ਕਵਿਤਾ/ਯਸ਼ ਪਾਲ
●ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ
●ਕਾਰਪੋਰੇਟ-ਪੱਖੀ 4 ਲੇਬਰ ਕੋਡਾਂ ਦਾ
●ਅਸਲ ਬੈਂਗਨੀ ਉੱਘੜਨ ਲੱਗਿਆ
●ਅਸਮਾਨੀ-ਛੂੰਹਦੀ ਮਹਿੰਗਾਈ ਦੇ ਮੱਦੇ-ਨਜ਼ਰ
●ਮਾਨੇਸਰ(ਦਿੱਲੀ),ਗੁਰੂ-ਗਰਾਮ(ਹਰਿਆਣਾ),ਨੋਇਡਾ (ਯੂ.ਪੀ) ਦੀਆਂ ਲਗਭਗ ਤਿੰਨ ਦਰਜਨ ਫੈਕਟਰੀਆਂ ਦੇ ਕਰੀਬ 30 ਹਜ਼ਾਰ ਮਜ਼ਦੂਰਾਂ ਵੱਲੋਂ,ਉਨ੍ਹਾਂ ਨੂੰ ਦਿੱਤੀ ਜਾ ਰਹੀ ਨਿਗੂਣੀ ਘੱਟੋ-ਘੱਟ ਤਨਖ਼ਾਹ/ਉਜਰਤ ‘ਚ ਵਾਧਾ ਕਰਾਉਣ ਲਈ ਕੀਤੀ ਗਈ ਹੜਤਾਲ ਨੂੰ ਕੁਚਲਣ ਲਈ,ਉਨ੍ਹਾਂ ਦੇ ਮੁਜ਼ਾਹਰਿਆਂ ਉੱਪਰ ਰਾਜ ਸਰਕਾਰਾਂ ਦੀ ਪੁਲੀਸ ਵੱਲੋਂ ਕੀਤੇ ਜਾ ਰਹੇ
●ਜ਼ਬਰ ਦਾ,(ਲਾਠੀਚਾਰਜ,ਅੱਥਰੂ ਗੈਸ ਗੋਲੇ,ਗ੍ਰਿਫਤਾਰੀਆਂ) ਵਿਰੋਧ ਕੀਤਾ ਜਾਵੇ, ਉਨ੍ਹਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾਵੇ।
●ਮਜ਼ਦੂਰਾਂ ਦੇ ਦੱਸਣ ਮੁਤਾਬਕ,12 ਘੰਟੇ ਕੰਮ ਕਰਨ ਦੇ 11 ਤੋਂ 15 ਹਜ਼ਾਰ ਰੁਪਏ ਮਹੀਨਾ ਹੀ ਮਿਲਦੇ ਹਨ।ਔਰਤ ਮਜ਼ਦੂਰਾਂ ਦਾ ਕਹਿਣਾ ਹੈ ਕਿ ‘ਡਬਲ ਸ਼ਿਫਟ’ ‘ਤੇ ਦਸਤਖ਼ਤ ਕਰਵਾ ਕੇ ‘ਪੇਮੈਂਟ’ ਇੱਕ ਸ਼ਿਫਟ ਦੀ ਹੀ ਮਿਲਦੀ ਹੈ।
●ਸਭ ਤੋਂ ਘੱਟ ਤਨਖ਼ਾਹ ਯੂ.ਪੀ ਦੀ ‘ਯੋਗੀ ਸਰਕਾਰ’ ਵੱਲੋਂ ਦਿੱਤੀ ਜਾ ਰਹੀ ਹੈ।
●ਇੱਥੋਂ ਤੱਕ ਕਿ ਮਜ਼ਦੂਰਾਂ ਦੇ ਹੱਕ ‘ਚ ਲਿਖਣ ਵਾਲੇ ਪੱਤਰਕਾਰਾਂ/ਸੋਸ਼ਿਲ ਮੀਡੀਆ ਹੈਂਡਲ ਵਾਲਿਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ।ਅਖ਼ਬਾਰਾਂ ‘ਚ ਲੱਗੀਆਂ ਖ਼ਬਰਾਂ ਅਨੁਸਾਰ ਉਨ੍ਹਾਂ ਦਾ ਸੰਬੰਧ ਪਾਕਿਸਤਾਨ ਨਾਲ ਜੁੜੇ ਹੋਣ ਦੀ ਜਾਂਚ ਕਰਨ ਬਾਰੇ ਵੀ ਕਿਹਾ ਜਾ ਰਿਹਾ ਹੈ।
●ਇਹ ਹੈ ਹੀਜ਼-ਪਿਆਜ, ਪ੍ਰਚਾਰੇ ਜਾ ਰਹੇ ‘ਮਜ਼ਦੂਰ-ਪੱਖੀ’ ਲੇਬਰ ਕੋਡਾਂ ਦਾ,ਜੋ ਨੰਗਾ ਹੋ ਰਿਹਾ ਹੈ!
●ਇਹ ਹੈ ਅਸਲ ਤਸਵੀਰ 2047 ਵੱਲ ਵਧ ਰਹੇ ‘ਵਿਕਸਤ ਭਾਰਤ’ ਦੀ!
ਵੱਲੋਂ:
ਵਰਗ ਚੇਤਨਾ ਮੰਚ ਪੰਜਾਬ
(ਯਸ਼ ਪਾਲ)
Share this content:



Post Comment