Loading Now

ਕਾਂਗਰਸੀ ਨੇਤਾ ਸੋਨੀਆ ਗਾਂਧੀ ਨੂੰ ਸਾਵਰਕਰ ਬਾਰੇ ਟਿੱਪਣੀ ਕਰਨ ’ਤੇ ਕਾਨੂੰਨੀ ਨੋਟਿਸ

ਕਾਂਗਰਸੀ ਨੇਤਾ ਸੋਨੀਆ ਗਾਂਧੀ ਨੂੰ ਸਾਵਰਕਰ ਬਾਰੇ ਟਿੱਪਣੀ ਕਰਨ ’ਤੇ ਕਾਨੂੰਨੀ ਨੋਟਿਸ

ਪੁਣੇ , 24 ਨਵੰਬਰ – ਮਹਾਰਾਸ਼ਟਰ ਦੇ ਪੁਣੇ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਨੂੰ ਵੀਰ ਸਾਵਰਕਰ ਬਾਰੇ ਗ਼ਲਤ ਅਤੇ ਮਾਣਹਾਨੀ ਵਾਲੀਆਂ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਇਹ ਨੋਟਿਸ ਵੀ.ਡੀ. ਸਾਵਰਕਰ ਦੇ ਪੜਪੋਤੇ ਸਤਿਆਕੀ ਸਾਵਰਕਰ ਵੱਲੋਂ ਭੇਜਿਆ ਗਿਆ ਹੈ। ਇਸ ਨੋਟਿਸ ਵਿੱਚ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਵਿੱਚ ਕੀਤੇ ਗਏ ਦਾਅਵਿਆਂ ਦੇ ਤੱਥ ਜਾਂ ਸਬੂਤ ਮੰਗੇ ਗਏ ਹਨ। ਵਕੀਲ ਮੁਤਾਬਕ, ਕਿਤਾਬ ਦੇ ਪੰਨਾ ਨੰਬਰ 201 ਅਤੇ 443 ’ਤੇ ਵੀਰ ਸਾਵਰਕਰ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਸਤਿਆਕੀ ਸਾਵਰਕਰ ਨੇ ਸੋਨੀਆ ਗਾਂਧੀ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਉਹ ਇਸ ਸਮੇਂ ਦੌਰਾਨ ਜਵਾਬ ਨਹੀਂ ਦਿੰਦੇ ਤਾਂ ਸਤਿਆਕੀ ਸਾਵਰਕਰ ਪੁਣੇ ਦੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।

Share this content:

Post Comment