Loading Now

ਕਵਿਤਾ/ਮਨੂਏ ਦੀ ਫਰਿਆਦ-ਓਹਦੇ ਅੱਗੇ/ਡਾ. ਦੁਲਚਾ ਸਿੰਘ ਬਰਾੜ

ਕਵਿਤਾ/ਮਨੂਏ ਦੀ ਫਰਿਆਦ-ਓਹਦੇ ਅੱਗੇ/ਡਾ. ਦੁਲਚਾ ਸਿੰਘ ਬਰਾੜ

ਤੂੰ ਕਿਧਰੋਂ ਆ ਬਹੁੜ ਬਾਲਮਾ ਵੇ,
ਦੁੱਖੜੇ ਸੁਣ ਲੈ ਜੱਟਾਂ ਦੇ ਆ ਕੇ।।

ਤੇਰੇ ਮੀਂਹ-ਝੱਖੜ੍ਹ ਤੇ ਗੜ੍ਹਿਆਂ ਨੇ,
ਸਾਡੇ ਪੱਕੀ ਕਣਕ ਦੇ ਤੋਤੇ ਉੱਡਾ ਤੇ।।

ਲਈ ਜਮੀਨ ਸੀ ਠੇਕੇ ਉੱਤੇ ਖੱਟੀ ਨੂੰ,
ਤੇਰੀ ਕੁਦਰਤ ਨੇ ਰਗੜ੍ਹੇ ਡਾਢੇ ਲਾ ਤੇ।।

ਪਹਿਲਾਂ ਮਾਰਿਆ ਤੂੰ ਨਾਲ ਹੜ੍ਹਾ ਦੇ,
ਹੁਣ ਮਾਰ ਗਿਉਂ ਕਰੁੱਤੇ ਮੀਂਹ ਵਰ੍ਹਾ ਕੇ।।

ਹੁੰਦੀ ਜਿਮੀਦਾਰੇ ਦੀ ਖੇਡ ਆਸਰੇ ਤੇਰੇ,
ਤੂੰ ਕਣਕ ਦੇ ਖੇਤ ਵਿਛਾ ਕੇ ਲੰਮੇ ਪਾ ਤੇ।।

ਤੇਰੇ ਭੇਜੇ ਨੇਤਾ ਆਉਂਦੇ ਤੇ ਤੁਰ ਜਾਂਦੇ ਨੇ,
ਹਰ ਵਾਰੀ ਹੰਝੂ ਮਗਰ ਮੱਛ ਵਾਲੇ ਵਹਾ ਕੇ।।

ਰੰਗਲਾ ਪੰਜਾਬ ਤੇ ਇਨਕਲਾਬ ਹੈ ਨੀਂ ਵੱਸ,
ਜੋ ਸਤਾ ‘ਚ ਆਏ ਹੈ ਨਾਅਰੇ ਉਹਦੇ ਲਾਕੇ।।

ਮਸਤਾਨੇ ਦੇਣ ਸੰਦੇਸ਼ ਮੁਬਾਰਕ ਵਿਸਾਖੀ ਹੋਵੇ,
ਉਹ ਸੋਹਣੀਆਂ ਪੋਸਟਾਂ ਫੇਸਬੁੱਕ ‘ਤੇ ਪਾ ਕੇ।।

ਦੱਸ ਕੀ ਦੇਈਏ ਉੱਤਰ ਉੱਨ੍ਹਾਂ ਮਸਤਾਨਿਆਂ ਨੂੰ,
ਤੂੰ ਤਾਂ ਅਰਮਾਨ ਹੀ ਸਾਡੇ ਮਿੱਟੀ ਵਿਚ ਮਿਲਾ ‘ਤੇ।।

ਜੇ ਅੱਗੇ ਨੂੰ ਰੁੱਖ ਹਵਾ ਤੇਰੀ ਦਾ ਇਹੋ ਹੀ ਰਿਹਾ,
ਤਾਂ ਤੂੰ ਛੱਡੇਂਗਾ ਪੁੱਤਰ ਜੱਟਾੰ ਦੇ ਮੰਗਤੇ ਬਣਾ ਕੇ।।

ਦੋਵੇਂ ਹੱਥ ਜੋੜ ਹੈ ਕਰੇ ‘ਬਰਾੜ’ ਮਿਨਤ ਤੇਰੀ,
ਇਕ ਵਾਰ ਤਾਂ ਦੁੱਖੜੇ ਸੁਣ ਲੈ ਜੱਟਾਂ ਦੇ ਆ ਕੇ।।

ਡਾ. ਦੁਲਚਾ ਸਿੰਘ ਬਰਾੜ
ਮੋਬਾਈਲ: + 91 88476 18831
14 ਅਪਰੈਲ (੦੧ ਵਿਸਾਖ), 2026

Share this content:

Post Comment