ਕਵਿਤਾ/ਦੁਆ/ਅਮਰਜੀਤ ਦਸੂਹਾ
ਮੇਰੇ ਲਫ਼ਜ਼ਾਂ ਵਿੱਚੋਂ ਰੋਜ਼ ਇੱਕ ਦੁਆ ਨਿਕਲੇ,
ਬੁਰੇ ਕਿਰਦਾਰਾਂ ਲਈ ਵੀ ਕੋਈ ਭਲਾ ਨਿਕਲੇ।
ਦਿਲਾਂ ਦੇ ਬੂਹੇ ਖੁੱਲ੍ਹਣ, ਚਾਨਣਾਂ ਦੀ ਰੁੱਤ ਆਵੇ,
ਸੁਲਗਦੇ ਤਾਨਿਆਂ ਵਿੱਚੋਂ ਖ਼ੁਸ਼ਬੂ ਦੀ ਹਵਾ ਨਿਕਲੇ।
ਸੋਹਣੀ ਸ਼ਕਲ ਤੇ ਉੱਚਾ ਕੱਦ ਕੀ ਕਰਨੈ,
ਜਦੋਂ ਅੰਦਰੋਂ ਇਨਸਾਨ ਦਾ ਖ਼ਲਾਅ ਨਿਕਲੇ।
ਜੋ ਦੂਜਿਆਂ ਦੇ ਰਾਹਾਂ ਵਿੱਚ ਕੰਡੇ ਬੀਜਦੇ ਨੇ,
ਉਨ੍ਹਾਂ ਦੇ ਆਪਣੇ ਰਾਹਾਂ ਵਿੱਚੋਂ ਵੀ ਸਜ਼ਾ ਨਿਕਲੇ।
ਹਨੇਰਿਆਂ ਦੇ ਸਫ਼ਰ ਵਿੱਚ ਹੌਸਲਾ ਨਾ ਹਾਰੀਂ,
ਕਿਸੇ ਚਿਰਾਗ਼ ਵਿੱਚੋਂ ਰੌਸ਼ਨੀ ਦੀ ਲੋਅ ਨਿਕਲੇ।
ਨਫ਼ਰਤਾਂ ਦੇ ਸ਼ਹਿਰ ਵਿੱਚ ਮੁਹੱਬਤਾਂ ਦੇ ਬੀਜ ਬੀਜੋ,
ਕਿਸੇ ਦਿਲ ਵਿੱਚੋਂ ਤਾਂ ਚਾਹਤ ਦੀ ਸਦਾ ਨਿਕਲੇ।
ਜ਼ੁਬਾਨ ਉੱਤੇ ਮਿਠਾਸ ਤੇ ਦਿਲਾਂ ਵਿੱਚ ਖੋਟ ਨਾ ਹੋਵੇ,
ਹਰ ਇੱਕ ਬੋਲ ਵਿੱਚੋਂ ਸੱਚ ਦੀ ਵਫ਼ਾ ਨਿਕਲੇ।
‘ਅਮਰ‘ ਕਲਮ ਦਾ ਧਰਮ ਹੈ ਸੱਚ ਦੇ ਨਾਲ ਖੜ੍ਹਨਾ,
ਤੇਰੇ ਹਰ ਹਰਫ਼ ਵਿੱਚੋਂ ਇਨਸਾਨੀਅਤ ਦੀ ਦੁਆ ਨਿਕਲੇ।

ਕਲਮ: ਅਮਰਜੀਤ ਦਸੂਹਾ
8968933711
Share this content:



Post Comment