ਗਰਭਵਤੀ ਮਹਿਲਾਵਾਂ ਅਤੇ ਨਵ ਜਨਮੇ ਬੱਚਿਆ ਦਾ ਟੀਕਾਕਰਨ ਜਰੂਰੀ – ਡਾ ਅਸ਼ੋਕ ਸਿੰਗਲਾ
ਮੋਗਾ 11 ਦਸੰਬਰ (ਗਿਆਨ ਸਿੰਘ/ਏ ਡੀ ਪੀ ਨਿਊਜ )
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਹੁਕਮਾ ਅਨੁਸਾਰ ਅਤੇ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਸਿਵਿਲ ਸਰਜਨ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਟੀਕਾਕਰਣ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਵਲੋ ਟੀਕਾਕਰਨ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਮੇ ਸਮੇਂ ਤੇ ਇਹ ਜਾਣਾਕਰੀ ਸਾਂਝੀ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਰੁਟੀਨ ਟੀਕਾਕਰਣ ਕਰਾਉਣਾ ਬਹੁਤ ਜਰੂਰੀ ਹੈ।ਟੀਕਾਕਰਨ ਦਾ ਮੁੱਖ ਉਦੇਸ਼ ਹਰ ਬੱਚੇ ਅਤੇ ਮਾਤਾ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਹੈ।ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਟੀਕੇ ਸਹੀ ਤਾਪਮਾਨ ਤੇ ਸਰਕਾਰੀ ਡੀ ਫਰੀਜ਼ਰ ਵਿਚ ਰੱਖੇ ਜਾਂਦੇ ਹਣ ਅਤੇ ਸਮੇਂ ਸਮੇਂ ਤੇ ਇਹਨਾ ਦਾ ਨਿਰੀਖਣ ਕੀਤਾ ਜਾਂਦਾ ਹੈਂ ਅਤੇ ਸਰਕਾਰ ਵਲੋਂ
ਸਾਰੇ ਟੀਕੇ ਬਿਲਕੁਲ ਮੁਫ਼ਤ ਹਨ।ਇਹ ਟੀਕਾਕਰਣ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ, ਆਗਨਵਾੜੀ ਕੇਂਦਰਾਂ ਵਿੱਚ ਮੁਫ਼ਤ ਲਗਾਏ ਜਾਂਦੇ ਹਣ।ਮਾਤਾ-ਪਿਤਾ ਅਤੇ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਟੀਕਾਕਰਣ ਲਈ ਨਜ਼ਦੀਕੀ ਕੇਂਦਰ ਤੇ ਲੈ ਕੇ ਜਾਣ।
ਸਮੇਂ ‘ਤੇ ਟੀਕਾਕਰਣ ਕਰਵਾਉਣਾ ਬੱਚਿਆਂ ਨੂੰ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਟੀਕਾਕਰਣ ਕਰਵਾ ਕੇ ਸਿਹਤਮੰਦ ਸਮਾਜ ਦੀ ਨਿਰਮਾਣ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਓ।
ਇਸ ਮੌਕੇ ਓਹਨਾ ਨਾਲ ਡਾਕਟਰ ਗੋਰਵਪ੍ਰੀਤ ਸਿੰਘ ਸੋਢੀ ਜਿਲਾ ਟੀ ਬੀ ਅਫਸਰ ਵੀ ਹਾਜ਼ਿਰ ਸਨ।
Share this content:



Post Comment