Loading Now

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਲਈ ਸੁਰਜੀਤ ਜੱਜ ਅਤੇ ਸੁਸ਼ੀਲ ਦੁਸਾਂਝ ਵਿੱਚ ਸਿੱਧਾ ਮੁਕਾਬਲਾ 

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਲਈ ਸੁਰਜੀਤ ਜੱਜ ਅਤੇ ਸੁਸ਼ੀਲ ਦੁਸਾਂਝ ਵਿੱਚ ਸਿੱਧਾ ਮੁਕਾਬਲਾ 

 

FB_IMG_1786981634128-300x198 ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਲਈ ਸੁਰਜੀਤ ਜੱਜ ਅਤੇ ਸੁਸ਼ੀਲ ਦੁਸਾਂਝ ਵਿੱਚ ਸਿੱਧਾ ਮੁਕਾਬਲਾ 
ਸੁਸ਼ੀਲ ਦੁਸਾਂਝ

ਜਨਰਲ ਸਕੱਤਰ ਲਈ ਹਰਮੀਤ ਵਿਦਿਆਰਥੀ ਅਤੇ ਮੱਖਣ ਕੁਹਾੜ ਆਹਮੋ-ਸਾਹਮਣੇ

ਜਲੰਧਰ:ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਦੀਆਂ 25 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਲਈ ਨਾਮਜ਼ਦਗੀਆਂ ਦਾ ਪੜਾਅ ਮੁਕੰਮਲ ਹੋਣ ਉਪਰੰਤ 12 ਅਹੁਦਿਆਂ ਲਈ ਕੁੱਲ 25 ਉਮੀਦਵਾਰ ਮੈਦਾਨ ਵਿੱਚ ਹਨ।

ਤਿੰਨਾਂ ਹੀ ਚੋਣ ਅਧਿਕਾਰੀਆਂ ਡਾਕਟਰ ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ ਅਤੇ ਡਾਕਟਰ ਤੇਜਿੰਦਰ ਵਿਰਲੀ ਨੇ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਸੁਰਜੀਤ ਜੱਜ ਅਤੇ ਸੁਸ਼ੀਲ ਦੁਸਾਂਝ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਲਈ ਤਿੰਨ ਉਮੀਦਵਾਰ ਅਮਰਿੰਦਰ ਸਿੰਘ ਸੋਹਲ , ਡਾ ਗੁਰਵਿੰਦਰ ਅਮਨ ਅਤੇ ਸ਼ਿੰਦਰ ਪਾਲ ਸਿੰਘ ( ਪ੍ਰੋ ) ਵਿਚਕਾਰ ਤਿੰਨ ਕੋਨਾ ਮੁਕਾਬਲਾ ਹੈ। ਉਹਨਾਂ ਦੱਸਿਆ ਕਿ ਜਨਰਲ ਸਕੱਤਰ ਦੇ ਅਹੁਦੇ ਲਈ ਹਰਮੀਤ ਵਿਦਿਆਰਥੀ ਅਤੇ ਮੱਖਣ ਕੋਹਾੜ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ।

ਮੀਤ ਪ੍ਰਧਾਨਗੀ ਲਈ ਜੈਨਿੰਦਰ ਚੌਹਾਨ, ਸੁਰਿੰਦਰ ਗਿੱਲ ਜੈਪਾਲ, ਦੀਪ ਦਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆ, ਗੁਰਮੀਤ ਸਿੰਘ ਬਾਜਵਾ, ਹਰਜੀਤ ਸਿੰਘ ਸੰਧੂ, ਬਲਦੇਵ ਸਿੰਘ ਬੱਲੀ, ਸ਼ਬਦੀਸ਼, ਬਲਵਿੰਦਰ ਸਿੰਘ ਭੁੱਲਰ ਤੇ ਪਾਲ ਗੁਰਦਾਸ ਪੁਰੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।

ਇਸ ਮੁਕਾਬਲੇ ਵਿਚ ਸੁਰਿੰਦਰ ਗਿੱਲ ਜੈਪਾਲ ਨਿਰ ਵਿਰੋਧ ਚੁਣੀ ਗਈ ਕਿਉਂਕਿ ਉਸ ਦੇ ਮੁਕਾਬਲੇ ਖੜੇ ਉਮੀਦਵਾਰ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ।

ਸਕੱਤਰ ਦੇ ਅਹੁਦੇ ਲਈ ਸੇਲਿੰਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਸੁਰਿੰਦਰਜੀਤ ਚੌਹਾਨ, ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਤਰਲੋਚਨ ਝਾਂਡੇ, ਜਗਤਾਰ ਗਿੱਲ, ਮਨਦੀਪ ਰਿੰਪੀ ਮੁਕਾਬਲੇ ਵਿੱਚ ਹਨ।

 

ਚੁਣੇ ਜਾਣ ਵਾਲੇ 12 ਅਹੁਦੇਦਾਰ ਇਸ ਪ੍ਰਕਾਰ ਹੋਣਗੇ:-

-ਪ੍ਰਧਾਨ-1

-ਸੀਨੀਅਰ ਮੀਤ ਪ੍ਰਧਾਨ-1

-ਮੀਤ ਪ੍ਰਧਾਨ- 5 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ) ਰਾਖਵੇਂ ਅਹੁਦੇ ਲਈ ਸੁਰਿੰਦਰ ਗਿੱਲ ਜੈਪਾਲ ਚੁਣੀ ਜਾ ਚੁੱਕੀ ਹੈ।

-ਜਨਰਲ ਸਕੱਤਰ-1

-ਸਕੱਤਰ-4 (ਜਿਨ੍ਹਾਂ ਵਿੱਚੋਂ ਇਕ ਔਰਤਾਂ ਲਈ ਰਾਖਵਾਂ)

ਚੋਣ ਅਧਿਕਾਰੀਆਂ ਨੇ ਲੇਖਕ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਪਛਾਣ ਪੱਤਰਾਂ ‘ਚੋਂ ਕੋਈ ਇਕ ਫੋਟੋ-ਪਛਾਣ-ਪੱਤਰ ਆਪਣੇ ਨਾਲ ਜ਼ਰੂਰ ਲੈ ਕੇ ਆਉਣ ਤਾਂ ਕਿ ਵੋਟ ਪਾਉਣ ਲਈ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਨੇ ਲੇਖਕ ਭਾਈਚਾਰੇ ਨੂੰ ਨਿਰਪੱਖ ਅਤੇ ਨਿਰਵਿਘਨ ਚੋਣਾਂ ਕਰਵਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

Share this content:

Post Comment