਦੇ ਸਪੇਸਐਕਸ ਤੇ ਟੈਸਲਾ ਵਰਗੇ ਵੱਡੇ ਕਾਰੋਬਾਰੀ ਸਾਮਰਾਜਾਂ ਦੀ ਜਾਂਚ ਦਾ ਘੇਰਾ ਵਧਣ ਦੀ ਪੂਰੀ ਸੰਭਾਵਨਾ ਹੈ। ਹਾਊਸ ਓਵਰਸਾਈਟ ਕਮੇਟੀ ਦੇ ਨਵੇਂ ਚੇਅਰਮੈਨ ਰਾਬਰਟ ਗਾਰਸੀਆ ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ। ਸਿਆਸੀ ਸਮੀਕਰਨ ਬਦਲਣ ਨਾਲ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਹੈ। ਇਸ ਕਾਰਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਦੇ ਕਾਰੋਬਾਰ ’ਚ ਸਪੇਸਐਕਸ ਤੇ ਟੈਸਲਾ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ।

ਟੈਕਸਾਸ ’ਚ ਨਵੀਂ ਲੀਡਰਸ਼ਿਪ ਨਾਲ ਚੁਣੌਤੀਆਂ ਤੇ ਮਸਕ ਦੀ ਪ੍ਰਤੀਕਿਰਿਆ

ਟੈਕਸਾਸ ਦੀ ਨਵੀਂ ਗਵਰਨਰ ਜੀਨਾ ਹਿਨੋਜੋਸਾ ਡਾਟਾ ਸੈਂਟਰ ਪ੍ਰਾਜੈਕਟਾਂ ’ਤੇ ਰੋਕ ਲਾਉਣ ਅਤੇ ਟੈਕਸ ਛੋਟਾਂ ਖ਼ਤਮ ਕਰਨ ਦੇ ਹੱਕ ਵਿਚ ਹਨ। ਇਸ ਨਾਲ ਮਸਕ ਦੀਆਂ ਆਉਣ ਵਾਲੀਆਂ ਯੋਜਨਾਵਾਂ ਨੂੰ ਝਟਕਾ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਯੂਕਰੇਨ ਲਈ ਸੈਟੇਲਾਈਟ ਸੰਚਾਰ ਸੀਮਤ ਕਰਨ ਅਤੇ ਸਰਕਾਰੀ ਠੇਕਿਆਂ ਵਰਗੇ ਮੁੱਦਿਆਂ ’ਤੇ ਵੀ ਡੈਮੋਕ੍ਰੈਟਿਕ ਆਗੂਆਂ ਦੀ ਤਿੱਖੀ ਨਜ਼ਰ ਹੈ।

Share this content:

Post Comment