ਚੰਡੀਗੜ੍ਹ ‘ਚ ਜ਼ਮੀਨ ਦੀ ਰਜਿਸਟਰੀ ਹੋਈ ਮਹਿੰਗੀ
ਚੰਡੀਗੜ੍ਹ, 25 ਮਾਰਚ – ਚੰਡੀਗੜ੍ਹ ਪ੍ਰਸ਼ਾਸਨ ਨੇ 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਕੁਲੈਕਟਰ ਰੇਟਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਸ਼ਹਿਰ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣਾ ਮਹਿੰਗਾ ਹੋ ਜਾਵੇਗਾ। ਰਿਹਾਇਸ਼ੀ, ਵਪਾਰਕ (ਕਮਰਸ਼ੀਅਲ), ਉਦਯੋਗਿਕ ਅਤੇ ਖੇਤੀਬਾੜੀ ਜ਼ਮੀਨ ਦੇ ਰੇਟਾਂ ਵਿੱਚ 10 ਤੋਂ 22 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਸੰਪੱਤੀ ਦੀ ਰਜਿਸਟਰੀ, ਸਟੈਂਪ ਡਿਊਟੀ ਅਤੇ ਹੋਰ ਫੀਸਾਂ ਵਿੱਚ ਵੀ ਵਾਧਾ ਹੋਵੇਗਾ।
ਜਾਰੀ ਨੋਟੀਫਿਕੇਸ਼ਨ ਅਨੁਸਾਰ ਰਿਹਾਇਸ਼ੀ ਜ਼ਮੀਨ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਆਇਆ ਹੈ:
ਸੈਕਟਰ 1 ਤੋਂ 12: ਰੇਟ 1,78,600 ਰੁਪਏ ਤੋਂ ਵਧਾ ਕੇ 2,37,900 ਰੁਪਏ ਪ੍ਰਤੀ ਵਰਗ ਗਜ਼ ਕਰ ਦਿੱਤਾ ਗਿਆ ਹੈ।
ਸੈਕਟਰ 14 ਤੋਂ 37: ਨਵਾਂ ਰੇਟ 1,81,300 ਰੁਪਏ ਪ੍ਰਤੀ ਵਰਗ ਗਜ਼ ਤੈਅ ਕੀਤਾ ਗਿਆ ਹੈ।
ਸੈਕਟਰ 38 ਅਤੇ ਇਸ ਤੋਂ ਅੱਗੇ: ਰੇਟ 1,33,200 ਰੁਪਏ ਪ੍ਰਤੀ ਵਰਗ ਗਜ਼ ਹੋਵੇਗਾ।
ਹਾਊਸਿੰਗ ਬੋਰਡ ਦੇ ਫਲੈਟ ਅਤੇ ਮਕਾਨ ਵੀ ਹੋਏ ਮਹਿੰਗੇ
-
ਹਾਊਸਿੰਗ ਬੋਰਡ ਦੇ ਫਲੈਟਾਂ ਲਈ ਮੰਜ਼ਿਲ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਗਏ ਹਨ:
ਗਰਾਊਂਡ ਫਲੋਰ: 11,000 ਰੁਪਏ ਪ੍ਰਤੀ ਵਰਗ ਫੁੱਟ।
ਪਹਿਲੀ ਮੰਜ਼ਿਲ: 9,000 ਰੁਪਏ ਪ੍ਰਤੀ ਵਰਗ ਫੁੱਟ।
ਦੂਜੀ ਮੰਜ਼ਿਲ: 8,000 ਰੁਪਏ ਪ੍ਰਤੀ ਵਰਗ ਫੁੱਟ।
ਤੀਜੀ ਮੰਜ਼ਿਲ ਅਤੇ ਉੱਪਰ: 7,200 ਰੁਪਏ ਪ੍ਰਤੀ ਵਰਗ ਫੁੱਟ।
Share this content:



Post Comment