Loading Now

ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਫਗਵਾੜਾ, 9 ਜੂਨ (ਏ.ਡੀ.ਪੀ ਨਿਊਜ਼) – ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਥਾਪਿਤ ਡਾ ਅੰਬੇਡਕਰ ਸਾਹਿਤਕ ਅਤੇ ਸੱਭਿਆਚਾਰਕ ਕੇਂਦਰ ਵਿਚ ਐਤਵਾਰ ਨੂੰ ਸਵੇਰੇ 11 ਵਜੇ ਤੋਂ ਇਕ ਵਿਸ਼ਾਲ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿਧ ਹਸਤੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਸਿਧ ਲੇਖਕ ਜਸਵੰਤ ਜ਼ਫ਼ਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਅਤੇ ਪ੍ਰਮੁੱਖ ਕਵੀ ਅਤੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।

WhatsApp-Image-2025-06-09-at-12.14.20-PM ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨਾਂ ਵਿੱਚ ਜੈ ਸਿੰਘ ਧੂਰੀ ( ਡਾਇਰੈਕਟਰ ਮਾਰਾਹਰ ਪਾਵਰ ਕੰਟਰੋਲ ਪ੍ਰਾਈਵੇਟ ਲਿਮਿਟਡ ਕੰਪਨੀ), ਕਿਰਨ ਸੰਧੂ ਕਲਮ 5 ਆਬ ਕਨੇਡਾ,ਸੁਖਵਿੰਦਰ ਸਿੰਘ ਲਾਇਲ ਜੀ(ਸੀ ਓ ਓ ਸੁਹਾਵੀ ਆਡੀਓ ਬੁੱਕਸ ਆਸਟ੍ਰੇਲੀਆ , ਪ੍ਰਤੀਨਿੱਧ ‘ਹਰਮਨ ਰੇਡੀਓ’ ਆਸਟ੍ਰੇਲੀਆ) ਜਸਪ੍ਰੀਤ ਕੌਰ ਪੰਜਾਬੀ ਭਾਸ਼ਾ ਵਿਭਾਗ ਅਫ਼ਸਰ ਕਪੂਰਥਲਾ, ਸੁਖਨੈਬ ਸਿੰਘ ਪੱਤਰਕਾਰ ਹਾਜ਼ਰ ਹੋਏ। ਉਪਰੋਕਤ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ  ਅੰਜੂਜੀਤ ਪੰਜਾਬਣ ਜਰਮਨੀ ਦੀ ਕਿਤਾਬ “ਮਿੱਟੀ ਅਤੇ ਜਰਮਨ ਮੌਜ਼ਾਰਟ ਤੱਕ” ਪੂਰਬ ਅਤੇ ਪੱਛਮ ਦੋ ਸੰਸਕ੍ਰਿਤੀਆਂ ਦੀ ਬਾਤ ਪਾ ਰਹੀ ਹੈ ਨੂੰ ਰਿਲੀਜ਼ ਕੀਤਾ ਗਿਆ।ਕਿਤਾਬ ਰਿਲੀਜ਼ ਸਮਾਰੋਹ ਵਿਚ ਉਪਰੋਕਤ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਉੱਘੇ ਸਾਹਿਤਕਾਰ ਪਿੰਸੀਪਲ ਗੁਰਮੀਤ ਸਿੰਘ ਪਲਾਹੀ,ਪ੍ਰੋਫੈਸਰ ਅਵਤਾਰ ਸਿੰਘ ਆਦਿ ਨੇ ਨਵੀਂ ਛਪੀ ਕਿਤਾਬ ਵਾਰੇ ਵਿਚਾਰ ਚਰਚਾ ਵਿੱਚ ਭਾਗ ਲਿਆ।

WhatsApp-Image-2025-06-09-at-12.14.20-PM1 ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਉੱਘੇ ਗਾਇਕ ਜੋਗਿੰਦਰ ਪਾਲ ਝਿੱਕਾ ਨੇ ਗੀਤ ਸੰਗੀਤ ਪੇਸ਼ ਕੀਤਾ।ਕਿਤਾਬ ਰਿਲੀਜ਼ ਪ੍ਰੋਗਰਾਮ ਦਾ ਸੰਚਾਲਨ ਡਾ ਅੰਬੇਡਕਰ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਕੇਂਦਰ ਦੇ ਜਨਰਲ਼ ਸਕੱਤਰ ਘਨਸ਼ਾਮ ਨੇ ਕੀਤਾ। ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ ਜੋ ਕੇ ਪ੍ਰਸਿੱਧ ਮਰਹੂਮ ਕਵੀ ਭਜਨ ਸਿੰਘ ਵਿਰਕ ਨੂੰ ਸਮਰਪਿਤ ਸੀ ਵਿੱਚ ਪੰਜਾਬੀ ਸਾਹਿਤ ਜਗਤ ਦੇ ਪ੍ਰਸਿਧ ਕਵੀਆ ਨੇ ਭਾਗ ਲਿਆ। ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਜਸਵੰਤ ਜ਼ਫ਼ਰ, ਸੁਰਿੰਦਰ ਰਾਮਪੁਰੀ,ਤਰਲੋਚਨ ਲੋਚੀ,ਸੋਹਣ ਸਹਿਜਲ,ਅੰਜੂਜੀਤ ਪੰਜਾਬੀ ਆਦਿ ਸ਼ਾਮਿਲ ਸਨ। ਉਪਰੋਕਤ ਕਵੀਆਂ ਤੋਂ ਇਲਾਵਾ ਜਗਦੀਸ਼ ਰਾਣਾ,ਬਲਦੇਵ ਰਾਜ ਕੋਮਲ,ਹਰਚਰਨ ਭਾਰਤੀ,ਕਿਰਨ ਸੰਧੂ, ਕਮਲਜੀਤ ਕੌਰ ਪਟਿਆਲਾ,ਸਤਿੰਦਰ ਸੱਤੀ ਜਲੰਧਰ, ਦਲਜੀਤ ਮਹਿਮੀ,ਸਤਿੰਦਰ ਜੀਤ ਕੌਰ,ਬਚਨ ਗੁੜਾ,ਸਤਵੰਤ ਕੌਰ ਸੱਤੀ,ਕਮਲੇਸ਼ ਸੰਧੂ,ਸਤਿੰਦਰਜੀਤ ਕੌਰ, ਸ਼ਾਮ ਸੁਨੀਤਾ ਮਹਿਮੀ, ਸੁਰਿੰਦਰ ਕਮਲ, ਕਮਲੇਸ਼ ਸੰਧੂ,ਸਰਗੁੰਦੀ,ਸੀਤਲ ਰਾਮ, ਸੋਹਣ ਸਿੰਘ ਭਿੰਡਰ, ਵਿਜੈ ਫ਼ਿਰਾਕ, ਅਮਿੰਦਰ ਪ੍ਰੀਤ ਕੌਰ ਰੂਬੀ, ਡਾ ਇੰਦਰਜੀਤ ਸਿੰਘ ਵਾਸੂ, ਬਲਬੀਰ ਕੌਰ ਬੱਬੂ ਸੈਣੀ, ਤੋਂ ਹੋਰ ਕਈ ਕਵੀਆਂ ਨੇ ਨੇ ਭਾਗ ਲਿਆ।

2-3 ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ

ਕਵੀ ਦਰਬਾਰ ਦਾ ਸੰਚਾਲਨ ਰਵਿੰਦਰ ਸਿੰਘ ਚੋਟ ਨੇ ਕੀਤਾ।ਉਪਰੋਕਤ ਤੋਂ ਇਲਾਵਾ ਪੰਜਾਬੀ ਗੀਤ ਸੰਗੀਤ, ਅਲੋਪ ਹੋ ਰਹੀ ਭੰਡਾ ਦੀ ਕਲਾਕਾਰੀ ਵੰਨਗੀ ਅਤੇ ਢੋਲ ਤੇ ਪੰਜਾਬੀ ਬੋਲੀਆਂ ਦੀ ਵੰਨਗੀ ਵੀ ਪੇਸ਼ ਕੀਤੀ ਗਈ। ਉਪਰੋਕਤ ਪ੍ਰੋਗਰਾਮ ਵਿੱਚ ਵਾਰਡ ਨੰਬਰ 28 ਦੀ ਕੌਂਸਲਰ ਗੁਰਪ੍ਰੀਤ ਜੰਡੂ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਵਰਕਿੰਗ ਪ੍ਰਧਾਨ ਅਵਤਾਰ ਸਿੰਘ ਦਰਦੀ, ਕੈਸ਼ੀਅਰ ਸਰਵਣ ਬਿਰਹਾ, ਸ਼ਿੰਗਾਰਾ ਰਾਮ ਬਿਰਦੀ, ਰਾਮ ਜੀ ਬਾਂਸਲ, ਜਗਜੀਤ ਸਿੰਘ, ਸੋਹਣ ਲਾਲ ਬਾਗਲਾ, ਮਾਸਟਰ ਗੁਰਮੇਜ਼ ਰਾਮ, ਬਲਦੇਵ ਸਿੰਘ,ਜੋਗਾ ਰਾਮ, ਰਾਮ ਕਿਸ਼ਨ ਸੰਧੂ, ਤਰਸੇਮ ਸੱਲ੍ਹਣ, ਨਸੀਬ ਚੰਦ,ਪ੍ਰੇਮ ਲਾਲ,ਰੰਜੀਵ ਕੁਮਾਰ,ਸੁਰਿੰਦਰ ਸਿੰਘ ਚਾਚੋਕੀ, ਸੰਤੋਸ਼, ਊਸ਼ਾ,ਸੁਰਿੰਦਰ ਕੁਮਾਰ, ਡਾ ਇੰਦਰ ਜੀਤ ਕਜਲਾ, ਤਰਲੋਚਨ ਸਿੰਘ ਦੁਪਾਲ ਪੁਰ , ਬਲਦੇਵ ਰਾਜ ਭਗਤ, ਜਗਦੀਸ਼ ਡਾਲੀਆ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਮਿੱਟੀ ਅਤੇ ਜਰਮਨ ਮੋਜਾਰਟ ਦੀ ਲੇਖਿਕਾ ਅੰਜੂਜੀਤ ਪੰਜਾਬਣ ਜਰਮਨੀ ਵਲੋਂ ਕਿਤਾਬ ਰਿਲੀਜ਼ ਸਮਾਰੋਹ ਅਤੇ ਸਾਹਿਤਿਕ ਸਮਾਗਮ ਵਿੱਚ ਸਾਹਿਤਕਾਰਾ ਅਤੇ ਸਾਹਿਤ ਪ੍ਰੇਮੀਆ ਦੇ ਸ਼ਾਮਿਲ ਹੋਣ ਅਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਤੇ ਧੰਨਵਾਦ ਕੀਤਾ।

Share this content:

Post Comment