ਗ੍ਰੀਸ ’ਚ ਵੀ ਸ਼ੁਰੂ ਹੋਈ ਭਾਰਤ ਦੀ UPI ਸਰਵਿਸ
ਨਵੀਂ ਦਿੱਲੀ, 30 ਜੂਨ – ਭਾਰਤ ਦਾ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਹੁਣ ਗ੍ਰੀਸ ਵਿੱਚ ਵੀ ਲਾਈਵ ਹੋ ਗਿਆ ਹੈ। ਗ੍ਰੀਸ ਇਸ ਡਿਜੀਟਲ ਪੇਮੈਂਟ ਨੈੱਟਵਰਕ ਨਾਲ ਜੁੜਨ ਵਾਲਾ ਨਵਾਂ ਦੇਸ਼ ਬਣ ਗਿਆ ਹੈ। ਏਥਨਜ਼ ਵਿੱਚ ਯੂਰੋਬੈਂਕ ਦੇ ਹੈੱਡਕੁਆਰਟਰ ਵਿੱਚ ਯੂਰੋਬੈਂਕ ਅਤੇ NPCI ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਦੀ ਭਾਈਵਾਲੀ ਨਾਲ ਸ਼ੁਰੂ ਹੋਈ ਇਸ ਸੇਵਾ ਦਾ ਲਾਈਵ ਡੈਮੋ ਵੀ ਦੇਖਿਆ ਗਿਆ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਏਥਨਜ਼ ਦੀ ਆਪਣੀ ਅਧਿਕਾਰਤ ਯਾਤਰਾ ਦੌਰਾਨ ਇਸ ਸੇਵਾ ਦਾ ਲਾਈਵ ਡੈਮੋ ਦੇਖਿਆ। ਉਨ੍ਹਾਂ ਕਿਹਾ ਕਿ UPI ਨੂੰ ਮਿਲ ਰਹੀ ਵਿਸ਼ਵਵਿਆਪੀ ਪ੍ਰਵਾਨਗੀ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤ ਦੀ ਤਕਨਾਲੋਜੀ ‘ਤੇ ਦੁਨੀਆ ਦਾ ਭਰੋਸਾ ਵਧ ਰਿਹਾ ਹੈ। ਇਹ ਤਕਨੀਕ ਸਰਹੱਦਾਂ ਦੇ ਪਾਰ ਵੀ ਬਿਹਤਰ ਤਰੀਕੇ ਨਾਲ ਕੰਮ ਕਰ ਸਕਦੀ ਹੈ।
Share this content:



Post Comment