Loading Now

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਵਾਸਤੇ ਵੱਡੀ ਪੱਧਰ ‘ਤੇ ਆਏ ਨਾਮਜ਼ਦਗੀ ਪੱਤਰ : ਲਖਵਿੰਦਰ ਸਿੰਘ ਜੌਹਲ

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਵਾਸਤੇ ਵੱਡੀ ਪੱਧਰ ‘ਤੇ ਆਏ ਨਾਮਜ਼ਦਗੀ ਪੱਤਰ : ਲਖਵਿੰਦਰ ਸਿੰਘ ਜੌਹਲ

Dr-Lakhwinder-johal ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਵਾਸਤੇ ਵੱਡੀ ਪੱਧਰ 'ਤੇ ਆਏ ਨਾਮਜ਼ਦਗੀ ਪੱਤਰ : ਲਖਵਿੰਦਰ ਸਿੰਘ ਜੌਹਲ
ਡਾ. ਲਖਵਿੰਦਰ ਸਿੰਘ ਜੌਹਲ

-ਕਾਗਜ਼ਾਂ ਦੀ ਪੜਤਾਲ 15 ਅਕਤੂਬਰ ਨੂੰ, 25 ਨੂੰ ਹੋਣਗੀਆਂ ਚੋਣਾਂ

ਜਲੰਧਰ:ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਨਿਰਧਾਰਤ ਕੀਤੇ ਗਏ ਚੋਣ ਅਧਿਕਾਰੀਆਂ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਮਿਤੀ 25 ਅਕਤੂਬਰ 2026 ਨੂੰ ਹੋਣ ਵਾਲੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਦੀਆਂ ਚੋਣਾਂ ਲਈ ਮਿਤੀ 14 ਅਕਤੂਬਰ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪ੍ਰਾਪਤ ਕਰਨ ਦਾ ਸਮਾਂ ਸੀ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ।
ਇਸ ਸਬੰਧੀ ਤਿੰਨਾਂ ਚੋਣ ਅਧਿਕਾਰੀਆਂ ਡਾ. ਲਖਵਿੰਦਰ ਜੌਹਲ, ਸ. ਸਤਨਾਮ ਸਿੰਘ ਮਾਣਕ ਅਤੇ ਡਾ.ਤੇਜਿੰਦਰ ਵਿਰਲੀ ਨੇ ਕਿਹਾ ਕਿ ਪ੍ਰਧਾਨਗੀ ਦੇ ਅਹੁਦੇ ਲਈ 4, ਸੀਨੀਅਰ ਮੀਤ ਪ੍ਰਧਾਨ ਲਈ 8, ਮੀਤ ਪ੍ਰਧਾਨ ਲਈ 18,ਜਨਰਲ ਸਕੱਤਰ ਲਈ 6 ਅਤੇ ਸਕੱਤਰ ਲਈ 15 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ, ਜਿਹਨਾਂ ਦੀ ਪੜਤਾਲ ਕੱਲ ਮਿਤੀ 15 ਅਕਤੂਬਰ ਨੂੰ ਕੀਤੀ ਜਾਵੇਗੀ।
ਮੁੱਖ ਚੋਣ ਅਧਿਕਾਰੀ ਡਾ. ਲਖਵਿੰਦਰ ਸਿੰਘ ਜੌਹਲ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪੰਜਾਬੀ ਲੇਖਕ ਜਮਹੂਰੀ ਤਰੀਕੇ ਨਾਲ ਆਪਣੀ ਸਭਾ ਦੀ ਚੋਣ ਕਰਕੇ ਆਪਣੇ ਅਹੁਦੇਦਾਰਾਂ ਸੰਬੰਧੀ ਫੈਸਲੇ ਲੈਂਦੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਇਸ ਸਾਲ ਇਹ ਚੋਣਾਂ ਗ਼ਦਰੀ ਦੇਸ਼ ਭਗਤਾਂ ਦੀ ਇਤਿਹਾਸਕ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨਗੀ ਪਦ ਲਈ ਸੁਸ਼ੀਲ ਦੋਸਾਂਝ, ਸੁਰਜੀਤ ਜੱਜ, ਮੱਖਣ ਕੋਹਾੜ, ਜਸਪਾਲ ਮਾਣਖੇੜਾ, ਸੀਨੀਅਰ ਮੀਤ ਪ੍ਰਧਾਨ ਲਈ ਡਾ. ਅਨੂਪ ਸਿੰਘ, ਦਿਲਜੀਤ ਸਿੰਘ ਸ਼ਾਹੀ, ਮੱਖਣ ਕੋਹਾੜ, ਸ਼ਿੰਦਰਪਾਲ ਸਿੰਘ (ਪ੍ਰੋ.), ਸੁਸ਼ੀਲ ਦੋਸਾਂਝ, ਦੀਪ ਦਵਿੰਦਰ ਸਿੰਘ, ਅਮਰਿੰਦਰ ਸਿੰਘ ਸੋਹਲ, ਡਾ. ਗੁਰਵਿੰਦਰ ਅਮਨ, ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਅਮਰਿੰਦਰ ਸਿੰਘ ਸੋਹਲ, ਸੁਰਿੰਦਰਜੀਤ ਚੌਹਾਨ, ਜੈਨਿੰਦਰ ਚੌਹਾਨ, ਸੁਰਿੰਦਰ ਗਿੱਲ ਜੈਪਾਲ, ਦੀਪ ਦਵਿੰਦਰ ਸਿੰਘ, ਸੇਲਿੰਦਰਜੀਤ ਸਿੰਘ ਰਾਜਨ, ਸੁਰਿੰਦਰਪ੍ਰੀਤ ਘਣੀਆ, ਜਸਵੰਤ ਰਾਏ, ਗੁਰਮੀਤ ਸਿੰਘ ਬਾਜਵਾ, ਗੁਰਸੇਵਕ ਸਿੰਘ ਢਿੱਲੋਂ, ਹਰਜੀਤ ਸਿੰਘ ਸੰਧੂ, ਬਲਦੇਵ ਸਿੰਘ ਬੱਲੀ, ਸ਼ਬਦੀਸ਼, ਤਰਲੋਚਨ ਝਾਂਡੇ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਰਿੰਪੀ, ਭੁਪਿੰਦਰ ਕੌਰ ਪ੍ਰੀਤ ਅਤੇ ਪਾਲ ਗੁਰਦਾਸ ਪੁਰੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।
ਇਸੇ ਤਰ੍ਹਾਂ ਜਨਰਲ ਸਕੱਤਰ ਲਈ ਸੁਸ਼ੀਲ ਦੋਸਾਂਝ, ਹਰਮੀਤ ਵਿਦਿਆਰਥੀ, ਹਰਵਿੰਦਰ ਸਿੰਘ (ਡਾ.), ਦੀਪ ਦਵਿੰਦਰ, ਦਰਸ਼ਨ ਬੁੱਟਰ, ਮੱਖਣ ਕੋਹਾੜ, ਸਕੱਤਰ ਲਈ ਸੁਰਿੰਦਰਪ੍ਰੀਤ ਘਣੀਆ, ਸੇਲਿੰਦਰਜੀਤ ਸਿੰਘ ਰਾਜਨ, ਜਸਵੰਤ ਰਾਏ, ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਗਿੱਲ ਜੈਪਾਲ, ਯਤਿੰਦਰ ਕੌਰ ਮਾਹਲ, ਸੁਰਿੰਦਰਜੀਤ ਚੌਹਾਨ, ਜੈਨਿੰਦਰ ਚੌਹਾਨ, ਕਰਮ ਸਿੰਘ ਵਕੀਲ, ਸੁੱਚਾ ਸਿੰਘ ਰੰਧਾਵਾ, ਅਮਰਿੰਦਰ ਸਿੰਘ ਸੋਹਲ, ਤਰਲੋਚਨ ਝਾਂਡੇ, ਗੁਰਸੇਵਕ ਸਿੰਘ ਢਿੱਲੋਂ, ਜਗਤਾਰ ਗਿੱਲ, ਮਨਦੀਪ ਰਿੰਪੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।

Share this content:

Post Comment