Loading Now

ਘੱਟ ਤਨਖਾਹਾਂ ਤੋਂ ਪਰੇਸ਼ਾਨ ਮਿਡ ਡੇ ਮੀਲ ਵਰਕਰਾਂ ਵੱਲੋਂ 3 ਨਵੰਬਰ ਨੂੰ ਸੂਬਾ ਪੱਧਰੀ ਹੜਤਾਲ ਦਾ ਐਲਾਨ

ਘੱਟ ਤਨਖਾਹਾਂ ਤੋਂ ਪਰੇਸ਼ਾਨ ਮਿਡ ਡੇ ਮੀਲ ਵਰਕਰਾਂ ਵੱਲੋਂ 3 ਨਵੰਬਰ ਨੂੰ ਸੂਬਾ ਪੱਧਰੀ ਹੜਤਾਲ ਦਾ ਐਲਾਨ

ਬਰਨਾਲਾ, 29 ਅਕਤੂਬਰ – ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਸਬੰਧਤ ਸੀਟੂ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਦੀ ਅਗਵਾਈ ’ਚ ਡਿਪਟੀ ਡੀਓ ਦੀ ਹਾਜਰੀ ’ਚ ਮੈਡਮ ਹਰਸ਼ ਕੌਰ ਨੂੰ ਮਿਲਿਆ ਅਤੇ ਤਿੰਨ ਨਵੰਬਰ ਨੂੰ ਹੜਤਾਲ ਕਰਕੇ ਧੂਰੀ ਰੈਲੀ ’ਚ ਸ਼ਾਮਿਲ ਹੋਣ ਦਾ ਨੋਟਿਸ ਦਿੱਤਾ। ਮਿਡ ਡੇ ਮੀਲ ਵਰਕਰਾਂ ’ਚ ਭਾਰੀ ਰੋਸ ਹੈ ਕਿ ਸਰਕਾਰ ਦੇ ਪੌਣੇ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਵੀ ਤਨਖਾਹ ’ਚ ਕੋਈ ਵਾਧਾ ਨਹੀਂ ਕੀਤਾ ਅਤੇ ਨਾ ਹੀ ਕੋਈ ਹੋਰ ਮੰਗਾਂ ਵੱਲ ਧਿਆਨ ਦਿੱਤਾ ਹੈ। ਯੂਨੀਅਨ ਦੇ ਵਫਦ ਨੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਮਿਡ ਡੇ ਮੀਲ ਵਰਕਰ ਤਿੰਨ ਨਵੰਬਰ ਨੂੰ ਖਾਣਾ ਬੰਦ ਕਰਕੇ ਹੜਤਾਲ ਕਰਨਗੇ ਅਤੇ ਵੱਧ ਚੜ ਕੇ ਧੂਰੀ ਰੈਲੀ ’ਚ ਸ਼ਾਮਿਲ ਹੋਣਗੇ। ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਕਿਹਾ ਕਿ ਸਰਕਾਰ ਆਪਣੇ ਚੋਣਾਂ ਦੌਰਾਨ ਕੀਤੇ ਹੋਏ ਵਾਅਦੇ ਭੁੱਲ ਗਈ ਹੈ। ਭਗਵੰਤ ਮਾਨ ਸਰਕਾਰ ਦੇ ਕੀਤੇ ਹੋਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਮਿਡ ਡੇ ਮੀਲ ਤਿੰਨ ਨਵੰਬਰ ਨੂੰ ਖਾਣਾ ਬੰਦ ਕਰਕੇ ਹੜਤਾਲ ਕਰਨਗੇ ਅਤੇ ਧੂਰੀ ਰੈਲੀ ’ਚ ਸ਼ਾਮਿਲ ਹੋਣਗੇ।

Share this content:

Post Comment