Loading Now

ਕਿਸਾਨਾਂ ਨੂੰ ਟਿਕਾਊ ਖੇਤੀ ਵੱਲ ਤੋਰਨ ਵਾਲੇ ਪ੍ਰਾਜੈਕਟ ‘ਨਵੀਂ ਦਿਸ਼ਾ’ ਨੇ ਜਿੱਤਿਆ ਇੰਡੀਆ ਸੀ.ਐੱਸ.ਆਰ. ਐਵਾਰਡਜ਼ 2026

ਕਿਸਾਨਾਂ ਨੂੰ ਟਿਕਾਊ ਖੇਤੀ ਵੱਲ ਤੋਰਨ ਵਾਲੇ ਪ੍ਰਾਜੈਕਟ ‘ਨਵੀਂ ਦਿਸ਼ਾ’ ਨੇ ਜਿੱਤਿਆ ਇੰਡੀਆ ਸੀ.ਐੱਸ.ਆਰ. ਐਵਾਰਡਜ਼ 2026

ਮਾਨਸਾ, 20 ਨਵੰਬਰ – ਵੇਦਾਂਤਾ ਪਾਵਰ ਲਿਮਟਿਡ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਇਸ ਦੀ ਪ੍ਰਮੁੱਖ ਪਹਿਲਕਦਮੀ ਪ੍ਰਾਜੈਕਟ ‘ਨਵੀਂ ਦਿਸ਼ਾ’ ਲਈ ਖੇਤੀਬਾੜੀ ਵਿਕਾਸ—ਰੋਜ਼ੀ ਰੋਟੀ ਅਤੇ ਪਸ਼ੂ ਪਾਲਣ ਵਿੱਚ ਸੀ.ਐੱਸ.ਆਰ. (CSR) ਨੂੰ ਸਮਰੱਥ ਬਣਾਉਣ ਵਾਲੀ ਨਵੀਨਤਾ ਦੇ ਖੇਤਰ ਵਿੱਚ ਉੱਤਮਤਾ ਦੀ ਮਾਨਤਾ ਵਜੋਂ ਇੰਡੀਆ ਸੀ.ਐੱਸ.ਆਰ. ਐਵਾਰਡਜ਼ 2026 ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2017 ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨੇ ਪੰਜਾਬ ਭਰ ਦੇ 3,000 ਤੋਂ ਵੱਧ ਕਿਸਾਨਾਂ ਨੂੰ ਖੇਤੀਬਾੜੀ ਸਿਖਲਾਈ, ਝੋਨੇ ਦੀ ਪਰਾਲੀ ਦੇ ਪ੍ਰਬੰਧਨ, ਜ਼ਰੂਰੀ ਸਾਧਨਾਂ ਤੱਕ ਪਹੁੰਚ, ਪਾਣੀ ਦੀ ਸੰਭਾਲ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਰਾਹੀਂ ਸਹਿਯੋਗ ਦਿੱਤਾ ਹੈ। ਇਹ ਸਨਮਾਨ ਪੇਂਡੂ ਆਜੀਵਿਕਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਟਿਕਾਊ ਖੇਤੀਬਾੜੀ ਤਰੀਕੇ ਅਪਣਾਉਣ ਲਈ ਸਹਾਇਤਾ ਦੇਣ ਦੇ ਯਤਨਾਂ ਨੂੰ ਦਰਸਾਉਂਦਾ ਹੈ।

ਪ੍ਰਾਜੈਕਟ ‘ਨਵੀਂ ਦਿਸ਼ਾ’ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ, ਢੁਕਵੀਂ ਮਸ਼ੀਨਰੀ ਤੱਕ ਪਹੁੰਚ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਖੜੋਤ ਵਰਗੀਆਂ ਚੁਣੌਤੀਆਂ ਦੇ ਹੱਲ ’ਤੇ ਕੇਂਦਰਿਤ ਹੈ। ਸਮਰੱਥਾ-ਨਿਰਮਾਣ ਪ੍ਰੋਗਰਾਮਾਂ, ਬਾਇਓ-ਖਾਦਾਂ ਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਵੰਡ, ਪਾਣੀ ਦੀ ਬੱਚਤ ਵਾਲੀਆਂ ਤਕਨੀਕਾਂ, ਪਸ਼ੂ ਸਿਹਤ ਜਾਂਚ ਕੈਂਪਾਂ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਕ੍ਰਿਸ਼ੀ ਵਿਗਿਆਨ ਕੇਂਦਰ (Krishi Vigyan Kendra) ਅਤੇ ਮੁੱਖ ਖੇਤੀਬਾੜੀ ਦਫ਼ਤਰ (Chief Agricultural Office – CAO) ਦੇ ਸਹਿਯੋਗ ਨਾਲ ਕਿਸਾਨਾਂ ਨੂੰ ਜ਼ਮੀਨੀ ਪੱਧਰ ’ਤੇ ਸਹਾਇਤਾ ਮਿਲਦੀ ਹੈ।

ਵੇਦਾਂਤਾ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪੂਰਨਕਾਲੀਨ ਨਿਰਦੇਸ਼ਕ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਭਾਈਚਾਰਕ ਵਿਕਾਸ ਵਿੱਚ ਸਿੱਖਿਆ, ਸਿਹਤ ਸੰਭਾਲ, ਮਹਿਲਾ ਸਸ਼ਕਤੀਕਰਨ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸ਼ਰਮਾ ਨੇ ਕਿਹਾ ਕਿ ਇਹ ਸਨਮਾਨ ਕਿਸਾਨਾਂ ਨਾਲ ਸਾਲਾਂ ਤੋਂ ਜਾਰੀ ਸਹਿਯੋਗ ਅਤੇ ਲੰਬੇ ਸਮੇਂ ਦੇ ਟਿਕਾਊ ਵਿਕਾਸ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਬਨਾਵਾਲਾ ਸਥਿਤ 1,980 ਮੈਗਾਵਾਟ ਦਾ ਤਲਵੰਡੀ ਸਾਬੋ ਥਰਮਲ ਪਲਾਂਟ ਆਪਣੀ 100 ਫ਼ੀਸਦੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਸਪਲਾਈ ਕਰਦਾ ਹੈ ਅਤੇ ਪੰਜਾਬ ਦੀਆਂ ਬਿਜਲੀ ਲੋੜਾਂ ਦਾ ਲਗਪਗ 35 ਫ਼ੀਸਦੀ ਪੂਰਾ ਕਰਦਾ ਹੈ।

Share this content:

Post Comment