Loading Now

ਚਲੋ ਭੈਣੋਂ ਅੱਜ ਘੁੰਮਣ ਚੱਲੀਏ, ਚੈਸਟਰ ਮੇਅਰ ਲੇਕ ਕਿਨਾਰੇ*

ਚਲੋ ਭੈਣੋਂ ਅੱਜ ਘੁੰਮਣ ਚੱਲੀਏ, ਚੈਸਟਰ ਮੇਅਰ ਲੇਕ ਕਿਨਾਰੇ*

sfgh ਚਲੋ ਭੈਣੋਂ ਅੱਜ ਘੁੰਮਣ ਚੱਲੀਏ, ਚੈਸਟਰ ਮੇਅਰ ਲੇਕ ਕਿਨਾਰੇ*
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋਂ 20 ਸਤੰਬਰ ਦਿਨ ਐਤਵਾਰ ਨੂੰ ਚੈਸਟਰ ਮੇਅਰ ਵਿਖੇ ਪਿਕਨਿਕ ਮਨਾਈ ਗਈ। ਸਭਾ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਜੀ ਅਤੇ ਕੋਆਰਡੀਨੇਟਰ ਸ੍ਰੀ ਮਤੀ ਗੁਰਚਰਨ ਕੌਰ ਥਿੰਦ ਦੀ ਅਗਵਾਈ ਹੇਠ ਦੋ ਬੱਸਾਂ ਤੇ ਸਵਾਰ ਹੋ ਕੇ ਗਿਆਰਾਂ ਵਜੇ ਦੇ ਕਰੀਬ ਭੈਣਾਂ ਲੇਕ ਤੇ ਪਹੁੰਚ ਗਈਆਂ। ਚੇਸਟਰਮੇਅਰ ਰਹਿੰਦੀਆਂ ਸਭਾ ਦੀਆਂ ਮੈਂਬਰ ਅਤੇ ਖਾਸ ਤੌਰ ਤੇ ਕਿਰਨ ਕਲਸੀ ਜੀ ਨੇ ਟੈਂਟ ਅਤੇ ਕੁਰਸੀਆਂ ਦਾ ਇੰਤਜ਼ਾਮ ਕਰਕੇ ਪਿਕਨਿਕ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਬਲਵਿੰਦਰ ਕੌਰ ਬਰਾੜ ਜੀ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਬਾਰੇ ਸੁਚੇਤ ਕੀਤਾ। ਗੁਰਚਰਨ ਕੌਰ ਥਿੰਦ ਜੀ ਨੇ ਸਭਾ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਆਖਿਆ ਕਿ ਸਾਡੀ ਸਭਾ ਦਾ ਅਸਲੀ ਮਕਸਦ ਸਿਰਫ ਨੱਚਣਾ ਗਾਉਣਾ ਹੀ ਨਹੀਂ ਸਗੋਂ ਸਾਡੇ ਉਦੇਸ਼ ਬਹੁਤ ਉੱਚੇ ਹਨ। ਆਪਣੀ ਸਪੀਚ ਵਿੱਚ ਉਹਨਾਂ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਭੈਣਾਂ ਨੂੰ ਜਾਗਰੂਕ ਕੀਤਾ ਕਿ ਤੁਹਾਡੇ ਨਾਲ ਕੋਈ ਵੀ ਵਿਅਕਤੀ ਲੁੱਟ ਖੋਹ ਜਾਂ ਧੋਖਾ ਧੜੀ ਕਰਨ ਦੀ ਕੋਸ਼ਿਸ਼ ਕਰੇ ਤਾਂ ਚੁੱਪ ਕਰਕੇ ਨਹੀਂ ਬੈਠ ਜਾਣਾ ਸਗੋਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਜ਼ਰੂਰ ਕਰਨੀ ਹੈ ਤਾਂ ਕਿ ਕ੍ਰਾਈਮ ਨੂੰ ਰੋਕਿਆ ਜਾ ਸਕੇ।
ਅੱਗੇ ਗੱਲ ਕਰਦਿਆਂ ਓਹਨਾ ਸਭਾ ਦੇ ਆਸ਼ਿਆ ਬਾਰੇ ਦਸਦਿਆਂ 25 ਅਕਤੂਬਰ ਨੂੰ ਟੈਂਪਲ ਕਮਿਊਨਿਟੀ ਹਾਲ ਵਿਖੇ ਹੋਣ ਵਾਲੇ ਸਲਾਨਾ ਸਮਾਰੋਹ *’ਲੋਕ ਕੀ ਕਹਿਣਗੇ? ‘* ਬਾਰੇ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ।
ਬਜ਼ੁਰਗ ਔਰਤਾਂ ਦੇ ਨਾਲ ਨਾਲ ਹੁਣ ਕੁੱਝ ਨੌਜਵਾਨ ਔਰਤਾਂ ਵੀ ਸਭਾ ਦਾ ਹਿੱਸਾ ਬਣ ਰਹੀਆਂ ਹਨ। ਇਹਨਾਂ ਵਿੱਚ ਮਨਿੰਦਰ ਚਾਨੇ ਜੋ ਕਿ ਕੈਲਿਗਰਫੀ ਦੇ ਮਾਹਿਰ ਹਨ ਅਤੇ ਗੁਰਬਾਣੀ ਗਿੱਲ ਮਕਬੂਲ ਫਿਲਮ ਲੇਖਕ , ਡਾਇਰੈਕਟਰ ਅਤੇ ਪ੍ਰੋਡਿਊਸਰ ਨੇ 2 ਅਕਤੂਬਰ ਨੂੰ ਕਰਵਾਏ ਜਾ ਰਹੇ ਨਾਟਕ *’ ਇੱਕ ਕਹਾਣੀ ਹੋਰ ‘* ਬਾਰੇ ਜਾਣਕਾਰੀ ਦਿੱਤੀ । ਇਹਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ ਜੋ ਕਿ ਕੈਲਗਰੀ ਸਕੂਲ ਬੋਰਡ ਵਿੱਚ ਅਧਿਆਪਕਾ ਹੋਣ ਦੇ ਨਾਲ ਨਾਲ ਪੰਜਾਬੀ ਅਕੈਡਮੀ ਚਲਾਉਂਦੇ ਹਨ ।
ਸਭਾ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰਾਂ ਵਿੱਚ ਡਾਕਟਰ ਕਮਲਜੀਤ ਪਨੰਗ ਹੋਮਿਓਪੈਥੀ ਡਾਕਟਰ, ਹਰਦੀਪ ਕੌਰ ਡੇ ਕੇਅਰ ਵਿੱਚ ਕੰਮ ਕਰਦੇ ਹਨ ਅਤੇ ਨਮਨੀਤ ਕੌਰ ਨੇ ਬੜੇ ਪਿਆਰ ਨਾਲ ਸ਼ਿਰਕਤ ਕੀਤੀ । ਵੱਖ-ਵੱਖ ਸੰਸਥਾਵਾਂ – ਸਿਲਵਰ ਏਜ ਤੋਂ ਗੁਰਮੀਤ ਕੌਰ , ਕਿਓਰਾ – ਵੀਟਾ ਹੋਮ ਕੇਅਰ ਤੋਂ ਐਵਲੀਨ ਕੌਰ ਅਤੇ ਸਟੇ ਕੇਅਰ ਹੋਮ ਸਰਵਿਸਿਸ ਤੋਂ ਸੁਪ੍ਰੀਤ ਸੰਧੂ ਜੀ ਨੇ ਬਜ਼ੁਰਗ ਔਰਤਾਂ ਨੂੰ ਅਲਬਰਟਾ ਹੈਲਥ ਕੇਅਰ ਵੱਲੋਂ ਮੁਹਈਆ ਹੋਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
*ਸ੍ਰ: ਪਰਮੀਤ ਸਿੰਘ ਬੋਪਾਰਾਏ( ਐਮ . ਐਲ . ਏ )* ਸਾਹਿਬ ਨੇ ਹਾਜ਼ਰੀ ਭਰੀ ਅਤੇ ਭੈਣਾਂ ਨੂੰ 19 ਅਕਤੂਬਰ ਨੂੰ ਹੋਣ ਵਾਲੇ ਰੈਫਰੈਂਡਮ ਬਾਰੇ ਜਾਣਕਾਰੀ ਦਿੱਤੀ । ਚੈਸਟ ਮੇਅਰ ਦੇ ਕਾਉਂਸਲਰ *ਕਿਰਨ ਰੰਧਾਵਾ ਜੀ* ਨੇ ਵੀ ਖਾਸ ਤੌਰ ਤੇ ਹਾਜ਼ਰੀ ਭਰੀ ।

ਚੈਸਟਰ ਮੇਅਰ ਦੀਆਂ ਭੈਣਾਂ ਵੱਲੋਂ ਬਹੁਤ ਹੀ ਸੁਆਦਲੇ ਖਾਣਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਐਵਲੀਨ ਕੌਰ , ਬਲਵੀਰ ਕੌਰ , ਸੁਰਿੰਦਰ ਕੈਂਥ ਅਤੇ ਹੋਰ ਸਭ ਭੈਣਾਂ ਨੇ ਰਲ ਕੇ ਲੋਕ ਗੀਤ ਗਾਏ । ਵਿਦਾਇਗੀ ਲੈਣ ਤੋਂ ਪਹਿਲਾਂ ਭੈਣਾਂ ਨੇ ਪਿਕਨਿਕ ਵਾਲੀ ਜਗ੍ਹਾ ਦੀ ਚੰਗੀ ਤਰ੍ਹਾਂ ਸਾਫ ਸਫਾਈ ਕੀਤੀ।

 

Share this content:

Previous post

2027 ਵਿਧਾਨ ਸਭਾ ਚੋਣ: ਪੰਜਾਬ ‘ਚ ਸਤੀਸ਼ ਪੁਨੀਆ, ਸਮ੍ਰਿਤੀ ਇਰਾਨੀ ਨੂੰ ਹਰਿਆਣਾ, ਸ੍ਰੀਕਾਂਤ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਨਿਯੁਕਤ

Next post

ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਤੇ ਭਾਜਪਾ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਬਲਬੀਰ ਸਿੰਘ ਸਿੱਧੂ ਨੇ ਚੁੱਕੇ ਸਵਾਲ

Post Comment