Loading Now

ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ 2026 ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ ਵਿਖੇ ਕਰਵਾਇਆ ਗਿਆ।

ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ 2026 ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ ਵਿਖੇ ਕਰਵਾਇਆ ਗਿਆ।

IMG-20261007-WA0061-300x122 ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ 2026 ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ ਵਿਖੇ ਕਰਵਾਇਆ ਗਿਆ।

ਕਪੂਰਥਲਾ – ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਮਿਤੀ 07-10-2026 ਨੂੰ ਬਾਲ ਗਿਆਨ ਕੁਇਜ਼ ਮੁਕਾਬਲਾ 2026 ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਹਾਜ਼ਰੀ ਦਿੱਤੀ ਗਈ।

ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ ਜਿਸ ਵਿੱਚ ਕ੍ਰਮਵਾਰ ਭਾਗ( ੳ) ਵਿੱਚ ਅੱਠਵੀਂ ਸ਼੍ਰੇਣੀ ਤੱਕ, ਭਾਗ (ਅ) ਵਿੱਚ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਅਤੇ ਭਾਗ (ੲ) ਵਿੱਚ ਗ੍ਰੈਜੂਏਸ਼ਨ ਪੱਧਰ ਦੇ ਲਗਭਗ 110 ਵਿਦਿਆਰਥੀਆਂ ਨੇ ਭਾਗ ਲਿਆ।

 

ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਢਿੱਲੋਂ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵੱਲੋਂ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਸ਼ਾ ਵਿਭਾਗ ਇਕਾਈ ਕਪੂਰਥਲਾ ਵੱਲੋਂ ਕਰਵਾਏ ਜਾਂਦੇ ਸਮਾਗਮਾਂ, ਵਰਕਸ਼ਾਪ, ਮੁਕਾਬਲਿਆਂ, ਕਵੀ ਦਰਾਬਰ ਅਤੇ ਹੋਰ ਗਤੀਵਿਧੀਆਂ ਨਾਲ ਉਹ ਜੁੜੇ ਹੋਏ ਹਨ ਅਤੇ ਉਹਨਾਂ ਦੀ ਸੰਸਥਾ ਅਜਿਹੇ ਉਪਰਾਲਿਆਂ ਲਈ ਹਮੇਸ਼ਾ ਹਾਜ਼ਰ ਹੈ, ਉਹਨਾਂ ਨੇ ਵਿਦਿਆਰਥੀਆਂ ਦੀ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਹੌਂਸਲਾ ਅਫਜ਼ਾਈ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਨਾਲ ਭਾਸ਼ਾ ਵਿਭਾਗ ਵੱਲੋਂ ਜਾਰੀ ਪ੍ਰਮਾਣ ਪੱਤਰ ਪ੍ਰਦਾਨ ਕੀਤੇ।

 

ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ,ਕਪੂਰਥਲਾ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਹਮੇਸ਼ਾ ਉਹਨਾਂ ਦੇ ਸਮਾਗਮਾਂ ਲਈ ਸਮਾਂ ਅਤੇ ਸਥਾਨ ਦੇਣ ਲਈ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਜਿਹੇ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਦਾ ਹਿੱਸਾ ਬਣਨ ਤੇ ਜਾਂ ਤਾਂ ਜਿੱਤਦੇ ਹਾਂ ਅਤੇ ਜਾਂ ਸਿੱਖਦੇ ਹਾਂ ਅਤੇ ਸਿੱਖਣ ਲਈ ਕੋਈ ਉਮਰ ਕੋਈ ਸੀਮਾ ਨਹੀਂ ਹੁੰਦੀ। ਅੱਜ ਤੁਹਾਡੇ ਵਿਚੋਂ ਜਿਹਨਾਂ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਉਹ ਰਾਜ ਪੱਧਰੀ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ।

 

ਇਸ ਮੁਕਾਬਲੇ ਵਿੱਚ ਭਾਗ (ੳ )ਵਿੱਚ ਕ੍ਰਮਵਾਰ ਪਹਿਲੇ ਨੰਬਰ ਤੇ ਹਿਮੰਤ ਸਿੰਘ (ਜਮਾਤ ਅੱਠਵੀਂ) ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਦੂਜੇ ਨੰਬਰ ਤੇ ਗੁਰਨੂਰ ਸਿੰਘ ਬਾਜਵਾ, (ਜਮਾਤ ਸੱਤਵੀਂ) ਮੰਡੀ ਹਾਰਡਿੰਗ ਗੰਜ ਗਰਲਜ਼ ਹਾਈ ਸਕੂਲ ਕਪੂਰਥਲਾ ਅਤੇ ਤੀਜੇ ਨੰਬਰ ਤੇ ਕ੍ਰਿਤਿਕਾ (ਜਮਾਤ ਸੱਤਵੀਂ) ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਨੇ ਹਾਸਲ ਕੀਤਾ।

 

ਭਾਗ ਅ ਵਿੱਚ ਕ੍ਰਮਵਾਰ ਪਹਿਲੇ ਨੰਬਰ ਤੇ ਹਰਸ਼ਵੀਰ ਰਾਏ (ਜਮਾਤ ਨੌਵੀਂ) ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ, ਦੂਜੇ ਨੰਬਰ ਤੇ ਮੁਸਕਾਨ (ਜਮਾਤ ਬਾਰ੍ਹਵੀਂ) ਹਿੰਦੂ ਕੰਨਿਆਂ ਕਾਲਜੀਏਟ ਸਕੂਲ ਕਪੂਰਥਲਾ ਅਤੇ ਤੀਜੇ ਨੰਬਰ ਤੇ ਪ੍ਰਣਵ ਵਰਮਾ (ਜਮਾਤ ਬਾਰ੍ਹਵੀਂ) ਐਮ.ਡੀ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਨੇ ਹਾਸਲ ਕੀਤਾ।

 

ਭਾਗ ੲ ਵਿੱਚ ਪਹਿਲਾ ਸਥਾਨ ਗੁਰਨੂਰ ਸਿੰਘ (ਜਮਾਤ ਬੀਏ ਸਮੈਸਟਰ ਪੰਜਵਾਂ) ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ, ਦੂਜਾ ਸਥਾਨ ਰੁਪਿੰਦਰ ਕੌਰ (ਜਮਾਤ ਬੀ.ਏ. ਸਮੈਸਟਰ ਪੰਜਵਾਂ) ਕਮਲਾ ਨਹਿਰੂ ਕਾਲਜ ਫ਼ਾਰ ਵੀਮੈਨ ਫ਼ਗਵਾੜਾ ਅਤੇ ਜਸਪ੍ਰੀਤ ਕੌਰ (ਜਮਾਤ ਬੀ.ਏ. ਸਮੈਸਟਰ ਦੂਜਾ) ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਨੇ ਹਾਸਲ ਕੀਤਾ।

 

ਇਸ ਮੁਕਾਬਲੇ ਵਿੱਚ ਡਿਊਟੀ ਅਧੀਨ ਕਰਮਚਾਰੀ ਵਿਸ਼ਾਲ ਸੂਦ, ਸ਼ਹਿਬਾਜ਼ ਖ਼ਾਨ ਭੱਟੀ, ਹਰਜਿੰਦਰ ਸਿੰਘ ਨਾਂਗਲੂ, ਡਾ. ਪਰਮਜੀਤ ਕੌਰ, ਮੁਨੱਜ਼ਾ ਇਰਸ਼ਾਦ, ਕੁਲਦੀਪ ਕੌਰ, ਮਨਦੀਪ ਕੌਰ, ਮਨੀਸ਼ ਕੁਮਾਰ, ਅਨੀਤਾ ਕੁਮਾਰੀ ਦੇ ਨਾਲ ਮਨਪ੍ਰੀਤ ਕੌਰ ਵੀ ਸ਼ਾਮਲ ਸਨ। ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਵੱਲੋਂ ਡਿਊਟੀ ਅਧੀਨ ਕਰਮਚਾਰੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।

Share this content:

Post Comment