ਖ਼ਬਰਾਂ ਦੇਸ਼ ਮੁੱਖ ਖ਼ਬਰਾਂ ਵਿਦੇਸ਼ June 11, 2026 ਗੌਂਜ਼ਾਲਵਜ਼ ਤੇ ਫਰੇਰਾ ਦੀ ਜ਼ਮਾਨਤ ਖ਼ਿਲਾਫ਼ ਕੋਰਟ ਪੁੱਜੀ ਐੱਨ ਆਈ ਏ ਮੁੰਬਈ, 11 ਜੂਨ – ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਬੁੱਧਵਾਰ ਨੂੰ ਵਿਸ਼ੇਸ਼ ਕੋਰਟ ਦਾ ਰੁਖ਼ ਕਰਦਿਆਂ ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮਾਂ ਵਰਨੋਨ ਗੌਂਜ਼ਾਲਵਜ਼ ਤੇ ਅਰੁਣ ਫਰੇਰਾ ਨੂੰ ਮਿਲੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਐੱਨ ਆਈ ਏ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋਵਾਂ ਨੇ ਇਸ ਸਾਲ ਦੇ ਸ਼ੁੁਰੂ ਵਿੱਚ ਸਮਾਗਮ ’ਚ ਹਾਜ਼ਰੀ ਭਰ ਕੇ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਕੇਂਦਰੀ ਏਜੰਸੀ ਨੇ ਪਿਛਲੇ ਮਹੀਨੇ ਸਹਿ-ਮੁਲਜ਼ਮਾਂ ਸੁਧਾ ਭਾਰਦਵਾਜ ਅਤੇ ਵਰਵਰਾ ਰਾਓ ਦੀ ਜ਼ਮਾਨਤ ਰੱਦ ਕਰਨ ਲਈ ਵੀ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹ ਮਾਓਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦੇ ਇਰਾਦੇ ਨਾਲ ਮੁੰਬਈ ਪ੍ਰੈੱਸ ਕਲੱਬ ਵਿੱਚ ਰੱਖੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਐੱਨ ਆਈ ਏ ਵੱਲੋਂ ਸਪੈਸ਼ਲ ਪ੍ਰੌਸੀਕਿਊਟਰ ਪ੍ਰਕਾਸ਼ ਸ਼ੈੱਟੀ ਰਾਹੀਂ ਦਾਇਰ ਸੱਜਰੀ ਪਟੀਸ਼ਨ ਵਿੱਚ ਗੌਜ਼ਾਲਵਜ਼ ਤੇ ਫਰੇਰਾ ਦੀ ਜ਼ਮਾਨਤ ਰੱਦ ਕਰਨ ਲਈ 19 ਜਨਵਰੀ ਨੂੰ ਹੋਏ ਉਸੇ ਸਮਾਗਮ ਵਿੱਚ ਹਾਜ਼ਰੀ ਦਾ ਹਵਾਲਾ ਦਿੱਤਾ ਗਿਆ ਸੀ। ਏਜੰਸੀ ਨੇ ਦਾਅਵਾ ਕੀਤਾ ਕਿ ਇਹ ਸਮਾਗਮ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਦੀ ਵਿਚਾਰਧਾਰਾ ਦਾ ਪ੍ਰਚਾਰ ਪਾਸਾਰ ਅਤੇ ‘ਸ਼ਹਿਰੀ ਨਕਸਲ’ ਅੰਦੋਲਨ ਦੇ ਪ੍ਰਚਾਰ ਲਈ ਭਵਿੱਖੀ ਰੂਪ-ਰੇਖਾ ਬਾਰੇ ਚਰਚਾ ਲਈ ਕੀਤਾ ਗਿਆ ਸੀ। ਚੇਤੇ ਰਹੇ ਕਿ ਟਰਾਇਲ ਕੋਰਟ ਨੇ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਮੌਕੇ ਬਿਨਾਂ ਇਜਾਜ਼ਤ ਮੁੰਬਈ ਛੱਡਣ, ਐੱਨ ਆਈ ਏ ਕੋਲ ਪਾਸਪੋਰਟ ਜਮ੍ਹਾਂ ਕਰਵਾਉਣ ਤੇ ਕੇਸ ਬਾਰੇ ਮੀਡੀਆ ’ਚ ਗੱਲਬਾਤ ਕਰਨ ਤੋਂ ਵਰਜਿਆ ਸੀ। Share this content:
Post Comment Cancel reply Comments Name Email Save my name, email, and website in this browser for the next time I comment.
Post Comment