Loading Now

ਕੇਦਾਰਨਾਥ ਧਾਮ ਦੇ ਕਿਵਾੜ ਸਰਦੀਆਂ ਲਈ ਬੰਦ

ਕੇਦਾਰਨਾਥ ਧਾਮ ਦੇ ਕਿਵਾੜ ਸਰਦੀਆਂ ਲਈ ਬੰਦ

ਉੱਤਰਾਖੰਡ, 11 ਨਵੰਬਰ – ਉੱਤਰਾਖੰਡ ਦੇ ਉੱਚੇ ਗੜ੍ਹਵਾਲ ਹਿਮਾਲਿਆ ਵਿੱਚ ਸਥਿਤ ਭਗਵਾਨ ਸ਼ਿਵ ਦੇ ਪ੍ਰਸਿੱਧ ਧਾਮ ਕੇਦਾਰਨਾਥ ਦੇ ਕਿਵਾੜ ਬੁੱਧਵਾਰ ਨੂੰ ਭਈਆ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਰਸਮਾਂ ਅਤੇ ਵਿਸ਼ੇਸ਼ ਪੂਜਾ-ਅਰਚਨਾ ਮਗਰੋਂ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਹੁਣ ਅਗਲੇ ਛੇ ਮਹੀਨਿਆਂ ਤੱਕ ਬਾਬਾ ਕੇਦਾਰ ਦੀ ਪੂਜਾ ਉਨ੍ਹਾਂ ਦੇ ਸਰਦੀਆਂ ਦੇ ਨਿਵਾਸ ਸਥਾਨ ਊਖੀਮੱਠ ਵਿੱਚ ਹੋਵੇਗੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਗਿਆਰ੍ਹਵੇਂ ਜੋਤਿਰਲਿੰਗ ਭਗਵਾਨ ਕੇਦਾਰਨਾਥ ਦੇ ਕਿਵਾੜ ਸਵੇਰੇ ਸਾਢੇ ਅੱਠ ਵਜੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ। ਕਿਵਾੜ ਬੰਦ ਕਰਨ ਦੀ ਪ੍ਰਕਿਰਿਆ ਤੜਕੇ ਚਾਰ ਵਜੇ ਧਾਰਮਿਕ ਰਸਮਾਂ ਨਾਲ ਸ਼ੁਰੂ ਹੋਈ। ਇਸ ਦੌਰਾਨ ਪੂਰੀ ਕੇਦਾਰਪੁਰੀ ‘ਹਰ ਹਰ ਮਹਾਦੇਵ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਏ ਸੈਂਕੜੇ ਸ਼ਰਧਾਲੂ ਮੌਜੂਦ ਸਨ।

ਮੰਦਰ ਕਮੇਟੀ ਦੇ ਪ੍ਰਧਾਨ ਹੇਮੰਤ ਦਿਵੇਦੀ, ਕਮੇਟੀ ਦੇ ਹੋਰ ਅਹੁਦੇਦਾਰ, ਵੱਡੀ ਗਿਣਤੀ ਵਿੱਚ ਤੀਰਥ ਪੁਰੋਹਿਤ, ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਮਿਸ਼ਰਾ ਅਤੇ ਪੁਲੀਸ ਕਪਤਾਨ ਨਿਹਾਰਿਕਾ ਤੋਮਰ ਵੀ ਸਮਾਗਮ ਵਿੱਚ ਸ਼ਾਮਲ ਹੋਏ। ਕਿਵਾੜ ਬੰਦ ਹੋਣ ਮਗਰੋਂ ਭਗਵਾਨ ਕੇਦਾਰਨਾਥ ਦੀ ਉਤਸਵ ਡੋਲੀ ਧਾਰਮਿਕ ਸਮਾਰੋਹ ਨਾਲ ਊਖੀਮੱਠ ਸਥਿਤ ਓਂਕਾਰੇਸ਼ਵਰ ਮੰਦਰ ਲਈ ਰਵਾਨਾ ਹੋ ਗਈ। ਬੁੱਧਵਾਰ ਰਾਤ ਨੂੰ ਡੋਲੀ ਦਾ ਠਹਿਰਾਅ ਰਾਮਪੁਰ ਵਿੱਚ ਹੋਵੇਗਾ। ਇਸ ਤੋਂ ਬਾਅਦ ਵੀਰਵਾਰ 12 ਨਵੰਬਰ ਨੂੰ ਡੋਲੀ ਗੁਪਤਕਾਸ਼ੀ ਪਹੁੰਚੇਗੀ। ਉੱਥੋਂ 13 ਨਵੰਬਰ ਨੂੰ ਇਹ ਆਪਣੇ ਸਰਦੀਆਂ ਦੇ ਪੂਜਾ ਸਥਾਨ ਓਂਕਾਰੇਸ਼ਵਰ ਮੰਦਰ ਪਹੁੰਚੇਗੀ। ਅਗਲੇ ਛੇ ਮਹੀਨਿਆਂ ਤੱਕ ਇੱਥੇ ਹੀ ਭਗਵਾਨ ਕੇਦਾਰਨਾਥ ਦੀ ਪੂਜਾ ਕੀਤੀ ਜਾਵੇਗੀ।

ਇਸ ਸਾਲ 19.22 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਕੇਦਾਰਨਾਥ ਮੰਦਰ ਦੇ ਕਿਵਾੜ ਅਗਲੇ ਸਾਲ ਅਪਰੈਲ-ਮਈ ਵਿੱਚ ਮੁੜ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਕਿਵਾੜ ਖੋਲ੍ਹਣ ਦੀ ਤਰੀਕ ਅਤੇ ਸ਼ੁਭ ਮਹੂਰਤ ਦਾ ਐਲਾਨ ਮਹਾਸ਼ਿਵਰਾਤਰੀ ਮੌਕੇ ਕੀਤਾ ਜਾਵੇਗਾ।

Share this content:

Post Comment