Loading Now

ਖਾਦ ਕੰਪਨੀਆਂ ਨੇ NPK ਦੀ ਕੀਮਤ ‘ਚ 500 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਕਿਸਾਨਾਂ ਨੂੰ ਦਿੱਤਾ ਝਟਕਾ !

ਖਾਦ ਕੰਪਨੀਆਂ ਨੇ NPK ਦੀ ਕੀਮਤ ‘ਚ 500 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਕਿਸਾਨਾਂ ਨੂੰ ਦਿੱਤਾ ਝਟਕਾ !

5, ਨਵੰਬਰ – ਖਾਦ ਕੰਪਨੀਆਂ ਵੱਲੋਂ ਫਿਰ ਇੱਕ ਵਾਰ ਦੇਸ਼ ਦੇ ਕਿਸਾਨਾਂ ਨੂੰ ਐੱਨਪੀਕੇ ਖਾਦ ਦੀ ਕ਼ੀਮਤ 500 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਆਰਥਿਕ ਝਟਕਾ ਦਿੱਤਾ ਹੈ। ਖਾਦ ਦੀ ਵਧੀ ਕੀਮਤ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਦੱਸਿਆ ਕਿ ਐਨਪੀਕੇ ਖਾਦ 12:32:16  ਦੀ ਕੀਮਤ ‘ਚ 500 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ, ਜੋ ਕਿ ਪਿਛਲੇ ਅਗਸਤ ਮਹੀਨੇ ਵਿੱਚ ਇਸ ਦੀ ਕੀਮਤ 2250 ਰੁਪਏ ਪ੍ਰਤੀ ਗੱਟਾ (50 ਕਿੱਲੋ) ਸੀ ਤੇ ਹੁਣ ਨਵੰਬਰ ਮਹੀਨੇ ਵਿੱਚ ਇਸ ਦੀ ਨਵੀਂ ਕੀਮਤ 2500 ਪ੍ਰਤੀ ਗੱਟਾ ( 50 ਕਿੱਲੋ )ਕੀਤੀ ਗਈ ਹੈ।

ਕਿਸਾਨਾਂ ਨੂੰ 6 ਮਹੀਨਿਆਂ ‘ਚ ਦੂਜੀ ਵਾਰ ਝਟਕਾ

ਉਨ੍ਹਾਂ ਕਿਹਾ ਕਿ ਇੱਥੇ ਦੱਸਣਯੋਗ ਹੈ ਕਿ ਅਗਸਤ ਮਹੀਨੇ ਵਿੱਚ ਖਾਦ ਕੰਪਨੀਆਂ ਨੇ ਪਿਛਲੇ ਸਾਲ 2025 ਦੇ ਮੁਕਾਬਲੇ 1100 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਸੀ, ਹੁਣ 2 ਮਹੀਨਿਆਂ ਬਾਅਦ ਨਵੰਬਰ ਵਿੱਚ ਫਿਰ 500 ਕੁਇੰਟਲ ਵਾਧਾ ਕਰਕੇ ਕਿਸਾਨਾਂ ਤੇ ਆਰਥਿਕ ਸੱਟ ਮਾਰੀ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਦੇਸ਼ ਦੇ ਕਿਸਾਨ ਡੀਏਪੀ ਖਾਦ ਨਾਲੋਂ ਵੱਧ ਐੱਨਪੀਕੇ ਖਾਦ ਦੀ ਵਰਤੋਂ ਕਰਦੇ ਹਨ, ਉੱਥੇ ਹੁਣ ਪੰਜਾਬ ਦੇ ਕਿਸਾਨ ਵੀ ਇਸ ਖਾਦ ਦੀ ਵੱਡੀ ਮਾਤਰਾ ਵਿੱਚ ਕਣਕ ਦੀ ਬਿਜਾਈ ਲਈ ਵਰਤੋਂ  ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਡੀਏਪੀ ਦੀ ਘਾਟ ਕਾਰਨ ਐੱਨ ਪੀ ਕੇ ( ਗਰੇਡ 12:32:16 ) ਖਾਦ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਲ ਦਰ ਸਾਲ ਖਾਦਾਂ ਵਿੱਚ ਹੋ ਰਹੇ ਭਾਰੀ ਵਾਧੇ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਵੱਧ ਰਹੇ ਹਨ ਤੇ ਇਸ ਵਾਧੇ ਦੇ ਮੁਕਾਬਲੇ  ਫਸਲਾਂ ਦੇ ਭਾਅ ਮਾਮੂਲੀ ਵਧੇ ਹਨ।

Share this content:

Post Comment