ਕਵੀਤਾ/*ਗੁਲਾਮੀ ਦੇ ਸੋਹਲੇ ਗਾਉਣ ਵਾਲੇ/ਯਸ਼ ਪਾਲ
*ਗੁਲਾਮ ਹੋਣਾ*
*ਦੁੱਖ ਹੈ*
*ਹੇਠੀ ਹੈ*
*ਪਰ ਡਰਾਵਣਾ ਨਹੀਂ*
*ਕਿਉਂਕਿ*
*ਗੁਲਾਮ ਜਾਣਦਾ ਹੈ*
*ਕਿ ਉਸਨੇ ਜੂਝਣਾ ਹੈ*
*ਆਪਣੀਆਂ ਜੰਜ਼ੀਰਾਂ ਨੂੰ*
*ਤੋੜਨਾ ਹੈ*
*ਕਿ ਅਜੇ ਵੀ*
*ਮੁਕਤੀ ਦੀ*
*ਉਮੀਦ ਹੈ ਬਰਕਰਾਰ*
*ਡਰਾਵਣਾ*
*ਉਦੋਂ ਹੁੰਦਾ ਹੈ*
*ਜਦ ਕਿਸੇ ਗੁਲਾਮ ਨੂੰ*
*ਆਪਣੀ ਹੀ ਜੰਜ਼ੀਰ*
*ਲੱਗਣ ਲੱਗੇ*
*ਸੋਨੇ ਦਾ ਹਾਰ*
*ਕੋੜਿਆਂ ਦੀਆਂ*
*ਲਾਸਾਂ ‘ਚੋਂ*
*ਉਹ ਲੱਭਣ ਲੱਗੇ*
*ਰੱਬ ਦੀ ਮਾਰ*
*ਤੇ ਮਾਲਕ ਦੀਆਂ*
*ਦਾਅਵਤਾਂ ਨੂੰ*
*ਦੱਸਣ ਲੱਗੇ*
*ਸੁਆਦੀ ਆਹਾਰ*
*ਇਹੋ ਹੀ ਹੈ*
*ਉਹ ਪਲ*
*ਜਦ ਗੁਲਾਮੀ*
*ਸਿਰਫ਼*
*ਜਿਸਮ ‘ਚ ਹੀ ਨਹੀਂ*
*ਸਗੋਂ*
*ਉੱਤਰ ਜਾਂਦੀ ਹੈ*
*ਰੂਹ ਵਿਚਕਾਰ*
*ਇਹੋ ਹੀ ਹੈ*
*ਉਹ ਪਲ*
*ਜਦ ਇਨਸਾਨ*
*ਚਾਪਲੂਸ ਬਣ ਜਾਂਦਾ ਹੈ*
*ਰਾਜ-ਖੰਡ ਦਾ*
*ਪੂੰਜੀ ਦਾ*
*ਧਰਮ-ਗੁਰੂਆਂ ਦੇ*
*ਪਾਖੰਡ ਦਾ*
*ਇਹ ਚਾਪਲੂਸ*
*ਉਹੀ ਨੇ*
*ਜੋ ਜ਼ਬ਼ਰ ਨੂੰ*
*ਕਹਿੰਦੇ ਨੇ*
*ਸੰਸਕਾਰ*
*ਲੁੱਟ ਨੂੰ*
*ਕਹਿੰਦੇ ਨੇ*
*ਕਰਮਕਾਰ*
*ਗ਼ਰੀਬ ਦੀ*
*ਚੀਕ ਨੂੰ*
*ਕਹਿੰਦੇ ਨੇ*
*”ਹੁਕਮ-ਅਦੂਲੀ”*
*ਤੇ ਅਮੀਰ ਦੇ*
*ਅਪਰਾਧ ਨੂੰ*
*ਦਸਦੇ ਨੇ*
*”ਕ੍ਰਿਪਾ ਆਪਾਰ”*
*ਇਸ ਲਈ*
*ਨਾ ਡਰੋ*
*ਗ਼ੁਲਾਮੀ ਤੋਂ*
*ਪਰ*
*ਚੌਕਸ ਰਹੋ*
*ਗ਼ੁਲਾਮੀ ਦੇ*
*ਸੋਹਲੇ*
*ਗਾਉਣ ਵਾਲਿਆਂ ਤੋਂ*
*ਕਿਉਂਕਿ*
*ਇਹੋ ਹੀ ਨੇ*
*ਅਸਲੀ ਦੁਸ਼ਮਣ*
*ਜੋ ਖੜ੍ਹਦੇ ਨੇ ਬਣਕੇ ਰੋੜਾ*
*ਕ੍ਰਾਂਤੀ ਦੇ*
*ਰਾਹ ਵਿਚਕਾਰ*
*#ਐਮ.ਕੇ ਆਜ਼ਾਦ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment