Loading Now

ਚਿੱਟੇ ਵਾਲੀ ਗਾਰੰਟੀ ਸਾਡੇ ਤੋਂ ਨਹੀਂ ਹੋਈ ਪੂਰੀ : ਸੰਧਵਾਂ

ਚਿੱਟੇ ਵਾਲੀ ਗਾਰੰਟੀ ਸਾਡੇ ਤੋਂ ਨਹੀਂ ਹੋਈ ਪੂਰੀ : ਸੰਧਵਾਂ

ਚੰਡੀਗੜ੍ਹ,31 ਅਗਸਤ – ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਜਨਮ ਤੋਂ ਹੀ ਨਸ਼ੇ ਦਾ ਮੁੱਦਾ ਭਾਰੂ ਰਿਹਾ ਅਤੇ ਪਾਰਟੀ ਨੇ ਪੰਜਾਬ ਦੀ ਸੱਤਾ ਵੀ ਨਸ਼ੇ ਨੂੰ ਕੁੱਝ ਮਹੀਨਿਆਂ ‘ਚ ਖ਼ਤਮ ਕਰਨ ਦੇ ਵਾਅਦੇ ਨਾਲ ਹਾਸਲ ਕੀਤੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਆਪ ਲੀਡਰਾਂ ਵੱਲੋਂ ਵੀ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰੰਤੂ ਇਨ੍ਹਾਂ ਸਭ ਦਾਅਵਿਆਂ ਦੀ ਪੋਲ੍ਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੂਰੀ ਖੋਲ੍ਹ ਕੇ ਰੱਖ ਦਿੱਤੀ ਹੈ। ‘ਆਪ’ ਲੀਡਰ ਨੇ ਜਨਤਕ ਇਕੱਠ ‘ਚ ਕਬੂਲਿਆ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ, ਪੰਜਾਬ ਵਿਚੋਂ ਨਸ਼ੇ ਨੂੰ ਖਤਮ ਨਹੀਂ ਕਰ ਸਕੀ ਹੈ, ਜੋ ਕਿ ਉਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਦੱਸ ਦਈਏ ਕਿ ‘ਆਪ’ ਆਗੂ ਦਾ ਇਹ ਵੱਡਾ ਕਬੂਲਨਾਮਾ ਅਜਿਹੇ ਸਮੇਂ ਆਇਆ ਹੈ, ਜਦੋਂ 2027 ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁੱਝ ਹੀ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੱਤਾਧਾਰੀ ਪਾਰਟੀ ਨੂੰ ਨਸ਼ਾ ਖਤਮ ਨਾ ਕਰਨ ਲਈ ਘੇਰਿਆ ਜਾ ਰਿਹਾ ਹੈ।

‘ਅਸੀਂ ਪੰਜਾਬ ‘ਚੋਂ ਚਿੱਟਾ ਖਤਮ ਨਹੀਂ ਕਰ ਸਕੇ’

ਜਾਣਕਾਰੀ ਅਨੁਸਾਰ, ਜਨਤਕ ਇਕੱਠ ਦੀ ਸਾਹਮਣੇ ਆਈ ਇਸ ਵੀਡੀਓ ਵਿੱਚ ਕੁਲਤਾਰ ਸਿੰਘ ਸੰਧਵਾਂ ਲੋਕਾਂ ਨੂੰ ਕਹਿੰਦੇ ਸੁਣਾਈ ਦੇ ਰਹੇ ਹਨ, ਕਿ ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਹਨ, ਪਰ ਮੈਂ ਇਥੇ ਸਾਰਿਆਂ ਅੱਗੇ ਇਹ ਮੰਨਦਾ ਹਾਂ ਕਿ ਚਿੱਟੇ ਵਾਲੀ ਗਰੰਟੀ ਅਸੀਂ ਪੂਰੀ ਨਹੀਂ ਕੀਤੀ। ਕੋਟਕਪੂਰਾ ‘ਚ ਇਕੱਠ ਦੌਰਾਨ ਉਨ੍ਹਾਂ ਨੇ ਮੰਨਿਆ ਕਿ ਚਿੱਟਾ ਪੰਜਾਬ ਵਿਚੋਂ ਬੰਦ ਨਹੀਂ ਹੋਇਆ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਹੁਣ ਨਾ ਹੀ ਸਾਡਾ ਐਮ.ਸੀ., ਐਮਐਲਏ, ਮੰਤਰੀ ਜਾਂ ਕੋਈ ਹੋਰ ਆਗੂ ਕਿਸੇ ਵੀ ਚਿੱਟੇ ਵਾਲੇ ਦੇ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਫੜ ਹੀ ਸਕਦੇ ਹਾਂ ਕਿਸੇ ਨੂੰ ਗੋਲੀ ਨਹੀਂ ਮਾਰ ਸਕਦੇ ਅਤੇ ਜਦੋਂ ਅਸੀਂ ਫੜਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਦੇ ਘਰਵਾਲੇ ਅੱਗੇ ਆਉਂਦੇ ਹਨ ਕਿ ਸਾਡਾ ਮੁੰਡਾ ਨਿਰਦੋਸ਼ ਹੈ।

ਨਸ਼ੇ ਵਾਲਿਆਂ ਦੀ ਜ਼ਮਾਨਤਾਂ ਕਰਵਾਉਣ ਵਾਲਿਆਂ ਨੂੰ ਚੇਤਾਵਨੀ

ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ੇ ਵਾਲਿਆਂ ਦੀਆਂ ਜ਼ਮਾਨਤ ਕਰਵਾਉਂਦੇ ਰਹਿੰਦੇ ਹਨ, ਪਰ ਉਹ ਅਪੀਲ ਕਰਦੇ ਹਨ ਕਿ ਨਸ਼ੇ ਵਾਲਿਆਂ ਦੀਆਂ ਜ਼ਮਾਨਤਾਂ ਨਾ ਕਰਵਾਓ।

Share this content:

Post Comment