ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਦਾ ਗਠਨ
ਦਸੂਹਾ, 1 ਅਪ੍ਰੈਲ – ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਨਿੱਘੀ ਪਿਆਰੀ ਯਾਦ ਨੂੰ ਤਾਜ਼ਾ ਰੱਖਣ ਦੀਆਂ ਕੋਸ਼ਿਸ਼ਾ ਵੱਜੋਂ ਸਾਹਿਤਕ,ਪ੍ਰਵਾਰਿਕ ਅਤੇ ਸੱਭਿਆਚਾਰਕ ਪ੍ਰੇਮੀਆਂ ਵੱਲੋਂ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਦਾ ਗਠਨ ਕੀਤਾ ਗਿਆ ਹੈ । ਜਿਸ ਦਾ ਪ੍ਰਮੱਖ ਉਦੇਸ਼ ਕਹਾਣੀਕਾਰ ਲਾਲ ਸਿੰਘ ਦੀਆਂ ਲਿਖਤਾਂ , ਸੋਚ ਅਤੇ ਵਿਰਾਸਤ ਨੂੰ ਸਾਂਭਣ ਦੇ ਨਾਲ ਨਾਲ ਦੁਆਬੇ ਇਲਾਕੇ ਦਾ ਉੱਭਰ ਰਹੇ ਲੇਖਕਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਦੁਆਬੇ ਦੀ ਸਾਹਿਤਕ ਧਰਾਰਤ ਦਾ ਆਧਾਰ ਹੋਰ ਮਜਬੂਤ ਅਤੇ ਵਿਸ਼ਾਲ ਕਰਨਾ ਹੈ । ਅੱਜ ਹੋਏ ਵਿਸ਼ਾਲ ਸਾਹਿਤਕ ਪ੍ਰੇਮੀਆਂ ਦੇ ਇਕੱਠ ਵਿੱਚ ਸਰਬਸੰਮਤੀ ਨਾਲ ਸੁਖਪਾਲਵੀਰ ਸਿੰਘ ਕਨੈਡਾ ਨੂੰ ਚੇਅਰਮੈਨ , ਅਮਰਜੀਤ ਸਿੰਘ ਨੂੰ ਪ੍ਰਧਾਨ , ਜਗਜੀਤ ਸਿੰਘ ਅਤੇ ਜਸਵੀਰ ਸਿੰਘ ਵਿਰਦੀ ਨੂੰ ਸੀਨੀਅਰ ਵਾਇਸ-ਪ੍ਰਧਾਨ, ਕੁਲਵੰਤ ਕੌਰ ਨੂੰ ਜਨਰਲ ਸਕੱਤਰ, ਅਸ਼ੋਕ ਕੁਮਾਰ ਨੂੰ ਮੀਤ ਸਕੱਤਰ , ਰਸਮੀਤ ਕੁਮਾਰ ਨੂੰ ਵਿੱਤ ਸਕੱਤਰ, ਨਿਰਵੈਰ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਗੁਰਪ੍ਰੀਤ ਸਿੰਘ ਨੂੰ ਦਫ਼ਤਰੀ ਸਕੱਤਰ ਬਣਾਇਆ ਗਿਆ ਹੈ ।
ਇਸ ਮੰਚ ਦਾ ਓਵਰਸੀਜ਼ ਦਫ਼ਤਰ ਕੈਲਗਰੀ , ਅਲਬਰਟਾ ( ਕਨੈਡਾ ) ਅਤੇ ਪੰਜਾਬ ਲਈ ਦਫ਼ਤਰ ਨਿਹਾਲਪੁਰ, ਦਸੂਹਾ ( ਜਿਲ੍ਹਾ ਹੁਸ਼ਿਆਰਪੁਰ ) ਵਿਖੇ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ ਨਵ-ਨਿਯੁਕਤ ਚੈਅਰਮੈਨ ਸੁਖਪਾਲਵੀਰ ਸਿੰਘ ਕਨੈਡਾ ,ਪ੍ਰਧਾਨ ਅਮਰਜੀਤ ਸਿੰਘ ਅਤੇ ਸੀਨੀਅਰ ਵਾਇਸ ਪ੍ਰਧਾਨ ਜਗਜੀਤ ਸਿੰਘ ਅਤੇ ਜਸਵੀਰ ਸਿੰਘ ਵਿਰਦੀ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਯਾਦਗਾਰੀ ਸਾਹਿਤਕ ਮੰਚ ਜਿੱਥੇ ਕਹਾਣੀਕਾਰ ਲਾਲ ਸਿੰਘ ਦੀ ਸੋਚ ਦਾ ਪ੍ਰਚਾਰ-ਪਰਸਾਰ ਕਰੇਗਾ, ਓਥੇ ਨਾਲ ਹੀ ਮੁੱਖ ਤੌਰ ਤੇ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਉੱਦਮ ਕਰਦਾ , ਨਵੇਂ ਅਤੇ ਸਥਾਪਿਤ ਲੇਖਕਾਂ ਨੂੰ ਇੱਕਜੁੱਟ ਕਰਕੇ ਕਹਾਣੀ-ਕਾਵਿ-ਮੁਕਾਬਲੇ, ਪੁਸਤਕ ਰਿਲੀਜ਼, ਵਿਚਾਰ-ਚਰਚਾ ਅਤੇ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕਰੇਗਾ । ਇਸ ਮੰਚ ਦੀ ਸਥਾਪਤੀ ਨਾਲ ਪੰਜਾਬ ਭਰ ਖਾਸ ਕਰਕੇ ਦੁਆਬੇ ਇਲਾਕੇ ਦੇ ਸਾਰੇ ਸਾਹਿਤਕ ਪ੍ਰੇਮੀਆਂ ਨੂੰ ਖੁਸ਼ੀ ਦੀ ਲਹਿਰ ਦੇਖ ਜਾ ਰਹੀ ਹੈ ।
Share this content:



Post Comment