Loading Now

ਡਿਪਟੀ ਕਮਿਸ਼ਰ ਸਾਗਰ ਸੇਤੀਆ ਨੇ ਸੇਵਾ ਮੁਕਤ ਤੇ ਮੌਜੂਦਾ ਕਰਮਚਾਰੀਆਂ ਨਾਲ ਮਨਾਈ ਮੋਗੇ ਦੀ 30ਵੀਂ ਵਰ੍ਹੇਗੰਢ

ਡਿਪਟੀ ਕਮਿਸ਼ਰ ਸਾਗਰ ਸੇਤੀਆ ਨੇ ਸੇਵਾ ਮੁਕਤ ਤੇ ਮੌਜੂਦਾ ਕਰਮਚਾਰੀਆਂ ਨਾਲ ਮਨਾਈ ਮੋਗੇ ਦੀ 30ਵੀਂ ਵਰ੍ਹੇਗੰਢ

*ਸੇਵਾ ਮੁਕਤ ਕਰਮਚਾਰੀਆਂ ਨੇ ਮੌਜੂਦਾ ਕਰਮਚਾਰੀਆਂ ਨਾਲ ਆਪਣੇ ਤਜਰਬੇ ਤੇ ਵਿਚਾਰ ਕੀਤੇ ਸਾਂਝੇ*
*ਹਰੇਕ ਕਰਮਚਾਰੀ ਪੂਰਨ ਇਮਾਨਦਾਰੀ ਨਾਲ ਕੰਮ ਕਰਕੇ ਪ੍ਰਸ਼ਾਸ਼ਨਿਕ ਸੇਵਾਵਾਂ ਨੂੰ ਪਾਰਦਸ਼ਤਾ ਨਾਲ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰੇ-ਡਿਪਟੀ ਕਮਿਸ਼ਨਰ*
ਮੋਗਾ, 25 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਮੋਗਾ 24 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਸੀ,  ਅੱਜ  ਇਸਨੂੰ ਹੋਂਦ ਵਿੱਚ ਆਏ 30 ਸਾਲ ਪੂਰੇ ਹੋ ਗਏ ਹਨ। ਜ਼ਿਲ੍ਹਾ ਮੋਗਾ ਦੀ 30ਵੀਂ ਵਰ੍ਹੇਗੰਢ ਮੌਕੇ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸਾਗਰ ਸੇਤੀਆਂ, ਦੀ ਰਹਿਨੁਮਾਈ ਹੇਠ ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਜਿਲ੍ਹਾ ਮੋਗਾ ਵੱਲ਼ੋ ਮਨਾਈ ਗਈ। ਇਸ ਸਮਾਰੋਹ ਵਿੱਚ ਸਮੂਚੇ ਡੀ.ਸੀ. ਦਫਤਰ, ਮੋਗਾ ਦੇ ਅਮਲੇ ਤੋਂ ਇਲਾਵਾ ਸਾਲ 1995 ਤੋਂ ਹੁਣ ਤੱਕ ਦੇ ਡੀ.ਸੀ. ਦਫਤਰ, ਮੋਗਾ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮਾਰੋਹ ਵਿੱਚ ਉਹਨਾ ਵੱਲੋਂ ਜ਼ਿਲ੍ਹਾ ਮੋਗਾ ਸ਼ੁਰੂ ਕਰਨ ਸਮੇਂ ਆਈਆਂ ਮੁਸ਼ਕਿਲਾਂ ਅਤੇ ਤਜਰਬਾ ਸਾਂਝਾ ਕੀਤਾ।
ਡਿਪਟੀ ਕਮਿਸ਼ਨਰ, ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਸਾਰੇ ਰਿਟਾਇਰਡ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਲਈ ਮੌਜੂਦਾ ਕਰਮਚਾਰੀਆਂ ਵਾਂਗ ਸੇਵਾ ਮੁਕਤ ਕਰਮਚਾਰੀ ਵੀ ਮਹੱਤਵਪੂਰਨ ਭੂਮਿਕਾ ਰੱਖਦੇ ਹਨ, ਕਿਉਂਕਿ ਸੇਵਾ ਮੁਕਤ ਹੋ ਚੁੱਕੇ ਮੁਲਾਜਮਾਂ ਦੀ ਦੇਖ ਰੇਖ ਹੇਠ ਨਵੇਂ ਕਰਮਚਾਰੀਆਂ  ਵੱਲੋਂ ਕੰਮ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਅਮਲਾ, ਸੇਵਾ ਮੁਕਤ ਹੋ ਚੁੱਕੇ ਅਮਲੇ ਦੇ ਤਜਰਬਿਆਂ ਨੂੰ ਵਰਤ ਕੇ ਪ੍ਰਸ਼ਾਸ਼ਨਿਕ ਕੰਮਾਂ ਨੂੰ ਤਹਿ ਸਮਾਂ ਸੀਮਾਂ ਵਿੱਚ ਕਰਨ ਨੂੰ ਤਰਜੀਹ ਦੇਵੇ। ਉਹਨਾਂ ਇਹ ਵੀ ਕਿਹਾ ਕਿ ਸੇਵਾ ਮੁਕਤ ਕਰਮਚਾਰੀ ਜਦੋਂ ਵੀ ਦਫਤਰ ਆਉਣ ਉਹਨਾਂ ਦਾ ਉਚਿੱਤ ਮਾਨ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਸਾਰੇ ਕਰਮਚਾਰੀ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਸ ਲਈ ਮੌਜੂਦਾ ਕਰਮਚਾਰੀ ਆਪਣੀ ਨੌਕਰੀ ਪੂਰਨ ਇਮਾਨਦਾਰੀ ਨਾਲ ਕਰਕੇ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਪੂਰਨ ਪਾਰਦਸ਼ਤਾ ਨਾਲ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਕਰਨ। ਇਸ ਮੋਕੇ ਤੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਸ਼੍ਰੀ ਲਕਸ਼ੇ ਗੁਪਤਾ, ਸੁਪਰਡੰਟ ਗਰੇਡ-1 ਸ੍ਰੀ ਜੁਗਿੰਦਰ ਜੀਰਾ, ਸੁਪਰਡੰਟ ਗਰੇਡ-2 ਸ੍ਰੀ ਪ੍ਰਵੀਨ ਕੁਮਾਰ, ਸੁਪਰਡੰਟ ਗਰੇਡ-2 ਸ੍ਰੀ ਗੁਰਮੇਲ ਸਿੰਘ, ਸੁਪਰਡੰਟ ਗਰੇਡ-2 ਸ੍ਰੀ ਹਰਮੀਤ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਸ੍ਰੀ ਦਲਬੀਰ ਸਿੰਘ ਸਿੱਧੂ, ਜਿਲ੍ਹਾ ਜਨਰਲ ਸਕੱਤਰ ਸ੍ਰੀ ਸੰਦੀਪ ਕੁਮਾਰ, ਸਮੂਹ ਜਿਲ੍ਹਾ ਬਾਡੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮੋਗਾ ਅਤੇ ਸਮੂਹ ਡੀ.ਸੀ. ਦਫਤਰ ਦੇ ਕਰਮਚਾਰੀ ਸ਼ਾਮਲ ਹੋਏ। ਸੇਵਾ ਮੁਕਤ ਕਰਮਚਾਰੀਆਂ ਨੇ ਜ਼ਿਲ੍ਹਾ ਮੋਗਾ ਦੀ ਤਰੱਕੀ ਲਈ ਆਪਣਾ ਨਿਰੰਤਰ ਯੋਗਦਾਨ ਦੇਣ ਦਾ ਭਰੋਸਾ ਦਿੱਤਾ।

Share this content:

Post Comment