Loading Now

ਚੰਡੀਗੜ੍ਹ ਵਿਖੇ ਸਾਂਝਾ ਫਰੰਟ ਅਤੇ ਸਾਂਝਾ ਮੰਚ ਵਲੋ ਸੂਬਾ ਪੱਧਰੀ ਮਹਾਂ- ਰੈਲੀ 7 ਅਗਸਤ ਨੂੰ ਕਰਨ ਦਾ ਫੈਸਲਾ

ਚੰਡੀਗੜ੍ਹ ਵਿਖੇ ਸਾਂਝਾ ਫਰੰਟ ਅਤੇ ਸਾਂਝਾ ਮੰਚ ਵਲੋ ਸੂਬਾ ਪੱਧਰੀ ਮਹਾਂ- ਰੈਲੀ 7 ਅਗਸਤ ਨੂੰ ਕਰਨ ਦਾ ਫੈਸਲਾ

WhatsApp-Image-2026-07-13-at-2.05.45-PM-1 ਚੰਡੀਗੜ੍ਹ ਵਿਖੇ ਸਾਂਝਾ ਫਰੰਟ ਅਤੇ ਸਾਂਝਾ ਮੰਚ ਵਲੋ ਸੂਬਾ ਪੱਧਰੀ ਮਹਾਂ- ਰੈਲੀ 7 ਅਗਸਤ ਨੂੰ ਕਰਨ ਦਾ ਫੈਸਲਾ
ਪੈਨਸ਼ਨਰਜ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੰਬੋਧਨ ਕਰਦੇ ਹੋਏ, ਮੰਚ ਤੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਤੇ ਹੋਰ ਅਹੁਦੇਦਾਰ ਨਜ਼ਰ ਆ ਰਹੇ ਹਨ।

*ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ 17 ਜੁਲਾਈ ਨੂੰ ਪੰਜਾਬ ਸਰਕਾਰ ਦੇ 17 ਜੁਲਾਈ 2020 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਕੇਦਰੀ ਸਕੇਲ ਲਾਗੂ ਕਰਨ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਣ ਦਾ ਫੈਸਲਾ

*29 ਜੁਲਾਈ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋ ਸੰਗਰੂਰ ਰੈਲੀ ਦਾ ਸਾਂਝਾ ਫਰੰਟ ਅਤੇ ਸਾਂਝਾ ਮੰਚ ਵੱਲੋਂ ਭਰਵੀਂ ਹਮਾਇਤ ਦਾ ਦਿੱਤਾ ਭਰੋਸਾ

ਮੋਗਾ 13 ਜੁਲਾਈ (ਏ ਡੀ ਪੀ ਨਿਊਜ) ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਇਕਾਈ ਮੋਗਾ ਦੀ ਮੀਟਿੰਗ ਸੁਤੰਤਰਤਾ ਸੈਨਾਨੀ ਭਵਨ ਵਿੱਚ ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਲ੍ਹਾ ਸਕੱਤਰ ਸਰਬਜੀਤ ਦੌਧਰ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਈ ਸਾਂਝਾ ਮੰਚ ਅਤੇ ਸਾਂਝਾ ਫਰੰਟ ਦੀ ਮੀਟਿੰਗ ਦੇ ਫੈਸਲੇ ਅਨੁਸਾਰ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ 17 ਜੁਲਾਈ ਨੂੰ ਚੰਡੀਗੜ੍ਹ ਹੋਣ ਵਾਲੀ ਮਹਾਂ – ਰੈਲੀ ਮੁਲਤਵੀ ਕਰ ਦਿੱਤੀ ਗਈ ਹੈ ਹੁਣ 7 ਅਗਸਤ ਨੂੰ ਚੰਡੀਗੜ੍ਹ ਦੇ ਸੈਕਟਰ 39 ਵਿਖੇ ਹੋਵੇਗੀ।

ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਦੱਸਿਆ ਕਿ 17 ਜੁਲਾਈ 2020 ਨੂੰ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਕੇਂਦਰੀ ਤਨਖਾਹ ਸਕੇਲ ਲਾਗੂ ਕਰਕੇ , ਉਹਨਾਂ ਨੂੰ ਛੇਵੇਂ ਪੇ ਕਮਿਸ਼ਨ ਤੋਂ ਵੱਖ ਕਰ ਦਿੱਤਾ ਜਿਸ ਕਰਕੇ ਇਸ ਨੋਟੀਫੀਕੇਸ਼ਨ ਦੇ ਵਿਰੋਧ ਵਿੱਚ ਡੀ. ਸੀ ਦਫ਼ਤਰ ਮੋਗਾ ਅੱਗੇ ਸਾਂਝਾ ਫਰੰਟ ਅਤੇ ਸਾਂਝਾ ਮੰਚ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਸ ਨੋਟਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਸੁਰਿੰਦਰ ਰਾਮ ਕੁੱਸਾ , ਗਿਆਨ ਸਿੰਘ ਸਾਬਕਾ ਡੀ. ਪੀ. ਆਰ ਓ ਪ੍ਰੈਸ ਸਕੱਤਰ , ਪ੍ਰੇਮ ਕੁਮਾਰ ਵਿਤੱ ਸਕੱਤਰ , , ਨਾਇਬ ਸਿੰਘ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨਰਾਂ ਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ. ਅਨੁਸਾਰ 2.59 ਦਾ ਗੁਣਾਕ ਲਾਗੂ ਕਰਾਉਣ , ਬੁਢਾਪੇ ਵਿੱਚ ਹੈਲਥ ਕੇਅਰ ਟੇਕਰ ਰੱਖਣ ਲਈ ਕਮਿਸ਼ਨ ਦੀ ਸਿਫਾਰਸ਼ ਲਾਗੂ ਕਰਵਾਉਣ , ਡੀ. ਏ ਦੀਆਂ ਕਿਸ਼ਤਾਂ ਦਾ 178 ਮਹੀਨੇ ਦਾ ਬਕਾਇਆ ਅਤੇ 18% ਘੱਟ ਮਿਲ ਰਿਹਾ , ਇਹ ਡੀ. ਏ ਪ੍ਰਾਪਤ ਕਰਨ ਲਈ 29 ਜੁਲਾਈ ਨੂੰ ਸੰਗਰੂਰ ਵਿਖੇ ਨਵੀਂ ਦਾਣਾ ਮੰਡੀ ਚ ” 11 ਵਜੇ ਮਹਾਂ ਰੈਲੀ ਕਰਨ ਦਾ ਫੈਸਲਾ ਬਰਕਰਾਰ ਹੈ ਅਤੇ ਇਸ ਤੋਂ ਬਾਅਦ ਵਿਤ ਮੰਤਰੀ ਹਰਪਾਲ ਚੀਮਾਂ ਦੇ ਘਰ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ। ਇਸ ਲਈ ਸਮੂਹ ਪੈਨਸ਼ਨਰਾਂ ਨੂੰ ਸੰਗਰੂਰ ਰੈਲੀ ਤੇ ਜਾਣ ਲਈ ਹੁਣ ਤੋਂ ਹੀ ਤਿਆਰੀਆਂ ਵਿੱਢ ਦੇਣੀਆਂ ਚਾਹੀਦੀਆਂ ਹਨ। ਇਸ ਰੈਲੀ ਤੇ ਸਾਂਝਾ ਮੰਚ ਅਤੇ ਸਾਂਝਾ ਫਰੰਟ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਚ ਪਹੁੰਚਣ ਦਾ ਭਰੋਸਾ ਦਿੱਤਾ ਹੈ।

ਜਥੇਬੰਦੀ ਦੇ ਆਗੂਆਂ ਨੇ ਸਮੂਹ ਜ਼ਿਲ੍ਹੇ ਦੇ ਡੀ.ਡੀ ਓ ਨੂੰ ਅਪੀਲ ਕੀਤੀ ਹੈ ਕਿ ਮੁਲਾਜਮਾਂ ਪੈਨਸ਼ਨਰਾਂ ਦੀਆਂ ਲੀਵ ਇਨ ਕੈਸ਼ ਮੈਂਟ ਦੀਆਂ ਤਿੰਨ ਕਿਸ਼ਤਾਂ ਅਤੇ 1 ਅਪ੍ਰੈਲ- 2026 ਤੋਂ ਛੇਵੇਂ ਪੇ ਕਮਿਸ਼ਨ. ਦੀਆਂ ਹੁਣ ਤੱਕ ਬਣਦੀਆਂ ਚਾਰ ਕਿਸ਼ਤਾਂ ਦਾ ਬਕਾਇਆ 1 ਅਗਸਤ 2026 ਕਢਵਾਇਆ ਜਾਵੇ ਅਤੇ ਬਾਕੀ ਕਿਸ਼ਤਾਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਹਰ ਮਹੀਨੇ ਪਾਈਆਂ ਜਾਣ ।

ਮੈਡੀਕਲ ਬਿੱਲ ਜੋ ਸਿਵਲ ਸਰਜਨ ਦਫ਼ਤਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਹਨ , ਉਹ ਪਾਸ ਕਰਕੇ ਸਬੰਧਤ ਡੀ.ਡੀ.ਓ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਭੁਗਤਾਨ ਕਰਨ ਲਈ ਸਮੇਂ ਸਿਰ ਬਿੱਲ ਖਜਾਨਾ ਦਫ਼ਤਰ ਵਿੱਚ ਜਮਾਂ ਕਰਵਾਏ ਜਾ ਸਕਣਾ। ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਗਿਆਨ ਕੌਰ ਰਾਜਿਆਣਾ , ਪ੍ਰਿਤਪਾਲ ਸਿੰਘ ਬਰਾੜ ਬਾਘਾਪੁਰਾਣਾ , ਹਰਬੰਸ ਸਿੰਘ ਲੰਗੇਆਣਾ ਅਤੇ ਬਲਵੀਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।

ਅੰਤ ਵਿੱਚ ਬੁਲਾਰਿਆਂ ਸੁਖਮੰਦਰ ਸਿੰਘ ਗੱਜਣ ਵਾਲਾ , ਤੇਜਾ ਸਿੰਘ ਘੱਲ ਕਲਾਂ ‘ ਭੁਪਿੰਦਰ ਸਿੰਘ ਜੋਗੇ ਵਾਲਾ , ਬਿੱਕਰ ਸਿੰਘ ਮਾਛੀਕੇ , ਰੂਪ ਸਿੰਘ ਦੀਨਾ , ਗੁਰਜੰਟ ਸਿੰਘ ਸੰਘਾ , ਅਮਰਜੀਤ ਸਿੰਘ ਮਾਣੂਕੇ , ਕੇਹਰ ਸਿੰਘ ਕਿਸ਼ਨਪੁਰਾ , ਬਲਵੀਰ ਸਿੰਘ ਮੋਗਾ ਇੰਦਰਜੀਤ ਸਿੰਘ ਮੋਗਾ , ਗੁਰਦੀਪ ਸਿੰਘ ਦੌਧਰ , , ਜਗਦੀਪ ਸਿੰਘ ਢਿੱਲੋਂ ਨੇ 11 ਜੁਲਾਈ ਨੂੰ ਅਮਨਦੀਪ ਕੌਰ ਐਮ ਐਲ ਏ ਦੇ ਘਰ ਅੱਗੇ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਮੁਲਾਜਮਾਂ ਪੈਨਸ਼ਨਰਾਂ , ਆਂਗਣਬਾੜੀ੦ ਵਰਕਰਾਂ ਦਾ ਧੰਨਵਾਦ ਕੀਤਾ । ਅੱਜ ਦੀ ਮੀਟਿੰਗ ਵਿੱਚ ਸੁਰਿੰਦਰ ਕੁਮਾਰ , ਕੁਲਵੰਤ ਸਿੰਘ , ਇਕਬਾਲ ਸਿੰਘ ਲੋਹਾਮ ਜੁਗਿੰਦਰ ਸਿੰਘ ਲੋਹਾਮ ‘ ਗੁਰਚਰਨ ਸਿੰਘ , ਮੋਹਰ ਸਿੰਘ , ਅੰਮ੍ਰਿਤ ਪਾਲ ਤੇ ਹੋਰ ਸਾਥੀ ਸ਼ਾਮਲ ਹੋਏ।

Share this content:

Post Comment