Loading Now

ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਬਰਮਿੰਘਮ ਯੂ ਕੇ ਵਿੱਚ ਸਫਲਤਾ ਪੂਰਵਕ ਸੰਪੰਨ

ਕਹਾਣੀਕਾਰ ਸੁਖਜੀਤ ਦੀ ਯਾਦ ਵਿੱਚ ਦੂਜਾ ਕਹਾਣੀ ਸਮਾਰੋਹ ਅਤੇ ਪੁਸਤਕ ਲੋਕ ਅਰਪਣ ਬਰਮਿੰਘਮ ਯੂ ਕੇ ਵਿੱਚ ਸਫਲਤਾ ਪੂਰਵਕ ਸੰਪੰਨ

( ਪ੍ਰਸਿੱਧ ਲੇਖਕ ਅਜਮੇਰ ਸਿੱਧੂ ਅਤੇ ਦਲਵੀਰ ਹਲਵਾਰਵੀ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ )

ਬਰਮਿੰਘਮ – ਯੂ ਕੇ, 20 ਨਵੰਬਰ – ਇੰਗਲੈਂਡ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਵਿਖੇ 14 ਨਵੰਬਰ 2026 ਦਿਨ ਸ਼ਨਿਚਰਵਾਰ ਨੂੰ ਇਹ ਸਮਾਗਮ ਸੰਪੰਨ ਹੋਇਆ ਹੈ। ਜਿਸ ਵਿੱਚ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪੰਜਾਬੀ ਕਵੀ ਨਛੱਤਰ ਸਿੰਘ ਭੋਗਲ ਨੇ ਸਭ ਨੂੰ ਜੀ ਆਇਆਂ ਆਖਦਿਆਂ ਸ਼ੁਰੂਆਤ ਕੀਤੀ। ਉਪਰੰਤ ਬਰਤਾਨੀਆ ਦੇ ਉੱਘੇ ਨਾਵਲਕਾਰ ਜਸਵਿੰਦਰ ਰੱਤੀਆਂ ਦਾ ਕਹਾਣੀ ਸੰਗ੍ਰਹਿ “ਲੱਕੜ ਦੇ ਸਿਰ” ਅਤੇ ਬਰਤਾਨਵੀ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਦਾ ਕਹਾਣੀ ਸੰਗ੍ਰਹਿ “ਖ਼ਤ” ਬਾਰੇ ਕੁਲਵੰਤ ਕੌਰ ਢਿੱਲੋਂ ਅਤੇ ਬਲਵਿੰਦਰ ਸਿੰਘ ਚਾਹਲ ਵੱਲੋਂ ਸਮੀਖਿਆ ਪਰਚੇ ਪੇਸ਼ ਕੀਤੇ ਗਏ। ਇਸ ਮੌਕੇ ਕਹਾਣੀਕਾਰ ਅਜਮੇਰ ਸਿੱਧੂ ਵੱਲੋਂ ਇਹਨਾਂ ਕਿਤਾਬਾਂ ਅਤੇ ਪਰਚਿਆਂ ਉੱਪਰ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ ਅਤੇ ਕਹਾਣੀਕਾਰ ਸੁਖਜੀਤ ਸਮੇਤ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਵਾਰੇ ਗੱਲ ਕੀਤੀ । ਇਸ ਸਮਾਗਮ ਵਿੱਚ ਦਲਵੀਰ ਹਲਵਾਰਵੀ ਉਚੇਚੇ ਤੌਰ ‘ਤੇ ਪਹੁੰਚੇ।

ਬਰਤਾਨੀਆ ਦੇ ਪੰਜਾਬੀ ਲੇਖਕ, ਵਿਦਵਾਨ ਅਤੇ ਵੱਖ ਵੱਖ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਆਤਮਜੀਤ ਕੌਰ ਆਤਮ ਦਾ ਕਾਵਿ ਸੰਗ੍ਰਹਿ ਕੁਦਰਤਨਾਮਾ ਵੀ ਲੋਕ ਅਰਪਣ ਕੀਤਾ ਗਿਆ। ਅਜਮੇਰ ਸਿੱਧੂ ਅਤੇ ਦਲਵੀਰ ਹਲਵਾਰਵੀ ਨੂੰ ਵਿਸ਼ੇਸ਼ ਤੌਰ ਉੱਤੇ ਲੋਈ ਭੇਂਟ ਕੀਤੀ ਗਈ। ਦੂਸਰੇ ਭਾਗ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਸੱਥ ਵੱਲੋਂ ਅਜਾਇਬ ਸਿੰਘ ਗਰਚਾ, ਨਿਰਮਲ ਸਿੰਘ ਕੰਧਾਲਵੀ, ਕਿਰਪਾਲ ਪੂੰਨੀ, ਸ਼ਾਇਰ ਰਜਿੰਦਰਜੀਤ, ਰਵਿੰਦਰ ਕੁੰਦਰਾ, ਕਾਮਰੇਡ ਤਾਰਾ ਸਿੰਘ ਤਾਰਾ, ਕਾਮਰੇਡ ਤਾਰੀ, ਮਨਜੀਤ ਪੱਡਾ, ਬਲਵੰਤ ਗਿੱਲ, ਜਸਮੇਰ ਸਿੰਘ ਲਾਲ, ਬਲਦੇਵ ਦਿਉਲ ਆਦਿ ਸ਼ਾਮਿਲ ਹੋਏ। ਇਸ ਸਮਾਗਮ ਦੇ ਪਹਿਲੇ ਭਾਗ ਦਾ ਸੰਚਾਲਨ ਪ੍ਰਸਿੱਧ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨੇ ਕੀਤਾ ਅਤੇ ਦੂਜੇ ਭਾਗ ਦਾ ਸੰਚਾਲਨ ਰੂਪ ਦਵਿੰਦਰ ਕੌਰ ਵੱਲੋਂ ਕੀਤਾ ਗਿਆ। ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜਲਦ ਦੁਬਾਰਾ ਮਿਲਣ ਦੇ ਇਕਰਾਰ ਨਾਲ ਵਿਦਾਇਗੀ ਲਈ।

Share this content:

Post Comment