Loading Now

ਜੰਗ-ਵਿਰੋਧੀ ਤਰਾਨਾ

ਜੰਗ-ਵਿਰੋਧੀ ਤਰਾਨਾ

ਇਰਾਨੀ ਮੁਟਿਆਰਾਂ ਦਾ

ਜੰਗ-ਵਿਰੋਧੀ ਤਰਾਨਾ!

ਹੇ ਅਮਰੀਕਾ!

ਆਪਣੇ ਕੋਲ ਹੀ ਰੱਖ

ਆਪਣੇ ਬੰਬ

 

*ਪਰ੍ਹੇ ਰਹਿ*

*ਸਾਡੀ ਭੂਮੀ ਤੋਂ*

*ਇਹ ਹੈ ਸਾਡੀ*

*ਮਾਤ-ਭੂਮੀ*

 

*ਤੇ ਸਾਡੀ ਆਜ਼ਾਦੀ ਹੈ*

*ਸਾਡੇ ਹੱਥ*

*ਸਾਨੂੰ ਨਹੀਂ ਲੋੜ*

*ਤੇਰੇ ‘ਲੋਕਤੰਤਰੀ’ ਬੰਬਾਂ ਦੀ*

 

*ਬਾਹਰ ਨਿੱਕਲ ਇੱਥੋਂ*

*ਲੈਕੇ ਆਪਣਾ ਜ਼ਹਿਰ*

*ਤੇ ਆਪਣਾ ਗੰਦ-ਮੰਦ*

 

*ਹੇ ਇਜ਼ਰਾਈਲ!*

 

*ਤੂੰ ਆਜ਼ਾਦੀ ਨਹੀਂ*

*ਗੁਲਾਮੀ ਹੈਂ*

*ਨਾ ਹੈ*

*ਤੇਰੀ ਕੋਈ ਇੱਜ਼ਤ*

*ਨਾ ਹੀ ਕੋਈ ਵੁੱਕਤ*

 

*ਤੂੰ ਤਾਂ ਹੈਂ*

*ਮਾਨਵਤਾ ਦਾ ਦੁਸ਼ਮਣ*

*ਲੋਕਾਂ ਦਾ ਹਤਿਆਰਾ*

 

*ਅਸੀਂ ਨਹੀਂ ਕਰਦੇ*

*ਤੇਰਾ ਯਕੀਨ*

*ਨਹੀਂ ਚਾਹੁੰਦੇ ਅਸੀਂ*

*ਤੈਨੂੰ*

 

*ਦਫ਼ਾ ਹੋ ਜਾ ਇੱਥੋਂ*

*ਲੈ ਜਾ ਆਪਣੇ*

*ਝੂਠੇ ਚਾਪਲੂਸਾਂ ਨੂੰ*

*ਤੇ ਆਪਣੇ ਗੰਦ-ਮੰਦ ਨੂੰ*

 

*ਸਾਡੀ ਮੁਕਤੀ*

*ਸਿਰਫ਼ ਸਾਡੇ ਹੀ ਹੱਥ ਹੈ*

*ਅਮਰੀਕਨ ਬੰਬਾਂ ‘ਚ ਨਹੀਂ*

*ਕੋਈ ਵੀ ਸਲਤਨਤ*

*ਨਹੀਂ ਕਰਾ ਸਕਦੀ*

*ਸਾਨੂੰ ਆਜ਼ਾਦ*

*ਕੋਈ ਵੀ ਹਮਲਾਵਰ*

*ਨਹੀਂ ਲਿਆ ਸਕਦਾ*

*ਸਾਡੇ ਲਈ ਅਮਨ*

 

ਅਮਰੀਕ*ਜਿਸਨੂੰ*

*ਤੂੰ ਕਹਿੰਦਾ ਹੈਂ*

*ਨਿਜ਼ਾਤ*

*ਉਹ ਆਉਂਦੀ ਹੈ*

*ਅੱਗ ਤੇ ਬੰਦੂਕ ਦੀ ਪਾ ਕੇ*

*ਪੋਸ਼ਾਕ*

 

*ਹੇ ਅਮਰੀਕਾ!*

 

*ਆਪਣੇ ਕੋਲ ਹੀ ਰੱਖ*

*ਆਪਣੇ ਬੰਬ*

 

*ਪਰ੍ਹੇ ਰਹਿ*

*ਸਾਡੀ ਭੂਮੀ ਤੋਂ*

*ਇਹ ਹੈ ਸਾਡੀ*

*ਮਾਤ-ਭੂਮੀ*

 

*ਤੇ ਸਾਡੀ ਆਜ਼ਾਦੀ ਹੈ*

*ਸਾਡੇ ਹੱਥ*

*ਸਾਨੂੰ ਨਹੀਂ ਲੋੜ*

*ਤੇਰੇ ‘ਲੋਕਤੰਤਰੀ’ ਬੰਬਾਂ ਦੀ*

 

*ਬਾਹਰ ਨਿੱਕਲ ਇੱਥੋਂ*

*ਲੈਕੇ ਆਪਣਾ ਜ਼ਹਿਰ*

*ਤੇ ਆਪਣਾ ਗੰਦ-ਮੰਦ*

 

ਅੰਗਰੇਜ਼ੀ ‘ਚ ਵੀਡੀਓ ਤੋਂ:

ਪੰਜਾਬੀ ਰੂਪ:

*ਯਸ਼ ਪਾਲ ਵਰਗ ਚੇਤਨਾ*

(98145 35005)

Share this content:

Post Comment