Loading Now

ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ – ਪਾਰਦਰਸ਼ਤਾ ਤੇ ਸਮੇਂ ਸਿਰ ਜਨਗਣਨਾ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸੰਸਾ ਪੱਤਰ

ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ – ਪਾਰਦਰਸ਼ਤਾ ਤੇ ਸਮੇਂ ਸਿਰ ਜਨਗਣਨਾ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸੰਸਾ ਪੱਤਰ

WhatsApp-Image-2026-06-10-at-1.15.48-PM-1024x768 ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ - ਪਾਰਦਰਸ਼ਤਾ ਤੇ ਸਮੇਂ ਸਿਰ ਜਨਗਣਨਾ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਪ੍ਰਸੰਸਾ ਪੱਤਰ
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ ਸਮੇਂ ਸਿਰ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਨੂੰ ਪ੍ਰਸ਼ੰਸਾ ਪੱਤਰ ਤੇ ਚੈੱਕ ਭੇਂਟ ਕਰਦੇ ਹੋਏ।

*ਜਨਗਣਨਾ ਤਹਿਤ ਬਣਦੀ ਮਾਣਭੇਟਾ ਦੇ ਚੈੱਕ ਵੀ ਸੌਂਪੇ
*ਕਿਹਾ ਬਾਕੀ ਗਿਣਤੀਕਾਰ ਵੀ ਜਨਗਣਨਾ ਨੂੰ ਪੂਰਨ ਪਾਰਦਰਸ਼ਤਾ ਤੇ ਤਨਦੇਹੀ ਨਾਲ ਮੁਕੰਮਲ ਕਰਨ
ਮੋਗਾ, 10 ਜੂਨ (ਗਿਆਨ ਸਿੰਘ/ਏ.ਡ.ਪੀ ਨਿਊਜ਼) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਗਾ ਵਿਖੇ ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ ਚੱਲ ਰਹੀ ਹੈ। ਇਸ ਜਨਗਣਨਾ ਦਾ ਮੁੱਖ ਉਦੇਸ਼ ਨਸ਼ਿਆਂ ਨਾਲ ਸਬੰਧਤ ਹਾਲਾਤ ਤੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਬਾਰੇ ਸਹੀ ਤੇ ਤਾਜ਼ਾ ਡਾਟਾ ਇਕੱਠਾ ਕਰਨਾ ਹੈ, ਤਾਂ ਜੋ ਸਰਕਾਰ ਵੱਲੋਂ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ 5 ਗਿਣਤੀਕਾਰਾਂ ਨੂੰ ਸਮੇਂ ਸਿਰ ਤੇ ਪੂਰਨ ਪਾਰਦਰਸ਼ਤਾ ਨਾਲ ਆਪਣੇ ਹਿੱਸੇ ਦੀ ਜਨਗਣਨਾ ਪੂਰੀ ਕਰਨ ‘ਤੇ ਪ੍ਰਸ਼ੰਸਾ ਪੱਤਰ ਦਿੱਤੇ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟਡੀ ਕਮਿਸ਼ਨਰ (ਵਿਕਾਸ) ਸ਼੍ਰੀ ਕੁਲਪ੍ਰੀਤ ਵੀ ਮੌਜੂਦ ਰਹੇ ਅਤੇ ਐਸ.ਡੀ.ਐਮ.ਜ ਵੱਲੋਂ ਇਸ ਪ੍ਰੋਗਰਾਮ ਵਿੱਚ ਆਨਲਾਈਨ ਤਰੀਕੇ ਨਾਲ ਆਪਣੀ ਹਾਜਰੀ ਭਰੀ। ਜ਼ਿਲ੍ਹਾ ਮੋਗਾ ਵਿੱਚ ਇਸ ਜਨਗਣਨਾ ਲਈ 804 ਗਿਣਤੀਕਾਰ, 32 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਵੱਲੋਂ ਇਹਨਾਂ 5 ਗਿਣਤੀਕਾਰਾਂ ਨੂੰ ਬਣਦੀ ਮਾਣਭੇਟਾ ਦੇ ਚੈੱਕ ਵੀ ਮੌਕੇ ‘ਤੇ ਹੀ ਦਿੱਤੇ ਗਏ। ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਇਹਨਾਂ ਗਿਣਤੀਕਾਰਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਨਗਣਨਾ ਸਰਕਾਰ ਲਈ ਬੜੀ ਮਹੱਤਵਪੂਰਨ ਜਨਗਣਨਾ ਹੈ ਕਿਉਂਕਿ ਇਸਦੇ ਆਧਾਰ ਉੇਪਰ  ਹੀ ਸਰਕਾਰ ਵੱਲੋਂ ਨਸ਼ਿਆਂ ਨੂੰ ਪੂਰਨ ਰੂਪ ਨਾਲ ਪੰਜਾਬ ਵਿੱਚੋਂ ਖਤਮ ਕਰਨ ਲਈ ਯੋਜਨਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਣਾ ਹੈ ।

ਡਿਪਟੀ ਕਮਿਸ਼ਨਰ ਨੇ ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ ਕਰ ਰਹੇ ਬਾਕੀ ਗਿਣਤੀਕਾਰਾਂ ਨੇ ਸੁਪਰਵਾਈਜਰਾਂ ਨੂੰ ਕਿਹਾ ਕਿ ਉਹ ਵੀ ਆਪਣੀ ਡਿਊਟੀ ਪੂਰਨ ਤਨਦੇਹੀ ਨਾਲ ਕਰਨ ਅਤੇ ਇਸ ਜਨਗਣਨਾ ਨੂੰ ਪੂਰਨ ਪਾਰਦਰਸ਼ਤਾ ਨਾਲ ਕਰਨਾ ਯਕੀਨੀ ਬਣਾਉਣ। ਸਰਕਾਰ ਵੱਲੋਂ ਹਰ ਇੱਕ ਗਿਣਤੀਕਾਰ ਨੂੰ ਬਣਦੀ ਮਾਣਭੇਟਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ ਅਧੀਨ ਸਰਵੇ ਦੀ ਪ੍ਰਕਿਰਿਆ ਡਿਜੀਟਲ ਮੋਡ ਰਾਹੀਂ ਸਰਕਾਰ ਵੱਲੋਂ ਦਿੱਤੀ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾ ਰਹੀ ਹੈ।  ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਗਿਣਤੀਕਾਰ ਘਰ-ਘਰ ਸਰਵੇ ਲਈ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਅਤੇ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਅੰਕੜੇ ਪੂਰੀ ਤਰ੍ਹਾਂ ਗੁਪਤ ਰੱਖੇ ਜਾਣਗੇ ਅਤੇ ਇਸ ਦਾ ਮਕਸਦ ਅੰਕੜਿਆਂ ਦੇ ਆਧਾਰ ਉੱਤੇ ਲੋਕ ਭਲਾਈ ਲਈ ਬਿਹਤਰ ਯੋਜਨਾਬੰਦੀ ਕਰਨਾ ਹੈ। ਇਸ ਲਈ ਗਿਣਤੀਕਾਰਾਂ ਨੂੰ ਸਹਿਯੋਗ ਦਿੰਦੇ ਹੋਏ ਸਹੀ ਵੇਰਵੇ ਦਰਜ ਕਰਾਏ ਜਾਣ।

Share this content:

Post Comment