ਖ਼ਰਾਬ ਮੌਸਮ ਕਾਰਨ ਪੁਣੇ-ਪਟਨਾ ਇੰਡੀਗੋ ਉਡਾਣ ਨੂੰ ਲਖਨਊ ਵੱਲ ਮੋੜਿਆ ਗਿਆ
ਲਖਨਾਊ, 23 ਨਵੰਬਰ – ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਖ਼ਰਾਬ ਮੌਸਮ ਕਾਰਨ ਸੋਮਵਾਰ ਤੜਕੇ ਪੁਣੇ ਤੋਂ ਪਟਨਾ ਜਾ ਰਹੀ ‘ਇੰਡੀਗੋ’ ਦੀ ਇੱਕ ਉਡਾਣ ਦਾ ਰਸਤਾ ਬਦਲ ਕੇ ਉਸ ਨੂੰ ਲਖਨਊ ਹਵਾਈ ਅੱਡੇ ’ਤੇ ਉਤਾਰਿਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਡਾਣ ਨੰਬਰ 6E 653 ਤੜਕੇ 2.45 ਵਜੇ ਲਖਨਊ ਹਵਾਈ ਅੱਡੇ ’ਤੇ ਸੁਰੱਖਿਅਤ ਉਤਰੀ। ਸੂਤਰਾਂ ਅਨੁਸਾਰ, ਇਸ ਜਹਾਜ਼ ਵਿੱਚ ਪੰਜ ਨਵਜੰਮੇ ਬੱਚਿਆਂ ਸਮੇਤ ਕੁੱਲ 187 ਯਾਤਰੀ ਅਤੇ ਚਾਲਕ ਦਲ (ਕਰੂ) ਦੇ ਛੇ ਮੈਂਬਰ ਸਵਾਰ ਸਨ। ਪਟਨਾ ਵਿਖੇ ਮੌਸਮ ਦੀ ਖ਼ਰਾਬੀ ਕਾਰਨ ਜਹਾਜ਼ ਨੂੰ ਉੱਥੇ ਉਤਾਰਨਾ ਸੁਰੱਖਿਅਤ ਨਹੀਂ ਸੀ, ਜਿਸ ਕਾਰਨ ਇਸ ਨੂੰ ਲਖਨਊ ਵੱਲ ਮੋੜਨਾ ਪਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਵਿੱਚ ਸੁਧਾਰ ਹੋਣ ਉਪਰੰਤ ਉਡਾਣ ਦੇ ਸੋਮਵਾਰ ਸਵੇਰੇ ਮੁੜ ਪਟਨਾ ਲਈ ਰਵਾਨਾ ਹੋਣ ਦੀ ਉਮੀਦ ਹੈ।
Share this content:



Post Comment