ਜਿੱਥੇ ਚੋਣ ਹੁੰਦੀ ਹੈ ਉਥੇ ਸੀ.ਬੀ.ਆਈ. ਤੇ ਈ.ਡੀ. ਛਾਪੇਮਾਰੀ ਕਰਦੀ: ਭਗਵੰਤ ਮਾਨ
ਧੂਰੀ, 7 ਅਕਤੂਬਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੋਂ ਲਾਈਵ ਹੋ ਕੇ ਸੀਬੀਆਈ ਤੇ ਈ.ਡੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਜਿੱਥੇ ਚੋਣਾਂ ਹੁੰਦੀਆਂ ਨੇ ਉੱਥੇ ਹੀ ਸੀਬੀਆਈ ਤੇ ਈਡੀ ਛਾਪੇਮਾਰੀ ਕਰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨ ਛਾਪੇਮਾਰੀ ਦੌਰਾਨ ਕੁਝ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਹੈ ਕਿ ਰਾਤ ਵਾਲੀ ਛਾਪੇਮਾਰੀ ਦੌਰਾਨ ਕੋਈ ਬਰਮਾਦਗੀ ਨਹੀਂ ਹੋਈ। ਜਾਣ ਵੇਲੇ ਅਧਿਕਾਰੀ ਕਲੀਨ ਚਿੱਟ ਦੇ ਕੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਦੇਸ਼ ਵਿੱਚ ਜਿਥੇ ਚੋਣਾਂ ਹੁੰਦੀਆਂ ਨੇ ਉਥੇ ਹੀ ਸੱਤਾ ਧਿਰ ਨੂੰ ਦਬਾਉਣ ਲਈ ਏਜੰਸੀਆਂ ਦੀ ਵਰਤੋ ਕੀਤੀ ਜਾਂਦੀ ਹੈ।
Share this content:



Post Comment