Loading Now

ਕਿਤਾਬਾਂ

ਕਿਤਾਬਾਂ

ਬੋਰਡਿੰਗ ਪਾਸ ਲੈਣ ਲਈ ਲਾਈਨ ਵਿੱਚ ਇੱਕ ਬਜ਼ੁਰਗ ਅਤੇ ਉਸ ਦਾ ਨੌਜਵਾਨ ਬੇਟਾ ਖੜ੍ਹੇ ਸਨ। ਸੀਟ ’ਤੇ ਬੈਠੇ ਕਰਮਚਾਰੀ ਨੇ ਬੈਗਾਂ ਦਾ ਭਾਰ ਵੇਖ ਕੇ ਆਖਿਆ;

‘‘ਇੱਕ ਬੈਗ ਦਾ ਭਾਰ ਜ਼ਿਆਦਾ ਹੈ। ਜਾਂ ਤਾਂ ਬੈਗ ਦਾ ਭਾਰ ਘਟਾਓ ਜਾਂ 5000 ਹਜ਼ਾਰ ਜੁਰਮਾਨਾ ਦਿਓ।’’ ਕਰਮਚਾਰੀ ਨੇ ਆਖਿਆ।

‘‘ਆਹ ਵਜ਼ਨ ਤੁਸੀਂ ਖੁਦ ਵੇਖ ਲਓ।’’ ਕਰਮਚਾਰੀ ਨੇ ਆਖਿਆ।

‘‘ਪੁੱਤਰ ਇਹ ਠੀਕ ਆਖਦੇ ਹਨ। ਤੈਨੂੰ ਪਤਾ ਹੈ, ਮੇਰਾ ਉੱਥੇ ਜੀ ਨਹੀਂ ਲੱਗਦਾ। ਨਾ ਕੋਈ ਸਾਥ, ਨਾ ਸਮਾਂ ਬਿਤਾਉਣ ਲਈ ਕੋਈ ਕੰਮ, ਮੇਰੇ ਲਈ ਇਹ ਗੰਭੀਰ ਸਮੱਸਿਆਵਾਂ ਹਨ। ਇਸ ਲਈ ਮੈਂ ਚਾਰ-ਪੰਜ ਕਿਤਾਬਾਂ ਬੈਗ ਵਿੱਚ ਤੈਨੂੰ ਦੱਸੇ ਬਿਨਾਂ ਰੱਖ ਲਈਆਂ ਸਨ। ਹੁਣ ਤੂੰ ਮੈਨੂੰ ਗੁੱਸੇ ਹੋ, ਝਿੜਕਾਂ ਮਾਰ, ਜੋ ਜੀ ਕਰ ਲੈ, ਮੈਂ ਤੇਰਾ ਕਸੂਰਵਾਰ ਹਾਂ।’’

‘‘ਨਹੀਂ ਪਿਤਾ ਜੀ, ਤੁਸੀਂ ਏਦਾਂ ਨਾ ਆਖੋ, ਅੱਜ ਜੇ ਮੈਂ ਵਿਦੇਸ਼ ਵਿੱਚ ਬੈਠਾ ਹਾਂ ਤਾਂ ਤੁਹਾਡੀ ਬਦੌਲਤ ਹੀ ਹਾਂ। ਤੁਸੀਂ ਦੋ-ਦੋ ਨੌਕਰੀਆਂ ਕਰਕੇ ਮੇਰੀ ਵਿਦੇਸ਼ ਦੀ ਫੀਸ ਤਾਰੀ ਹੈ। ਇੱਥੇ ਘਰ ਖ਼ਰੀਦਣ ਲਈ ਰਿਟਾਇਰਮੈਂਟ ’ਤੇ ਜੋ ਪੈਸੇ ਮਿਲੇ ਸਨ, ਬਿਨਾਂ ਮੰਗਿਆ ਮੈਨੂੰ ਦੇ ਦਿੱਤੇ। ਜਦੋਂ ਮੈਨੂੰ ਪੜ੍ਹਾਈ ਤੋਂ ਬਾਅਦ ਕੁਝ ਚਿਰ ਨੌਕਰੀ ਨਹੀਂ ਸੀ ਮਿਲੀ ਅਤੇ ਮੈਨੂੰ ਪੈਸਿਆਂ ਦੀ ਜ਼ਰੂਰਤ ਪਈ, ਤੁਸੀਂ ਮੈਨੂੰ ਭੇਜੇ। ਮੈਨੂੰ ਤਾਂ ਹੈਰਾਨੀ ਹੁੰਦੀ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਕਿ ਮੈਨੂੰ ਪੈਸਿਆਂ ਦੀ ਜ਼ਰੁੂਰਤ ਹੈ। ਮੈਂ ਏਨਾ ਅਕ੍ਰਿਤਘਣ ਨਹੀਂ, ਤੁਹਾਡੀਆਂ ਕਿਤਾਬਾਂ ਵਾਧੂ ਭਾਰ ਸਮਝ ਕੇ ਕੱਢ ਦੇਵਾਂ।’’

‘‘ਆਹ ਲਓ, ਪੰਜ ਹਜ਼ਾਰ, ਮੈਂ ਕੋਈ ਸਾਮਾਨ ਬਾਹਰ ਨਹੀਂ ਕੱਢਣਾ।’’ ਪੁੱਤਰ ਨੇ ਆਖਿਆ।

Share this content:

Post Comment