ਜੰਤਰ-ਮੰਤਰ ‘ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ’ਤੇ ਮੁੜ ਬੋਲੇ PM ਮੋਦੀ
ਨਵੀਂ ਦਿੱਲੀ, 1 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਰੀਲ ਪੋਸਟ ਕੀਤੀ। ਇਸ ਵਿੱਚ, ਉਨ੍ਹਾਂ ਨੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਦੌਰਾਨ ਵਰਤੀ ਗਈ ਭਾਸ਼ਾ ‘ਤੇ ਵੀ ਸਵਾਲ ਚੁੱਕੇ।
ਪੀਐਮ ਮੋਦੀ ਨੇ ਨਵੀਂ ਰੀਲ ਕੀਤੀ ਪੋਸਟ
ਮੇਰੀ ਮਾਂ ਲਈ ਅਸ਼ਲੀਲ ਭਾਸ਼ਾ ਦੀ ਕੀਤੀ ਵਰਤੋਂ- ਪੀਐੱਮ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਮੇਰੇ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ, ਮੇਰੀ ਸਵਰਗੀ ਮਾਂ ਲਈ ਵੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ। ਮੈਨੂੰ ਨਹੀਂ ਪਤਾ ਕਿ ਇਹ ਕਿੰਨਾ ਅਸ਼ਲੀਲ ਸੀ।
ਉਨ੍ਹਾਂ ਨੌਜਵਾਨਾਂ ਨੂੰ ਪੀਐੱਮ ਮੋਦੀ ਨੇ ਕੀਤਾ ਮੁਆਫ
ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗਰਾਮ ’ਤੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਦੇਸ਼ ਅਤੇ ਦੁਨੀਆ ਨੇ ਇਸ ਘਟਨਾ ਨੂੰ ਦੇਖਿਆ ਹੈ ਅਤੇ ਅਜਿਹੀ ਭਾਸ਼ਾ ਕਿਸੇ ਵੀ ਸਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਬੱਚਿਆਂ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਪਰ ਮੈਂ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ। ਉਨ੍ਹਾਂ ਲੜਕੀਆਂ ਦੇ ਅਜਿਹੀ ਭਾਸ਼ਾ ਵਰਤਣ ’ਤੇ ਚਿੰਤਾ ਪ੍ਰਗਟਾਈ।
ਇਹ ਬੱਚੇ ਵੀ ਮੇਰੇ ਆਪਣੇ ਹਨ- ਪੀਐੱਮ ਮੋਦੀ
ਪੀਐਮ ਮੋਦੀ ਨੇ ਸਪੱਸ਼ਟ ਕੀਤਾ ਕਿ ਉਹ ਇਨ੍ਹਾਂ ਗੁੰਮਰਾਹ ਬੱਚਿਆਂ ਨੂੰ ਅਦਾਲਤਾਂ ਦੇ ਚੱਕਰ ਕਟਵਾਉਣ, ਸਜ਼ਾ ਦੇਣ ਜਾਂ ਸਮਾਜ ਵਿੱਚ ਤੰਗ ਪ੍ਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਹਨ, ਸਗੋਂ ਉਨ੍ਹਾਂ ਨੂੰ ਗਲੇ ਲਗਾ ਕੇ ਸਹੀ ਰਾਹ ਦਿਖਾਉਣਾ ਚਾਹੁੰਦੇ ਹਨ। ਆਪਣੀ ਗੱਲ ਨੂੰ ਸਮਝਾਉਣ ਲਈ ਉਨ੍ਹਾਂ ਨੇ ਇੱਕ ਉਦਾਹਰਣ ਦਿੰਦਿਆਂ ਕਿਹਾ ਕਿ ਕਦੇ ਕਦੇ ਦੰਦਾਂ ਹੇਠ ਜੀਭ ਆ ਜਾਂਦੀ ਹੈ ਅਤੇ ਖੂਨ ਨਿਕਲ ਆਉਂਦਾ ਹੈ ਪਰ ਅਸੀਂ ਇਸ ਕਰ ਕੇ ਆਪਣੇ ਦੰਦ ਨਹੀਂ ਤੋੜਦੇ ਕਿਉਂਕਿ ਦੰਦ ਵੀ ਸਾਡੇ ਹਨ ਅਤੇ ਜੀਭ ਵੀ ਸਾਡੀ ਹੈ। ਇਸੇ ਤਰ੍ਹਾਂ ਇਹ ਬੱਚੇ ਵੀ ਸਾਡੇ ਆਪਣੇ ਹਨ।
Share this content:



Post Comment