Loading Now

ਚਿੰਤਨਸ਼ੀਲ ਸਾਹਿਤਧਾਰਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਸਾਹਿਤਕ ਸਮਾਗਮ

ਚਿੰਤਨਸ਼ੀਲ ਸਾਹਿਤਧਾਰਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਸਾਹਿਤਕ ਸਮਾਗਮ

*ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਕੀਤੀ ਵਿਚਾਰ ਚਰਚਾ

ਲੁਧਿਆਣਾ, 28 ਮਈ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪਹਿਲੀ ਵਾਰ ਪੰਜਾਬੀ ਦੀ ਡਾ. ਸਰਬਜੀਤ ਕੌਰ ਸੋਹਲ ਦੀ ਵਾਰਤਕ ਪੁਸਤਕ ‘ਦਿ ਬਲੀਡਿੰਗ ਵਿਮੈਨ’ ’ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਮਸਲਾ ਕੇਵਲ ਔਰਤਾਂ ਦ ਹੀ ਨਹੀਂ ਤੇ ਨਾ ਹੀ ਹੱਲ ਏਨੇ ਸੌਖੇ ਹਨ। ਪ੍ਰੰਤੂ ਡਾ. ਸਰਬਜੀਤ ਕੌਰ ਸੋਹਲ ਦੀ ਇਹ ਕਿਤਾਬ ਨਵੀਂ ਚੇਤਨੰਤਾ ਪੈਦਾ ਕਰਨ ਲਈ ਮਹੱਤਵਪੂਰਨ ਦਸਤਾਤੇਜ਼ ਹੈ। ਇਸ ਸਮਾਗਮ ਦੀ ਸਫ਼ਲਤਾ ਲਈ ਮਨਦੀਪ ਕੌਰ ਭੰਮਰਾ ਅਤੇ ਚਿੰਤਨਸ਼ੀਲ ਸਾਹਿਤਧਾਰਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਪੁਸਤਕ ਕੁੜੀਆਂ ਤੇ ਮੁੰਡਿਆਂ ਦੋਹਾਂ ਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ। ਇਸ ਪੁਸਤਕ ’ਤੇ ਵਿਚਾਰ ਗੋਸ਼ਟੀ ਕਰਵਾਉਣ ਲਈ ਮੈਂ ਚਿੰਤਨਸ਼ੀਲ ਸਾਹਿਤਧਾਰਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੀ ਹਾਂ। ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਇਹ ਪੁਸਤਕ ਮੇਰੇ ਅਨੁਭਵਾਂ ’ਤੇ ਅਧਾਰਿਤ ਔਰਤ ਦੇ ਮਸਲਿਆਂ ਦਾ ਵਖਿਆਣ ਹੈ।

ਸਮਾਗਮ ਦੇ ਆਰੰਭ ’ਚ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਦੀ ਜਨਰਲ ਸਕੱਤਰ ਸੁਰਿੰਦਰ ਦੀਪ ਨੇ ਵਿਧੀਵਤ ਤਰੀਕੇ ਨਾਲ ਸਭ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਡਾ. ਸਰਬਜੀਤ ਕੌਰ ਸੋਹਲ ਨੇ ਸੰਦਰਭਗਤ ਪੁਸਤਕ ਵਿਚ ਔਰਤ ਜਾਤ ਦੇ ਜੀਵਨ ਦੀਆਂ ਗੁੰਝਲਾਂ ਨੂੰ ਚੇਤਨੰਤਾ ਨਾਲ ਕਲਮਬੱਧ ਕੀਤਾ ਹੈ। ਇਸ ਪੁਸਤਕ ਰਾਹੀਂ ਉਨ੍ਹਾਂ ਔਰਤ ਵਰਗ ਪ੍ਰਤੀ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਡਾ. ਸੋਹਲ ਹੋਰਾਂ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ। ਸੁਰਿੰਦਰ ਦੀਪ ਨੇ ਦੱਸਿਆ ਕਿ ਭਵਿੱਖ ਵਿਚ ਵੀ ਅਸੀਂ ਸੰਸਥਾ ਵਲੋਂ ਇਹੋ ਜਿਹੇ ਸਮਾਗਮ ਕਰਦੇ ਰਹਾਂਗੇ। ਡਾ. ਗੁਰਚਰਨ ਕੌਰ ਕੋਚਰ ਨੇ ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੰਚ ਨਾਲ ਮਾਣ-ਮੱਤੀਆਂ ਸ਼ਖਸ਼ੀਅਤਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਮੈਡਮ ਮਨਦੀਪ ਕੌਰ ਭੰਮਰਾ ਅਤੇ ਸਮੁੱਚੀ ਟੀਮ ਨੂੰ ਇਸ ਖੂਬਸੂਰਤ ਸਮਾਗਮ ਦੇ ਆਯੋਜਨ ਲਈ ਮੁਬਾਰਕਾਂ ਦਿੱਤੀਆਂ। ਡਾ. ਮਹਿੰਦਰ ਕੌਰ ਗਰੇਵਾਲ ਨੇ ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ਵਿਚ ਔਰਤ ਬਾਰੇ ਉਠਾਏ ਮਸਲਿਆਂ ਸੰਬੰਧੀ ਆਪਣੀ ਕਵਿਤਾ ਪੇਸ਼ ਕੀਤੀ। ਸ੍ਰੀ ਮੱਖਨ ਮਾਨ ਨੇ ਡਾ. ਸਰਬਜੀਤ ਕੌਰ ਸੋਹਲ ਨੂੰ ਇਸ ਵਿਸ਼ੇ ’ਤੇ ਪੁੁਸਤਕ ਲਿਖਣ ’ਦੇ ਵਧਾਈ ਦਿੱਤੀ। ਚਿੰਤਨਸ਼ੀਲ ਸਾਹਿਤਧਾਰਾ ਦੇ ਡਾਇਰੈਕਟਰ ਮੈਡਮ ਮਨਦੀਪ ਕੌਰ ਭੰਮਰਾ ਨੇ ਡਾ. ਸਰਬਜੀਤ ਕੌਰ ਸੋਹਲ ਦੀ ਪੁਸਤਕ ਬਾਰੇ ਆਪਣੇ ਪੇਪਰ ਪੜ੍ਹਿਆ। ਉਨ੍ਹਾਂ ਕਿਹਾ ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ਕ੍ਰਾਂਤੀਕਾਰੀ ਸੋਚ ਦੀ ਧਾਰਨੀ ਹੈ।

ਇਸ ਮੌਕੇ ਡਾ. ਕੁਲਦੀਪ ਸਿੰਘ ਦੀਪ ਅਤੇ ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਸ੍ਰੀ ਰਾਜਦੀਪ ਤੂਰ ਨੇ ਪੇਸ਼ ਕੀਤਾ। ਜਿਨ੍ਹਾਂ ’ਤੇ ਭਰਵੀਂ ਬਹਿਸ ਹੋਈ ਜਿਸ ਵਿਚ ਡਾ. ਸੋਮਾ ਸਬਲੋਕ, ਡਾ. ਅਮਰਜੀਤ ਸਿੰਘ ਕਾਵਿ ਸ਼ਾਸ਼ਤਰ ਅਤੇ ਡਾ. ਮਹਿੰਦਰ ਕੌਰ ਗਰੇਵਾਲ ਨੇ ਭਾਗ ਲਿਆ। ਮੰਚ ਸੰਚਾਲਨ ਡਾ. ਹਰੀ ਸਿੰਘ ਜਾਚਕ ਨੇ ਬਾਖੂਬੀ ਨਿਭਾਇਆ । ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੋ. ਸੁਰਜੀਤ ਜੱਜ, ਭਗਵੰਤ ਰਸੂਲਪੁਰੀ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਡਾ. ਸੁਖਦੇਵ ਸਿੰਘ, ਜਸਪ੍ਰੀਤ ਅਮਲਤਾਸ, ਮਨਪ੍ਰੀਤ ਕੌਰ, ਅਮਨਦੀਪ ਕੌਰ, ਅਮਰਜੀਤ ਸ਼ੇਰਪੁਰੀ, ਪਰਮਿੰਦਰ ਕੌਰ ਸੁੱਖ, ਡਾ. ਰਣਜੀਤ ਸਿੰਘ, ਰਵਿੰਦਰ ਰਵੀ, ਜਗਪਾਲ ਸਿੰਘ ਜੱਗਾ, ਹਰਵਿੰਦਰ ਸਿੰਘ ਥਰੀਕੇ, ਸਤਵਿੰਦਰ ਸਿੰਘ ਗੁੱਗ ਥਰੀਕੇ, ਮਨਿੰਦਰ ਭਾਟੀਆ, ਸੁਖਨੈਬ ਸਿੰਘ ਸਿੱਧੂ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜਰ ਸਨ।

Share this content:

Post Comment