Loading Now

ਖਤਰੇ ਵਿੱਚ ਪੈ ਸਕਦਾ ਤੁਹਾਡਾ WhatsApp Web ਅਕਾਊਂਟ, I4C ਨੇ ਦਿੱਤੀ ਚਿਤਾਵਨੀ

ਖਤਰੇ ਵਿੱਚ ਪੈ ਸਕਦਾ ਤੁਹਾਡਾ WhatsApp Web ਅਕਾਊਂਟ, I4C ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ , 24 ਨਵੰਬਰ – I4C ਦੀ ਨੈਸ਼ਨਲ ਸਾਈਬਰ ਕ੍ਰਾਈਮ ਥ੍ਰੈਟ ਐਨਾਲਿਟਿਕਸ ਯੂਨਿਟ ਨੇ ਵਟਸਐਪ ਵੈੱਬ ਦੇ ਪ੍ਰਮਾਣਿਤ ਸੈਸ਼ਨਾਂ ਦੇ ਗਲਤ ਇਸਤੇਮਾਲ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਸਾਈਬਰ ਅਪਰਾਧੀ ਇਸ ਤਰ੍ਹਾਂ ਦੇ ਐਕਸੇਸ ਦਾ ਫਾਇਦਾ ਚੁੱਕ ਕੇ ਨਿੱਜੀ ਗੱਲਬਾਤ ਪੜ੍ਹ ਸਕਦੇ ਹਨ, ਅਕਾਊਂਟ ਹੋਲਡਰ ਬਣ ਕੇ ਦੂਜਿਆਂ ਨੂੰ ਧੋਖਾ ਦੇ ਸਕਦੇ ਹਨ ਅਤੇ ਧੋਖਾਧੜੀ ਜਾਂ ਫਿਸ਼ਿੰਗ ਵਰਗੀਆਂ ਗਤੀਵਿਧੀਆਂ ਕਰ ਸਕਦੇ ਹਨ। ਅਲਰਟ ਅਨੁਸਾਰ, ਕੁਝ ਖਾਸ ਸਥਿਤੀਆਂ ਵਿੱਚ ਇੱਕ ਪ੍ਰਮਾਣਿਤ ਵਟਸਐਪ ਵੈੱਬ ਸੈਸ਼ਨ ਦਾ ਗਲਤ ਇਸਤੇਮਾਲ ਕਰਕੇ ਕਿਸੇ ਯੂਜ਼ਰ ਦੇ ਵਟਸਐਪ ਅਕਾਊਂਟ ਤੱਕ ਗੈਰ-ਕਾਨੂੰਨੀ ਪਹੁੰਚ ਹਾਸਿਲ ਕੀਤੀ ਜਾ ਸਕਦੀ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਪਹੁੰਚ ਮਿਲਣ ‘ਤੇ ਗਲਤ ਇਰਾਦੇ ਵਾਲੇ ਲੋਕ ਯੂਜ਼ਰਸ ਦੇ ਮੈਸੇਜ ਪੜ੍ਹ ਸਕਦੇ ਹਨ, ਅਕਾਊਂਟ ਹੋਲਡਰ ਬਣ ਕੇ ਮੈਸੇਜ ਭੇਜ ਸਕਦੇ ਹਨ, ਕੰਟੈਕਟ ਲਿਸਟ ਅਤੇ ਗਰੁੱਪ ਗੱਲਬਾਤ ਤੱਕ ਪਹੁੰਚ ਸਕਦੇ ਹਨ ਅਤੇ ਯੂਜ਼ਰ ਦੀ ਪਛਾਣ ਨਾਲ ਜੁੜੇ ਭਰੋਸੇ ਦਾ ਫਾਇਦਾ ਚੁੱਕ ਕੇ ਸੋਸ਼ਲ ਇੰਜੀਨੀਅਰਿੰਗ ਜਾਂ ਹੋਰ ਸਾਈਬਰ ਅਪਰਾਧਾਂ ਨੂੰ ਪੂਰਾ ਕਰ ਸਕਦੇ ਹਨ।

ਰੋਜ਼ਾਨਾ ਦੀ ਗੱਲਬਾਤ ਲਈ ਆਫਿਸ ਦੇ ਕੰਪਿਊਟਰਾਂ ਅਤੇ ਹੋਰ ਸਾਂਝੇ ਡਿਵਾਈਸਾਂ ‘ਤੇ ਵਟਸਐਪ ਵੈੱਬ ਦਾ ਵੱਡੇ ਪੈਮਾਨੇ ‘ਤੇ ਇਸਤੇਮਾਲ ਕੀਤਾ ਜਾਂਦਾ ਹੈ। NCTAU ਨੇ ਵਿਸ਼ੇਸ਼ ਰੂਪ ਨਾਲ ਯੂਜ਼ਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਕੰਪਿਊਟਰ ‘ਤੇ ਵਟਸਐਪ ਵੈੱਬ ਸੈਸ਼ਨ ਰਾਹੀਂ ਸਰਕਾਰੀ, ਸਗੰਠਨਾਤਮਕ, ਵਿੱਤੀ, ਗੁਪਤ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਦਾ ਲੈਣ-ਦੇਣ ਨਾ ਕਰਨ। ਇਸਦੇ ਨਾਲ ਹੀ, ਉਨ੍ਹਾਂ ਨੇ ਖਾਤਿਆਂ ਨੂੰ ਹਮੇਸ਼ਾ ਲੌਗ-ਇਨ ਰੱਖਣ, ਖਾਸ ਕਰਕੇ ਆਫਿਸ ਦੇ ਸਿਸਟਮ ‘ਤੇ, ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਸਲਾਹ ਵਿੱਚ ਹਰ ਸੈਸ਼ਨ ਤੋਂ ਬਾਅਦ ਮੈਨੂਅਲ ਰੂਪ ਨਾਲ ਲੌਗ ਆਊਟ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਿਰਫ਼ ਬ੍ਰਾਊਜ਼ਰ ਵਿੰਡੋ ਜਾਂ ਵਟਸਐਪ ਵੈੱਬ ਟੈਬ ਨੂੰ ਬੰਦ ਕਰ ਦੇਣ ਨੂੰ ਹੀ ਕਿਸੇ ਪ੍ਰਮਾਣਿਤ ਸੈਸ਼ਨ ਨੂੰ ਖਤਮ ਕਰਨ ਲਈ ਕਾਫ਼ੀ ਨਹੀਂ ਮੰਨਿਆ ਜਾਣਾ ਚਾਹੀਦਾ।

ਜਿੱਥੇ ਵਟਸਐਪ ਵੈੱਬ ਦਾ ਇਸਤੇਮਾਲ ਕਰਨਾ ਲਾਜ਼ਮੀ ਹੋ, ਉੱਥੇ ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਭਰੋਸੇਮੰਦ ਕੰਪਿਊਟਰ ‘ਤੇ Incognito ਜਾਂ ਪ੍ਰਾਈਵੇਟ ਬ੍ਰਾਊਜ਼ਿੰਗ ਮੋਡ ਦਾ ਇਸਤੇਮਾਲ ਕਰਨ। ਹਾਲਾਂਕਿ, ਸਲਾਹ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸਨੂੰ ਸਿਰਫ਼ ਇੱਕ ਵਾਧੂ ਸਾਵਧਾਨੀ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ ਅਤੇ ਬ੍ਰਾਊਜ਼ਰ ਬੰਦ ਕਰਨ ਤੋਂ ਪਹਿਲਾਂ ਯੂਜ਼ਰਸ ਨੂੰ ਖੁਦ ਤੋਂ ਲੌਗ ਆਊਟ ਕਰ ਲੈਣਾ ਚਾਹੀਦਾ ਹੈ। ਸਾਈਬਰ ਕ੍ਰਾਈਮ ਯੂਨਿਟ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਾਈਬਰ ਕੈਫੇ, ਪਬਲਿਕ ਕਿਓਸਕ, ਹੋਟਲ ਬਿਜਨੇਸ ਸੈਂਟਰ, ਦੂਜਿਆਂ ਦੇ ਕੰਪਿਊਟਰ ਜਾਂ ਕਿਸੇ ਹੋਰ ਭਰੋਸੇਮੰਦ ਨਾ ਹੋਣ ਵਾਲੇ ਸਿਸਟਮ ਰਾਹੀਂ ਵਟਸਐਪ ਵੈੱਬ ਦਾ ਇਸਤੇਮਾਲ ਕਰਨ ਤੋਂ ਬਚਣ, ਕਿਉਂਕਿ ਇਨ੍ਹਾਂ ਡਿਵਾਈਸਾਂ ਤੱਕ ਦੂਜੇ ਲੋਕਾਂ ਦੀ ਪਹੁੰਚ ਹੋ ਸਕਦੀ ਹੈ। ਇਸ ਅਲਰਟ ਵਿੱਚ ਆਮ ਅਕਾਊਂਟ ਗਤੀਵਿਧੀ ਦੇ ਪ੍ਰਤੀ ਸਾਵਧਾਨ ਰਹਿਣ ਨੂੰ ਕਿਹਾ ਗਿਆ ਹੈ। ਇਸ ਵਿੱਚ ਯੂਜ਼ਰ ਦੇ ਅਕਾਊਂਟ ਤੋਂ ਅਚਾਨਕ ਭੇਜੇ ਗਏ ਮੈਸੇਜ, ਸਪੰਰਕਾਂ ਵੱਲੋ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਆਏ ਜਵਾਬ ਜਾਂ ਹੋਰ ਸ਼ੱਕੀ ਵਿਵਹਾਰ ਸ਼ਾਮਲ ਹਨ। ਸਲਾਹਕਾਰ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅਣਅਧਿਕਾਰਤ ਪਹੁੰਚ ਦਾ ਸੰਕੇਤ ਮੰਨ ਕੇ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਯੂਜ਼ਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਪਰੇਟਿੰਗ ਸਿਸਟਮ, ਇੰਟਰਨੈੱਟ ਬ੍ਰਾਊਜ਼ਰ ਅਤੇ ਸੁਰੱਖਿਆ ਸਾਫਟਵੇਅਰ ਨੂੰ ਅਪਡੇਟ ਰੱਖਣ ਅਤੇ ਸ਼ੱਕੀ ਡਾਊਨਲੋਡ, ਅਣਜਾਣ ਫਾਈਲਾਂ, ਕ੍ਰੈਕ ਕੀਤੇ ਸਾਫਟਵੇਅਰ ਜਾਂ ਗਲਤ ਐਪਲੀਕੇਸ਼ਨਾਂ ਤੋਂ ਬਚਣ।

Share this content:

Post Comment