Loading Now

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ 2 ਹੋਰ ਟੋਲ ਪਲਾਜ਼ੇ ਹੋਏ ਬੰਦ

ਚੰਡੀਗੜ੍ਹ-ਮਨਾਲੀ ਹਾਈਵੇ ‘ਤੇ 2 ਹੋਰ ਟੋਲ ਪਲਾਜ਼ੇ ਹੋਏ ਬੰਦ

ਹਿਮਾਚਲ ਪ੍ਰਦੇਸ਼, 21 ਅਗਸਤਤ – ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਕੀਰਤਪੁਰ-ਮਨਾਲੀ ਫੋਰਲੇਨ (NH-21) ‘ਤੇ ਆਵਾਜਾਈ ਪ੍ਰਭਾਵਿਤ ਹੋਣ ਕਰਕੇ, ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਬਿਲਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਬਲੋਹ ਅਤੇ ਗੜਾਮੋੜ ਟੋਲ ਪਲਾਜ਼ਿਆਂ ‘ਤੇ ਇੱਕ ਮਹੀਨੇ ਲਈ ਟੋਲ ਵਸੂਲੀ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਦੋਂ ਸੜਕ ਦਾ ਇੱਕ ਵੱਡਾ ਹਿੱਸਾ ਜਾਂ ਤਾਂ ਅਧੂਰਾ ਹੈ ਜਾਂ ਬੰਦ ਹੈ, ਤਾਂ ਲੋਕਾਂ ਤੋਂ ਟੋਲ ਟੈਕਸ ਲੈਣਾ ਸਹੀ ਨਹੀਂ ਹੈ। ਇਹ ਹੁਕਮ 20 ਅਗਸਤ, 2025 ਤੋਂ ਲਾਗੂ ਹੋਏ ਹਨ।

ਕੁੱਲ ਚਾਰ ਟੋਲ ਪਲਾਜ਼ੇ ਬੰਦ

ਇਸ ਫੈਸਲੇ ਨਾਲ ਹੁਣ ਕੀਰਤਪੁਰ-ਮਨਾਲੀ ਫੋਰਲੇਨ ‘ਤੇ ਕੁੱਲ ਚਾਰ ਟੋਲ ਪਲਾਜ਼ੇ ਬੰਦ ਹੋ ਗਏ ਹਨ। ਇਸ ਤੋਂ ਪਹਿਲਾਂ, ਮਨਾਲੀ ਦਾ ਡੋਹਲੂਨਾਲਾ ਟੋਲ ਪਲਾਜ਼ਾ 2023 ਵਿੱਚ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਹਾਲ ਹੀ ਵਿੱਚ ਮੰਡੀ ਦੇ ਟਕੌਲੀ ਟੋਲ ਪਲਾਜ਼ੇ ਨੂੰ ਵੀ ਇੱਕ ਮਹੀਨੇ ਲਈ ਬੰਦ ਕੀਤਾ ਗਿਆ ਸੀ। ਇਹ ਕਦਮ ਯਾਤਰੀਆਂ ਨੂੰ ਮੌਸਮ ਦੀਆਂ ਮੁਸ਼ਕਲਾਂ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਦੇਣ ਲਈ ਚੁੱਕਿਆ ਗਿਆ ਹੈ।

Share this content:

Post Comment