Loading Now

ਕਵਿਤਾ/ਬਘਿਆੜ/ਗੋਰਖ ਪਾਂਡੇ

ਕਵਿਤਾ/ਬਘਿਆੜ/ਗੋਰਖ ਪਾਂਡੇ

ਸ਼ੇਰ ਜੰਗਲ ਦਾ ਰਾਜਾ ਹੈ
ਬਘਿਆੜ ਕਾਨੂੰਨ ਮੰਤਰੀ

ਬਲਵਾਨ ਤੇ ਨਿਰਬਲ
ਦਰਮਿਆਨ ਹੈ
ਦੰਗਲ

ਜਗ੍ਹਾ ਜਗ੍ਹਾ ਡਿੱਗੇ ਪਏ ਨੇ
ਲਹੂ ਦੇ ਤੁਪਕੇ ਤੇ ਹੱਡੀਆਂ
ਜੰਗਲ ‘ਚ ਹੈ ਮੰਗਲ!

ਸ਼ਿਕਾਰ ‘ਤੇ ਨਿਕਲਿਆ ਹੈ
ਬਘਿਆੜ
ਭੂਗੋਲ ਦੇ ਹਨੇਰੇ
ਕੋਨਿਆਂ ‘ਚ
ਭੇਡ ਦੀ ਖੱਲ ਲਪੇਟ ਕੇ

ਜਾਗਦੇ ਰਹੋ ਸੌਣ ਵਾਲਿਓ
ਬੱਚਿਆਂ ਨੂੰ ਬਚਾਓ
ਬਘਿਆੜ ਤੋਂ!

Share this content:

Post Comment