ਗੀਤ/ਮਿਹਨਤਸ਼ਾਂ ਨੂੰ ਵੰਗਾਰ/ਡਾ. ਅਜੀਤਪਾਲ ਸਿੰਘ
ਜਾਗੋ ਉਠੋ ਓਏ ਪੰਜਾਬੀਓ,ਧੋਖਾ ਖਾਇਓ ਨਾ ਪੰਜਾਬੀਓ
ਆਈ ਲੈਂਡ ਪੂਲਿੰਗ ਦੀ ਨੀਤੀ, ਜਿਹਨੇ ਜੱਗੋਂ ਤੇਰਵੀਂ ਕੀਤੀ
ਅੰਦਰ ਇਹ ਦੇ ਜੋ ਬਦਨੀਤੀ, ਰੁੜ ਜਾਣੀ ਕਮਾਈ ਕੀਤੀ
ਜਾਗੋ ਉਠੋ ਓਏ ਪੰਜਾਬੀਓ,ਪੰਡ ਕਰਜੇ ਦੀ ਭਾਰੀ, ਜੀਹਦੀ ਜਾਵੇ ਕਿਸ਼ਤ ਨਾ ਤਾਰੀ
ਉਤੋਂ ਲਾਤੀ ਚੰਦਰੀ ਬੀਮਾਰੀ, ਖੁਰ ਜਾਣੀ ਪੂੰਜੀ ਸਾਰੀ
ਓਏ ਪੰਜਾਬੀਓ, ਉਠੋ ਜਾਗੋ ਓਏ ਪੰਜਾਬੀਓ
ਉੱਤੋਂ ਦਿਸਦੀ ਜੋ ਅਣਭੋਲੀ,ਵਿਚੋਂ ਨਿਰੀ ਜ਼ਹਿਰ ਦੀ ਗੋਲੀ
ਖੇਡੂ ਖੂਨ ਸਾਡੇ ਦੀ ਹੌਲੀ,
ਓਏ ਪੰਜਾਬੀਓ,ਉਠੋ ਜਾਗੋ ਓਏ ਪੰਜਾਬੀਓ
ਛੱਡ ਜ਼ਮੀਨਾਂ ਕਰਨਾ ਕਿਹੜਾ ਧੰਦਾ,ਸਾਰੇ ਪਾਸੇ ਮੰਦਾ ਹੀ ਮੰਦਾ l ਕਿਸੇ ਕੰਮ ਨਹੀਂ ਆਉਣਾ ਬੰਦਾ
ਓਏ ਪੰਜਾਬੀਓ,ਧੋਖਾ ਖਾ ਨਾ ਜਾਇਓ ਓਏ ਪੰਜਾਬੀਓ
ਫਸਲਾਂ ਨਸਲਾਂ ਦਾ ਕਰੇ ਉਜਾੜਾ,ਇਹ ਕੰਮ ਸਿਰੇ ਦਾ ਮਾੜਾ
ਨਾ ਪੱਲੇ ਰਹਿਣਾ ਊੜਾ ਆੜਾl
ਉਠੋ ਜਾਗੋ ਓਏ ਪੰਜਾਬੀਓ,ਧੋਖਾ ਖਾਇਓ ਨਾ ਪੰਜਾਬੀਓ
ਇੱਕ ਵਾਰੀ ਉੱਜੜ ਜਾਣਾ, ਰਹਿਣਾ ਕੋਈ ਨਹੀਂ ਟਿਕਾਣਾ ਪਿੱਛੋਂ ਫੇਰ ਪਊ ਪਛਤਾਣਾ,
ਜਾਗੋ ਉਠੋ ਓਏ ਪੰਜਾਬੀਓ, ਧੋਖਾ ਖਾਇਓ ਨਾ ਪੰਜਾਬੀਓ
ਧਰਤੀ ਅੰਨ ਹੈ ਪੈਦਾ ਕਰਦੀ,ਢਿੱਡ ਟੱਬਰ ਸਾਰੇ ਦਾ ਭਰਦੀ
ਔਖੇ ਵੇਲੇ ਵੀ ਧੋਖਾ ਨਾ ਕਰਦੀ,ਓਏ ਪੰਜਾਬੀਓ
ਆਓ ਲਾਜ ਮਿੱਟੀ ਦੀ ਰਖੀਏ,ਕਿਉਂ ਬੱਚੇ ਵਿਦੇਸ਼ੀ ਧੱਕੀਏ
ਲੜਾਈ ਹੱਕਾਂ ਦੀ ਲੜਦੇ ਨਾ ਥੱਕੀਏ, ਓਏ ਪੰਜਾਬੀਓ
ਜਾਗੋ ਉਠੋ ਓਏ ਪੰਜਾਬੀਓ,ਧੋਖਾ ਖਾਇਓ ਨਾ ਪੰਜਾਬੀਓ
ਜੰਗਲ ਪੱਥਰਾਂ ਦੇ ਜਾਣ ਉਸਾਰੇ, ਕਿਰਤੀ ਫਿਰਨਗੇ ਮਾਰੇ ਮਾਰੇ
ਦੁੱਖ ਕਾਰਪੋਰੇਟਾਂ ਦੇ ਭਾਰੇ ਓਏ ਪੰਜਾਬੀਓ l
ਉਠੋ ਜਾਗੋ ਓਏ ਪੰਜਾਬੀਓ ਧੋਖਾ ਖਾਇਓ ਨਾ ਪੰਜਾਬੀਓ
ਇਕੱਲੀ ਕਿਸਾਨੀ ਦਾ ਨਹੀਂ ਹੈ ਮਸਲਾ,
ਮਾਰ ਹੇਠ ਆਉਣੀਆਂ ਨਸਲਾਂ
ਨਹੀਂ ਬਚਣੀਆਂ ਕਦੇ ਵੀ ਫਸਲਾਂ ਓਏ ਪੰਜਾਬੀਓ
ਉਥੋ ਜਾਗੋ ਓਏ ਪੰਜਾਬੀਓ ਮਾਰ ਖਾਓ ਨਾ ਪੰਜਾਬੀਓ
ਧਰਤੀ ਪੁਕਾਰੇ ਓਏ ਪੰਜਾਬੀਓ
ਕਾਹਨੂੰ ਥੱਕੇ ਹਾਰੇ ਓਏ ਓ ਪੰਜਾਬੀਓ
-ਡਾ. ਅਜੀਤਪਾਲ ਸਿੰਘ
Share this content:



Post Comment