Loading Now

ਗੌਤਮ ਅਡਾਨੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਮੁੜ ਸ਼ਾਮਲ

ਗੌਤਮ ਅਡਾਨੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਮੁੜ ਸ਼ਾਮਲ

 

ਗੌਤਮ ਅਡਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਮੁੜ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਐੱਮ 3 ਐੱਮ ਹੁਰੁਨ ਇੰਡੀਆ (M3M Hurun India) ਦੀ ਤਾਜ਼ਾ ਸੂਚੀ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਅਮੀਰ ਭਾਰਤੀਆਂ ਬਾਰੇ ਜਾਰੀ 2026 ਦੀ ਸੂਚੀ ਅਨੁਸਾਰ, ਅਡਾਨੀ ਪਰਿਵਾਰ ਦੀ ਜਾਇਦਾਦ 13 ਫ਼ੀਸਦੀ ਵਧ ਕੇ 9.23 ਲੱਖ ਕਰੋੜ ਰੁਪਏ ਹੋ ਗਈ ਹੈ, ਜਦੋਂ ਕਿ ਅੰਬਾਨੀ ਪਰਿਵਾਰ ਦੀ ਜਾਇਦਾਦ 10 ਫ਼ੀਸਦੀ ਘੱਟ ਕੇ 8.63 ਲੱਖ ਕਰੋੜ ਰੁਪਏ ਰਹਿ ਗਈ ਹੈ। ਇਸ ਤਰ੍ਹਾਂ ਦੋਵਾਂ ਅਮੀਰ ਪਰਿਵਾਰਾਂ ਵਿਚਕਾਰ ਜਾਇਦਾਦ ਦਾ ਪਾੜਾ 59,400 ਕਰੋੜ ਰੁਪਏ ਰਿਹਾ ਹੈ।ਇਸੇ ਤਰ੍ਹਾ ਸਟੀਲ ਕਾਰੋਬਾਰੀ ਲਕਸ਼ਮੀ ਨਿਵਾਸ ਮਿੱਤਲ ਅਤੇ ਉਨ੍ਹਾਂ ਦਾ ਪਰਿਵਾਰ 93 ਫ਼ੀਸਦੀ ਦੇ ਵਾਧੇ ਨਾਲ 3.39 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਹੁਰੁਨ ਅਨੁਸਾਰ, ਯੂਰਪ ਵਿੱਚ ਸਟੀਲ ਦੀਆਂ ਉੱਚੀਆਂ ਕੀਮਤਾਂ ਅਤੇ ਵਪਾਰਕ ਸੁਰੱਖਿਆ ਨਾਲ ਉਨ੍ਹਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ।

ਉੱਥੇ ਹੀ ਸੀਰਮ ਇੰਸਟੀਚਿਊਟ ਦੇ ਸਾਈਰਸ ਪੂਨਾਵਾਲਾ ਅਤੇ ਉਨ੍ਹਾਂ ਦਾ ਪਰਿਵਾਰ 3.03 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਚੌਥੇ ਸਥਾਨ ‘ਤੇ ਰਿਹਾ ਹੈ। ਜਦਕਿ ਐੱਚ ਸੀ ਐੱਲ (HCL) ਦੀ ਰੋਸ਼ਨੀ ਨਾਦਰ ਮਲਹੋਤਰਾ ਅਤੇ ਉਨ੍ਹਾਂ ਦਾ ਪਰਿਵਾਰ 2.79 ਲੱਖ ਕਰੋੜ ਰੁਪਏ ਨਾਲ ਪੰਜਵੇਂ ਸਥਾਨ ‘ਤੇ ਰਿਹਾ ਹੈ।

ਇਸ ਤੋਂ ਇਲਾਵਾ ਕੁਮਾਰ ਮੰਗਲਮ ਬਿਰਲਾ ਅਤੇ ਉਨ੍ਹਾਂ ਦਾ ਪਰਿਵਾਰ 2.69 ਲੱਖ ਕਰੋੜ ਰੁਪਏ ਨਾਲ ਛੇਵੇਂ, ਸਨ ਫਾਰਮਾ ਦੇ ਦਿਲੀਪ ਸ਼ਾਂਘਵੀ 2.65 ਲੱਖ ਕਰੋੜ ਰੁਪਏ ਨਾਲ ਸੱਤਵੇਂ ਅਤੇ ਵਿਪਰੋ ਦੇ ਅਜ਼ੀਮ ਪ੍ਰੇਮਜੀ ਤੇ ਉਨ੍ਹਾਂ ਦਾ ਪਰਿਵਾਰ 2.63 ਲੱਖ ਕਰੋੜ ਰੁਪਏ ਨਾਲ ਅੱਠਵੇਂ ਸਥਾਨ ‘ਤੇ ਰਿਹਾ ਹੈ।

ਉੱਥੇ ਹੀ ਵੇਦਾਂਤਾ ਦੇ ਅਨਿਲ ਅਗਰਵਾਲ ਅਤੇ ਉਨ੍ਹਾਂ ਦਾ ਪਰਿਵਾਰ 2.08 ਲੱਖ ਕਰੋੜ ਰੁਪਏ ਦੀ ਜਾਇਦਾਦ ਨਾਲ ਨੌਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਟੌਰੈਂਟ ਫਾਰਮਾਸਿਊਟੀਕਲਜ਼ ਨਾਲ ਜੁੜੇ ਸਮੀਰ ਮਹਿਤਾ ਅਤੇ ਉਨ੍ਹਾਂ ਦਾ ਪਰਿਵਾਰ 1.89 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਪਹਿਲੀ ਵਾਰ ਟੌਪ 10 ਵਿੱਚ ਸ਼ਾਮਲ ਹੋਇਆ ਹੈ।

Share this content:

Post Comment