ਕਵਿਤਾ/Gen Z/ਯਸ਼ ਪਾਲ
ਕਹਿੰਦੇ ਸਨ-
“ਇਹ ਤਾਂ ਬੱਸ
Screen ਦੀ ਪੀੜ੍ਹੀ ਹੈ..”
ਵਕ਼ਤ ਹੱਸਿਆ…
“ਇਨ੍ਹਾਂ ਨੇ
Screen ‘ਤੇ ਨਹੀਂ
ਸਿੱਧਾ ਇਤਿਹਾਸ ‘ਤੇ
ਕੀਤਾ ਹੈ Swipe”
ਕਹਿੰਦੇ ਸਨ-
“ਇਨ੍ਹਾਂ ਦੀ ਦੁਨੀਆਂ
Reels ਤੱਕ ਹੀ ਹੈ..”
ਵਕ਼ਤ ਮੁਸਕਰਾਇਆ…
“ਜਿਸ ਦਿਨ ਇਹ
Real ‘ਤੇ ਉੱਤਰ ਆਏ
ਪੂਰੇ ਮੁਲਕ ਨੇ ਸੁਣ ਲਿਆ
Notification”
ਕਹਿੰਦੇ ਸਨ-
“ਇਹ ਸਿਰਫ਼ ਜਾਣਦੇ ਨੇ
Like ਤੇ Share…”
ਵਕ਼ਤ ਬੋਲਿਆ…
“ਹਾਂ…
ਪਰ ਜਦ ਇਹ
ਕਿਸੇ ਗੱਲ ਨੂੰ
ਦਿਲੋਂ Share ਕਰਦੇ ਨੇ
ਤਾਂ ਲੱਖਾਂ ਲੋਕ
ਖੜ੍ਹੇ ਹੋ ਜਾਂਦੇ ਨੇ
ਇਨ੍ਹਾਂ ਦੇ ਨਾਲ”
ਕਿਸੇ ਨੇ ਉਨ੍ਹਾਂ ਨੂੰ
‘Cockroach’ ਕਿਹਾ…
ਸ਼ਾਇਦ ਇਸ ਕਰਕੇ
ਕਿ ਉਨ੍ਹਾਂ ਨੂੰ ਲੱਗਿਆ-
ਇੱਕ ਨਾਂ
ਇੱਕ ਤਾਹਨਾ
ਇੱਕ ਮਜ਼ਾਕ…
ਤੋੜ ਦੇਵੇਗਾ
ਹੌਸਲਿਆਂ ਨੂੰ
ਪਰ…
ਕੁਸ਼ ਨਾਂ
ਗਾਲਾਂ ਨਹੀਂ ਬਣਦੇ
ਪਹਿਚਾਨ ਬਣ ਜਾਂਦੇ ਨੇ
ਯਾਦ ਰੱਖਣਾ…
ਆਵਾਜ਼ਾਂ ਦਾ ਨਹੀਂ ਹੁੰਦਾ
ਕੋਈ Delete ਬਟਨ
ਸਵਾਲਾਂ ਦਾ ਨਹੀਂ ਹੁੰਦਾ
ਕੋਈ Mute ਵਿਕਲਪ
ਤੇ ਸੁਪਨਿਆਂ ਦਾ ਨਹੀਂ ਹੁੰਦਾ
ਕੋਈ Airplane Mode
ਇਹ Gen Z ਹੈ…
ਇਹ Status ਨਹੀਂ ਬਦਲਦੀ
ਇਹ Status Que ਨੂੰ
ਚੁਣੌਤੀ ਦੇਣਾ ਜਾਣਦੀ ਹੈ
ਇਹ Trend ਦੇ
ਪਿੱਛੇ ਨਹੀਂ ਲਗਦੀ
ਕਦੇ-ਕਦੇ Trend ਦੀ
ਦਿਸ਼ਾ ਹੀ ਬਦਲ ਦਿੰਦੀ ਹੈ
ਇਸ ਪੀੜ੍ਹੀ ਨੂੰ
ਵਿਰਾਸਤ ‘ਚ ਮਿਲਦੀ ਹੈ
ਇੱਕ ਕਹਾਣੀ
ਪਰ…
Gen Z ਸ਼ਾਇਦ
ਖ਼ੁਦ ਲਿਖਣਾ ਚਾਹੁੰਦੀ ਹੈ
ਆਪਣੀ ਕਹਾਣੀ
ਤੇ ਇਤਿਹਾਸ…
ਹਮੇਸ਼ਾ ਇਹੋ ਯਾਦ ਰਖਦਾ ਹੈ
ਜਿਨ੍ਹਾਂ ਨੇ ਸਿਰਫ਼
Scroll ਨਹੀਂ ਕੀਤਾ
ਸਗੋਂ ਕੋਸ਼ਿਸ਼ ਕੀਤੀ
ਸਮੇਂ ਦਾ ਪੰਨਾ ਪਲਟਣ ਦੀ ਵੀ……….
# ਸੁਜਾਤਾ
ਹਿੰਦੀ ਤੋਂ ਪੰਜਾਬੀ ਰੂਪ
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment